ਜਲੰਧਰ (ਬਿਊਰੋ)– ਆਮ ਆਦਮੀ ਪਾਰਟੀ ਵਲੋਂ ਪੰਜਾਬੀ ਗਾਇਕਾ ਤੇ ਪਾਰਟੀ ਵਰਕਰ ਅਨਮੋਲ ਗਗਨ ਮਾਨ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜੀ ਹਾਂ, ਅਨਮੋਲ ਗਗਨ ਮਾਨ ਨੂੰ ਪਾਰਟੀ ਨੇ ਪੰਜਾਬ ਯੂਥ ਵਿੰਗ ਦੀ ਸਹਿ-ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਅਨਮੋਲ ਗਗਨ ਮਾਨ ਨੂੰ ਵਧਾਈ ਦਿੱਤੀ ਹੈ। ਆਮ ਆਦਮੀ ਪਾਰਟੀ ਨੇ ਆਪਣੇ ਟਵਿਟਰ ਅਕਾਊਂਟ ’ਤੇ ਲਿਖਿਆ, ‘ਸੂਬੇ ’ਚ ਆਪਣੇ ਸੰਗਠਨਾਤਮਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਆਮ ਆਦਮੀ ਪਾਰਟੀ ਨੇ ਅਨਮੋਲ ਗਗਨ ਮਾਨ ਨੂੰ ਪੰਜਾਬ ਯੂਥ ਵਿੰਗ ਦੀ ਸਹਿ-ਪ੍ਰਧਾਨ ਨਿਯੁਕਤ ਕੀਤਾ ਹੈ।
ਉਥੇ ਅਰਵਿੰਦ ਕੇਜਰੀਵਾਲ ਨੇ ਲਿਖਿਆ, ‘ਅਨਮੋਲ ਗਗਨ ਮਾਨ ਜੀ, ਪੰਜਾਬ ਦਾ ਯੁਵਾ ਦਰ-ਦਰ ਭਟਕ ਰਿਹਾ ਹੈ। ਉਸ ਨੂੰ ਸਿਰਫ ਆਮ ਆਦਮੀ ਪਾਰਟੀ ’ਤੇ ਹੀ ਭਰੋਸਾ ਹੈ। ਨਵੀਂ ਜ਼ਿੰਮੇਵਾਰੀ ਲਈ ਵਧਾਈ। ਪੰਜਾਬ ਦੇ ਨੌਜਵਾਨਾਂ ਨਾਲ ਮਿਲ ਕੇ ਇਕ ਨਵਾਂ ਪੰਜਾਬ ਬਣਾਉਣਾ ਹੈ।’
ਆਮ ਆਦਮੀ ਪਾਰਟੀ ਵਲੋਂ ਸੌਂਪੀ ਗਈ ਇਸ ਜ਼ਿੰਮੇਵਾਰੀ ਤੋਂ ਬਾਅਦ ਅਨਮੋਲ ਗਗਨ ਮਾਨ ਨੇ ਵੀ ਇੰਸਟਾਗ੍ਰਾਮ ’ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਹ ਲਿਖਦੀ ਹੈ, ‘ਪਾਰਟੀ ਦੀ ਪੰਜਾਬ ਯੂਥ ਵਿੰਗ ਪ੍ਰਧਾਨ ਲੱਗਣ ’ਤੇ ਚਾਰੇ ਪਾਸਿਓਂ ਮੁਬਾਰਕਾਂ ਆ ਰਹੀਆਂ ਹਨ। ਮੈਂ ਸਤਿਕਾਰਯੋਗ ਅਰਵਿੰਦ ਕੇਜੀਵਾਲ ਜੀ, ਸੰਦੀਪ ਪਾਠਕ ਜੀ, ਪੰਜਾਬ ਪ੍ਰਧਾਨ ਭਗਵੰਤ ਮਾਨ ਜੀ ,ਪੰਜਾਬ ਪ੍ਰਭਾਰੀ ਜਰਨੈਲ ਸਿੰਘ ਜੀ, ਐੱਲ. ਓ. ਪੀ. ਹਰਪਾਲ ਚੀਮਾ ਜੀ, ਹਰਚੰਦ ਬਰਸ਼ਟ ਜੀ, ਮੀਤ ਹੇਅਰ ਜੀ ਤੇ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ। ਪਾਰਟੀ ਦੇ ਸਾਰੇ ਵਾਲੰਟੀਅਰਾਂ ਦਾ ਧੰਨਵਾਦ, ਜਿਹੜੇ ਬਹੁਤ ਉਤਸ਼ਾਹ ’ਚ ਹਨ। ਪਾਰਟੀ ਤੁਹਾਡੇ ਹੱਥ ’ਚ ਹੈ, ਗੁਰੂਆਂ-ਪੀਰਾਂ ਦੀ ਧਰਤੀ ਤੇ ਸੋਨੇ ਦੀ ਚਿੜੀ ਕਹੇ ਜਾਹ ਵਾਲੇ ਪੰਜਾਬ ਨੂੰ ਘੁਣ ਵਾਂਗੂ ਖਾਣ ਵਾਲੇ ਹਾਕਮਾਂ ਦੀਆਂ ਜੜ੍ਹਾਂ ਪੁੱਟਣ ਲਈ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਅੱਗੇ ਆਉਣਾ ਪਵੇਗਾ ਤੇ ਜ਼ਿੰਮੇਵਾਰੀ ਸਾਂਭਣੀ ਪਵੇਗੀ। ਆਓ ਰਲ-ਮਿਲ ਪੰਜਾਬ ਨੂੰ ਸਵਰਗ ਬਣਾਈਏ। ਪੰਜਾਬ ਵਾਸੀਆਂ ਦੀਆਂ ਆਸਾਂ ਉੱਪਰ ਖਰੀ ਉਤਰਾਂਗੀ। ਇਨਕਲਾਬ ਜ਼ਿੰਦਾਬਾਦ।’
ਪਾਰਟੀ ਦੀ ਪੰਜਾਬ ਯੂਥ ਵਿੰਗ ਪ੍ਰਧਾਨ Co - Youth Wing President Punjab ਲੱਗਣ ਤੇ ਚਾਰੇ ਪਾਸਿਉ ਮੁਬਾਰਕਾਂ ਆ ਰਹੀਆਂ ਨੇ ਮੈਂ ਸਤਿਕਾਰਯੋਗ ਅਰਵਿੰਦ ਕੇਜੀਵਾਲ ਜੀ,ਸੰਦੀਪ ਪਾਠਕ ਜੀ, ਪੰਜਾਬ ਪ੍ਰਧਾਨ ਭਗਵੰਤ ਮਾਨ ਜੀ ,ਪੰਜਾਬ ਪ੍ਹਵਾਰੀ ਜਰਨੈਲ ਸਿੰਘ ਜੀ, LOP ਹਰਪਾਲ ਚੀਮਾ ਜੀ, ਹਰਚੰਦ ਬਰਸ਼ਟ ਜੀ , ਮੀਤ ਹੇਅਰ ਜੀ। ਪੰਜਾਬ ਦੀ ਸਮੁੱਚੀ ਲੀਡਰਸ਼ਿਪ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ।ਜਿਹਨਾ ਨੇ ਮੈਨੂੰ ਇਹ ਜ਼ਿਮੇਵਾਰੀ ਸੋਂਪੀ ,ਪਾਰਟੀ ਦੇ ਸਾਰੇ ਵਲੰਟੀਅਰ ਦਾ ਧੰਨਵਾਦ ਜਿਹੜੇ ਬਹੁਤ ਉਤਸ਼ਾਹ ਵਿੱਚ ਨੇ , ਪਾਰਟੀ ਤੁਹਾਡੇ ਹੱਥ ਵਿੱਚ ਅੈ ,ਗੁਰੂਆਂ ਪੀਰਾਂ ਦੀ ਧਰਤੀ ਤੇ ਸੋਨੇ ਦੀ ਚਿੜੀ ਕਹੇ ਜਾਹ ਵਾਲੇ ਪੰਜਾਬ ਨੂੰ ਘੁਣ ਵਾਗੂੰ ਖਾਣ ਵਾਲੇ ਹਾਕਮਾਂ ਦੀਆਂ ਜੜਾਂ ਪੁੱਟਣ ਲਈ ਪੰਜਾਬ ਦੀ ਨੌਜਵਾਨ ਪੀੜੀ ਨੂੰ ਅੱਗੇ ਆੳਣ ਪਵੇਗਾ ਤੇ ਜਿੰਮੇਵਾਰੀ ਸਾਂਭਣੀ ਪਵੇਗੀ ਆਉਣ ਰਲ-ਮਿਲ ਪੰਜਾਬ ਨੂੰ ਸਵਰਗ ਬਣਾਈਏ। ਪੰਜਾਬ ਵਾਸੀਆਂ ਦੀਆਂ ਆਸਾਂ ਉੱਪਰ ਖਰੀ ਉਤਰਾਗੀ। ਇਨਕਲਾਬ ਜ਼ਿੰਦਾਬਾਦ । @aamaadmiparty @arvindkejriwal
A post shared by Anmol Gagan Maan (@anmolgaganmaanofficial) on Nov 7, 2020 at 10:24pm PST
ਸਿੱਖਿਆ ਮੰਤਰੀ ਨੇ ਪਹਿਲੇ, ਦੂਜੇ ਤੇ ਤੀਜੇ ਸਥਾਨ ਆਉਣ ਵਾਲੇ ਵਿਦਿਆਰਥੀਆਂ ਨੂੰ ਵੰਡੇ ਇਨਾਮੀ ਚੈੱਕ
NEXT STORY