ਤਲਵਾੜਾ (ਹਰਵਿੰਦਰ ਜੋਸ਼ੀ) : ਹਾਜੀਪੁਰ ਤੋਂ ਤਲਵਾੜਾ ਸੜਕ 'ਤੇ ਪੈਂਦੇ ਅੱਡਾ ਸਥਵਾਂ ਰੋਲੀ ਮੋੜ ਦੇ ਲਾਗੇ ਸੋਮਵਾਰ ਸਵੇਰੇ ਜੰਗਲੀ ਜਾਨਵਰ ਨਾਲ ਟਕਰਾਉਣ ਕਰਕੇ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਣ ਕਾਰ ਚਾਲਕ ਸਮੇਤ ਦੋ ਨੌਜਵਾਨ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਕਰੀਬ 5 ਵਜੇ ਇਕ ਕਾਰ ਨੰਬਰ ਪੀ.ਬੀ.54-ਜੇ-7403 ਜਿਸ ਵਿਚ ਦੋ ਨੌਜਵਾਨ ਸਵਾਰ ਸਨ, ਕਾਰ ਹਾਜੀਪੁਰ ਵੱਲੋਂ ਤਲਵਾੜਾ ਵੱਲ ਜਾ ਰਹੀ ਸੀ। ਇਸ ਦੌਰਾਨ ਜਦੋਂ ਇਹ ਕਾਰ ਅੱਡਾ ਸਥਵਾਂ ਰੋਲੀ ਮੋੜ ਦੇ ਲਾਗੇ ਪੁੱਜੀ ਤਾਂ ਇਕ ਜੰਗਲੀ ਜਾਨਵਰ ਅਚਾਨਕ ਕਾਰ ਨਾਲ ਟਕਰਾ ਗਿਆ ਜਿਸ ਕਾਰਣ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਸੜਕ ਕਿਨਾਰੇ ਦਰੱਖਤ ਨਾਲ ਜਾ ਟਕਰਾਈ ਜਿਸ ਕਾਰਣ ਕਾਰ ਪੂਰੀ ਤਰਾਂ ਚਕਨਾਚੂਰ ਹੋ ਗਈ ਅਤੇ ਜੰਗਲੀ ਜਾਨਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ ।
ਕਾਰ’ਚ ਸਵਾਰ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਦੀ ਪਛਾਣ ਅਮਨਦੀਪ (20) ਪੁੱਤਰ ਬਲਵੀਰ ਸਿੰਘ ਅਤੇ ਰੋਹਿਤ ਕੁਮਾਰ (23) ਪੁੱਤਰ ਸੁਭਾਸ਼ ਚੰਦ ਵਾਸੀ ਪਿੰਡ ਟੋਹਲੂ ਪੁਲਸ ਸਟੇਸ਼ਨ ਤਲਵਾੜਾ ਵੱਜੋਂ ਹੋਈ ਹੈ। ਜ਼ਖਮੀਆਂ ਨੂੰ 108 ਦੀ ਸਹਾਇਤਾ ਨਾਲ ਮੁਕੇਰੀਆਂ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੋਂ ਰੋਹਿਤ ਕੁਮਾਰ ਨੂੰ ਅੰਮ੍ਰਿਤਸਰ ਲਈ ਰੈਫ਼ਰ ਕਰ ਦਿੱਤਾ ਹੈ। ਤਲਵਾੜਾ ਪੁਲਸ ਨੂੰ ਦੁਰਘਟਨਾਂ ਦੀ ਸੂਚਨਾਂ ਮਿਲਣ 'ਤੇ ਐੱਸ.ਐੱਚ.ਓ. ਤਲਵਾੜਾ ਸਤਪਾਲ ਸਿੰਘ ਅਤੇ ਏ.ਐੱਸ.ਆਈ. ਸਿਕੰਦਰ ਸਿੰਘ ਆਪਣੀ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਕੇ ਦੁਰਘਟਨਾਂ ਦੇ ਕਾਰਣਾਂ ਦੀ ਜਾਂਚ ਸ਼ੁਰੂ ਕਰ ਦਿੱਤੀ।
ਗੁਲਾਬ ਸਿੱਧੂ ਨੇ ਸਰਪੰਚੀ ਗਾਣੇ 'ਤੇ ਵਿਵਾਦ ਮਗਰੋਂ ਮੰਗੀ ਮਾਫੀ; ਸਟੇਜ 'ਤੇ ਨਹੀਂ ਗਾਉਣਗੇ ਇਤਰਾਜ਼ਯੋਗ ਲਾਈਨਾਂ
NEXT STORY