ਗੁਰਦਾਸਪੁਰ - ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਦੀ ਪ੍ਰਕਿਰਿਆ ਅੱਜ ਸਮਾਪਤ ਹੋਣ ਦੇ ਬਾਅਦ ਇਸ ਸਮੁੱਚੀ ਚੋਣ ਪ੍ਰਕਿਰਿਆ ਦੌਰਾਨ ਡਿਊਟੀ ਦੇਣ ਵਾਲੇ ਸਮੂਹ ਸਟਾਫ਼ ਨੂੰ 12 ਅਕਤੂਬਰ ਨੂੰ ਛੁੱਟੀ ਦੇਣ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਰਿਟਰਨਿੰਗ ਅਫ਼ਸਰ ਕਮ ਡਿਪਟੀ ਕਮਿਸ਼ਨਰ ਗੁਰਦਾਸਪੁਰ ਗੁਰਲਵਲੀਨ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਛੁੱਟੀ ਸਿਰਫ਼ ਸਮੂਹ ਪੋਲਿੰਗ ਸਟਾਫ਼ ਨੂੰ ਕੀਤੀ ਗਈ ਹੈ, ਜਦੋਂ ਕਿ ਬਾਕੀ ਮੁਲਾਜ਼ਮ ਆਮ ਵਾਂਗ ਆਪਣੇ ਦਫ਼ਤਰਾਂ/ਸਕੂਲਾਂ ਤੇ ਹੋਰ ਅਦਾਰਿਆਂ 'ਚ ਹਾਜ਼ਰ ਰਹਿਣਗੇ।
ਐੱਸ. ਡੀ. ਐੱਮ. ਵੱਲੋਂ ਪ੍ਰਮੁੱਖ ਹੋਟਲਾਂ ਤੇ ਮਠਿਆਈ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ
NEXT STORY