ਫਗਵਾੜਾ (ਜਲੋਟਾ) : ਫਗਵਾੜਾ ਦੇ ਵਿਸ਼ਵ ਪ੍ਰਸਿੱਧ ਸ੍ਰੀ ਸਿੱਧ ਬਾਬਾ ਬਾਲਕ ਨਾਥ ਮੰਦਰ 'ਚ 14 ਜਨਵਰੀ ਤੋਂ 1 ਫਰਵਰੀ ਤੱਕ ਸਲਾਨਾ ਮਹਾਉਤਸਵ ਮਨਾਇਆ ਜਾ ਰਿਹਾ ਹੈ। 19 ਦਿਨਾਂ ਤੱਕ ਲਗਾਤਾਰ ਚੱਲਣ ਵਾਲੇ ਇਸ ਧਾਰਮਿਕ ਸਮਾਗਮ ਦੇ ਸੱਦਾ ਪੱਤਰ ਨੂੰ ਅੱਜ ਅਧਿਕਾਰਕ ਤੌਰ 'ਤੇ ਪੰਜਾਬ ਕੇਸਰੀ ਗਰੁੱਪ ਦੇ ਡਾਇਰੈਕਟਰ ਸ੍ਰੀ ਅਵਿਨਾਸ਼ ਚੋਪੜਾ ਜੀ ਵੱਲੋਂ ਆਪਣੇ ਕਰ ਕਮਲਾਂ ਨਾਲ ਰਿਲੀਜ਼ ਕੀਤਾ ਗਿਆ। ਇਸੇ ਤਰਜ਼ 'ਤੇ ਸਲਾਨਾ ਮਹਾਉਤਸਵ ਨੂੰ ਸਮਰਪਿਤ ਸਾਲ 2026 ਦਾ ਕੈਲੰਡਰ ਪੰਜਾਬ ਕੇਸਰੀ ਗਰੁੱਪ ਦੇ ਡਾਇਰੈਕਟਰ ਸ੍ਰੀ ਅਭਿਜੇ ਚੋਪੜਾ ਅਤੇ ਸ੍ਰੀ ਅਭਿਨਵ ਚੋਪੜਾ ਨੇ ਸਾਂਝੇ ਤੌਰ 'ਤੇ ਬਾਬਾ ਜੀ ਦਾ ਨਾਮ ਜਾਪ ਕਰਦੇ ਹੋਏ ਆਪਣੇ ਹੱਥਾਂ ਨਾਲ ਜਾਰੀ ਕੀਤਾ।

ਇਸ ਮੌਕੇ ਫਗਵਾੜਾ ਦੇ ਮੇਅਰ ਸ੍ਰੀ ਰਾਮਪਾਲ ਉੱਪਲ, ਮੰਦਰ ਕਮੇਟੀ ਸ਼੍ਰੀ ਸਿੱਧ ਬਾਬਾ ਬਾਲਕ ਨਾਥ ਮੰਦਰ (ਰਜਿ.) ਕਟੈਹਰਾ ਚੌਕ ਫਗਵਾੜਾ ਦੇ ਪ੍ਰਧਾਨ ਵਿਕਰਮ ਜਲੋਟਾ, ਚੇਅਰਮੈਨ ਸ੍ਰੀ ਰਾਜ ਕੁਮਾਰ ਜਲੋਟਾ (ਪੱਪੀ), ਜਨਰਲ ਸਕੱਤਰ ਸ੍ਰੀ ਸੰਜੀਵ ਜਲੋਟਾ (ਬੱਬਾ) ਨੇ ਮੰਦਰ ਕਮੇਟੀ ਵਲੋਂ ਸ੍ਰੀ ਅਵਿਨਾਸ਼ ਚੋਪੜਾ, ਸ੍ਰੀ ਅਭਿਜੇ ਚੋਪੜਾ ਅਤੇ ਸ੍ਰੀ ਅਭਿਨਵ ਚੋਪੜਾ ਨੂੰ ਸਿਰੋਪੇ ਭੇਂਟ ਕਰ ਸਨਮਾਨਿਤ ਕੀਤਾ ਗਿਆ। ਮੰਦਰ ਕਮੇਟੀ ਦੇ ਮੈਂਬਰਾਂ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਅਵਿਨਾਸ਼ ਚੋਪੜਾ, ਸ੍ਰੀ ਅਭਿਜੇ ਚੋਪੜਾ ਅਤੇ ਸ੍ਰੀ ਅਭਿਨਵ ਚੋਪੜਾ ਨੇ ਹੋਣ ਜਾ ਰਹੇ ਸਲਾਨਾ ਮਹਾਉਤਸਵ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਹੈ ਕਿ ਸਾਨੂੰ ਸਾਰਿਆਂ ਨੂੰ ਜੀਵਨ 'ਚ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹੋ ਕੇ ਧਰਮ ਦੀ ਰਾਹ 'ਤੇ ਚੱਲਦੇ ਹੋਏ ਨੇਕ ਅਤੇ ਚੰਗੇ ਕਾਰਜ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਮੰਦਰ ਕਮੇਟੀ ਸ਼੍ਰੀ ਸਿੱਧ ਬਾਬਾ ਬਾਲਕ ਨਾਥ ਜੀ (ਰਜਿ.) ਕਟੈਹਰਾ ਚੌਕ ਫਗਵਾੜਾ ਦੇ ਅਹੁਦੇਦਾਰਾਂ ਵੱਲੋਂ ਬਾਬਾ ਬਾਲਕ ਨਾਥ ਜੀ ਨੂੰ ਚੋਪੜਾ ਪਰਿਵਾਰ 'ਤੇ ਹਮੇਸ਼ਾ ਆਪਣਾ ਆਸ਼ੀਰਵਾਦ ਬਣਾਏ ਰੱਖਣ ਦੀ ਅਰਦਾਸ ਵੀ ਕੀਤੀ ਗਈ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਟਿੱਪਣੀ ਨੂੰ ਲੈ ਕੇ ਆਤਿਸ਼ੀ ’ਤੇ ਭੜਕੇ ਪਰਮਜੀਤ ਸਿੰਘ ਸਰਨਾ
NEXT STORY