ਐਂਟਰਟੇਨਮੈਂਟ ਡੈਸਕ: ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਪੀਲੀ ਸਾੜੀ ਪਹਿਨੇ ਮਹਿਲਾ ਪੋਲਿੰਗ ਅਫਸਰ ਰਾਣੀ ਦਿਵੇਦੀ ਦੀ ਫੋਟੋ ਇੰਟਰਨੈੱਟ ’ਤੇ ਵਾਇਰਲ ਹੋਈ ਸੀ ਅਤੇ ਇਨ੍ਹਾਂ ਚੋਣਾਂ ਦੌਰਾਨ ਗਲੈਮਰਸ ਪੋਲਿੰਗ ਅਫ਼ਸਰ ਸੁਸ਼ੀਲਾ ਕਨੇਸ਼ ਦੀ ਫੋਟੋ ਵਾਇਰਲ ਹੋ ਰਹੀ ਹੈ। ਦਰਅਸਲ ਮੱਧ ਪ੍ਰਦੇਸ਼ ’ਚ ਚੋਣ ਕਮਿਸ਼ਨ ਦੇ ਟਵਿਟਰ ਹੈਂਡਲ ’ਤੇ ਇਸ ਮਹਿਲਾ ਅਧਿਕਾਰੀ ਦਾ ਫੋਟੋ ਪੋਸਟ ਹੋਈ ਹੈ। ਇਸ ’ਤੇ ਲਿਖਿਆ ਗਿਆ ਹੈ ‘ਕਰਤਬ ਪਥ ਪਰ ਬੜ੍ਹਦੇ ਕਦਮ, ਮਤਦਾਨ ਕਰਵਾਨੇ ਚਲੇ ਹਮ’।
ਇਸ ਪੋਸਟ ’ਤੇ ਲੋਕਾਂ ਨੇ ਖੂਬ ਕੁਮੈਂਟ ਕੀਤੇ ਅਤੇ ਇਹ ਪੋਸਟ ਦੇਖਦੇ ਹੀ ਦੇਖਦੇ ਵਾਇਰਲ ਹੋ ਗਈ। ਦਰਅਸਲ ਇਹ ਮਹਿਲਾ ਪੋਲਿੰਗ ਅਫਸਰ ਮੱਧ ਪ੍ਰਦੇਸ਼ ਸਰਕਾਰ ਦੀ ਸਹਾਇਕ ਗ੍ਰੇਡ ਥ੍ਰੀ ਅਧਿਕਾਰੀ ਹੈ ਅਤੇ ਛਿੰਦਵਾੜਾ ਵਿਚ ਸਪਲਾਈ ਬਰਾਂਚ ਵਿਚ ਤਾਇਨਾਤ ਹੈ।
ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਅਸਮਾਨ ਵਿਚ ਵੀ ਕੀਤਾ ਆਮ ਆਦਮੀ ਪਾਰਟੀ ਦਾ ਪ੍ਰਚਾਰ, ਲਗਾਈ ਇਹ ਜੁਗਤ
ਸਚਿਨ ਦੇਵਾ ਬੜੋਲੇ ਨਾਂ ਦੇ ਇਕ ਯੂਜਰ ਨੇ ਇਸ ਫੋਟੋ ਦੇ ਹੇਠਾਂ ਲਿਖਿਆ, ‘ਹੁਣ ਮੈਂ ਵੀ ਵੋਟ ਪਾਉਣ ਜਾਵਾਂਗਾ।’ ਜਦਕਿ ਇਕ ਹੋਰ ਯੂਜਰ ਪੁਸ਼ਪਿੰਦਰ ਸਿੰਘ ਯਾਦਵ ਨੇ ਲਿਖਿਆ, ‘ਚੋਣ ਕਮਿਸ਼ਨ ਗਲੈਮਰ ਛੱਡ ਕੇ ਇਲੈਕਸ਼ਨ ਵੱਲ ਧਿਆਨ ਦੇਵੇ।’ ਜਦਕਿ ਇਕ ਹੋਰ ਯੂਜਰ ਰਾਜੂ ਆਰ. ਜੇ. ਬਾਮਨੀਆ ਨੇ ਲਿਖਿਆ, ‘ਹੁਣ ਮੈਨੂੰ ਵੀ ਲੱਗ ਰਿਹੈ ਕਿ ਵੋਟ ਪਾਉਣੀ ਚਾਹੀਦੀ ਹੈ।’

ਪਿਛਲੀਆਂ ਲੋਕ ਸਭਾ ਚੋਣਾਂ ਵਿਚ ਲਖਨਊ ਵਿਚ ਤਾਇਨਾਤ ਲੋਕ ਨਿਰਮਾਣ ਵਿਭਾਗ ਦੀ ਅਧਿਕਾਰੀ ਰੀਨਾ ਦਿਵੇਦੀ ਦੀ ਪੀਲੀ ਸਾੜ੍ਹੀ ਵਿਚ ਫੋਟੋ ਵੀ ਇਸ ਤਰ੍ਹਾਂ ਵਾਇਰਲ ਹੋਈ ਸੀ ਅਤੇ ਬਾਅਦ ਵਿਚ ਉਹ ਵੈਸਟਰਨ ਡ੍ਰੈੱਸ ਵਿਚ ਵੀ ਨਜ਼ਰ ਆਈ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੇਸ਼ ਦੇ ਸਭ ਤੋਂ ਉੱਚੇ ਪੋਲਿੰਗ ਕੇਂਦਰ ’ਚ ਇਸ ਵਾਰ ‘ਜ਼ੀਰੋ’ ਹੋਵੇਗੀ ਵੋਟਿੰਗ, ਚੋਣਾਂ ਦੇ ਬਾਈਕਾਟ ’ਤੇ ਅੜੇ ਪਿੰਡ ਵਾਸੀ
NEXT STORY