ਗੜ੍ਹਸ਼ੰਕਰ(ਬੈਜ ਨਾਥ, ਸ਼ੋਰੀ)— ਆਂਗਣਵਾੜੀ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਜ਼ਿਲਾ ਹੁਸ਼ਿਆਰਪੁਰ ਦੀਆਂ ਸਮੂਹ ਆਂਗਣਵਾੜੀ ਵਰਕਰਜ਼/ਹੈਲਪਰਜ਼ ਨੇ ਯੂਨੀਅਨ ਦੀ ਸੂਬਾ ਪ੍ਰਧਾਨ ਹਰਪਾਲ ਕੌਰ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਿਰੁੱਧ ਬੱਸ ਅੱਡੇ ਲਾਗੇ ਰੋਸ ਰੈਲੀ ਕੀਤੀ, ਸ਼ਹਿਰ 'ਚ ਰੋਸ ਮਾਰਚ ਕੀਤਾ ਅਤੇ ਕਚਹਿਰੀਆਂ ਦੇ ਗੇਟ ਅੱਗੇ ਪੁਤਲਾ ਫੂਕਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਸੂਬਾ ਪ੍ਰਧਾਨ ਹਰਪਾਲ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਪ੍ਰਾਇਮਰੀ ਸਕੂਲਾਂ ਵਿਚ ਪ੍ਰੀ-ਨਰਸਰੀ ਸਕੂਲ ਖੋਲ੍ਹ ਕੇ ਆਂਗਣਵਾੜੀ ਸੈਂਟਰਾਂ ਨੂੰ ਬੰਦ ਕਰਨਾ ਚਾਹੁੰਦੀ ਹੈ। ਉਸ ਦੇ ਇਸ ਫੈਸਲੇ ਨਾਲ 53,000 ਆਂਗਣਵਾੜੀ ਵਰਕਰਜ਼ ਅਤੇ ਹੈਲਪਰਜ਼ ਦਾ ਭਵਿੱਖ ਹਨੇਰੇ 'ਚ ਡੁੱਬ ਜਾਵੇਗਾ। ਸਰਕਾਰ ਨੂੰ ਅਜਿਹਾ ਫੈਸਲਾ ਹਰਗਿਜ਼ ਨਹੀਂ ਕਰਨ ਦਿੱਤਾ ਜਾਵੇਗਾ। ਜੇਕਰ ਉਸ ਨੇ ਫੈਸਲਾ ਨਾ ਬਦਲਿਆ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਇਸ ਮੌਕੇ ਹਰਪਾਲ ਕੌਰ, ਕਿਰਨ ਅਗਨੀਹੋਤਰੀ, ਸ਼ਰਮੀਲਾ ਰਾਣੀ, ਨਿਰਮਲਾ, ਸੁਸ਼ਮਾ ਦੇਵੀ, ਕਸ਼ਮੀਰ ਕੌਰ, ਸੀਤਲ ਕੌਰ, ਰਾਜ ਰਾਣੀ, ਕ੍ਰਿਸ਼ਨਾ, ਰਾਜਪਾਲ, ਪ. ਸ. ਸ. ਫ. ਜ਼ਿਲਾ ਪ੍ਰਧਾਨ ਰਾਮਜੀ ਦਾਸ ਚੌਹਾਨ, ਸੂਬਾਈ ਆਗੂ ਮੱਖਣ ਸਿੰਘ ਵਾਹਿਦਪੁਰੀ, ਨਿਰਭੈ ਸਿੰਘ ਬਹਿਬਲਪੁਰੀ, ਜੀਤ ਸਿੰਘ ਬਗਵਾਈਂ, ਬਲਵੀਰ ਸਿੰਘ ਬੈਂਸ ਅਤੇ ਮੀਨਾ ਰਾਣੀ ਨੇ ਸੰਬੋਧਨ ਕੀਤਾ।
ਸ੍ਰੀ ਦੁਰਗਾ ਅਸ਼ਟਮੀ ਨੂੰ ਲੈ ਕੇ ਘਰਾਂ 'ਚ ਕੰਜਕ ਪੂਜਨ ਕਰਕੇ ਨੌਰਾਤਿਆਂ ਦੇ ਰੱਖੇ ਵਰਤ ਖੋਲ੍ਹੇ
NEXT STORY