ਜੰਡਿਆਲਾ ਗੁਰੂ (ਸੁਰਿੰਦਰ,ਸ਼ਰਮਾ)- ਪਿਛਲੇ ਕਈ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਵਾਹਨ ਚਾਲਕਾਂ ਲਈ ਮੁਸੀਬਤ ਬਣੀ ਹੋਈ ਹੈ। ਇਸ ਸੰਘਣੀ ਧੁੰਦ ਕਾਰਨ ਕਈ ਲੋਕ ਆਪਣੀਆਂ ਜਾਨਾਂ ਵੀ ਗੁਆ ਬੈਠੇ ਹਨ। ਇਸੇ ਦਰਮਿਆਨ ਅੰਮ੍ਰਿਤਸਕ ਹਾਈਵੇਅ ਕੋਲ ਮਾਲੀਆਂ ਦੇ ਫਲਾਈ ਓਵਰ 'ਤੇ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਬਹੁਤ ਵੱਡਾ ਹਾਦਸਾ ਵਾਪਰਿਆ ਹੈ।
ਇਹ ਵੀ ਪੜ੍ਹੋ : ਜੇ ਨਹੀਂ ਲਿਖਿਆ ਪੰਜਾਬੀ ਭਾਸ਼ਾ ’ਚ ਨਾਂ ਤਾਂ ਹੋਵੇਗੀ ਵੱਡੀ ਕਾਰਵਾਈ, ਜਾਰੀ ਹੋਏ ਸਖ਼ਤ ਹੁਕਮ
ਜਾਣਕਾਰੀ ਮੁਤਾਬਕ ਫਲਾਈ ਓਵਰ 'ਤੇ ਇਕ ਟਰੱਕ ਖੜ੍ਹਾ ਸੀ, ਜਿਸ ਦੌਰਾਨ ਜ਼ੀਰੋ ਵਿਜ਼ੀਬਿਲਟੀ ਹੋਣ ਕਰਕੇ ਉਸ ਟਰੱਕ ਵਿੱਚ ਇੱਕ ਪੰਜਾਬ ਰੋਡਵੇਜ ਦੀ ਬੱਸ ਸਮੇਤ ਤਿੰਨ ਵਾਹਨ ਟਕਰਾ ਗਏ। ਜਿਸ ਕਾਰਨ ਬੱਸ 'ਚ ਸਵਾਰ ਸਵਾਰੀਆਂ ਦਾ ਚਿਕ-ਚਿਹਾੜਾ ਮੱਚ ਗਿਆ ਅਤੇ ਬੱਸ ਦੇ ਪਰਚੱਡੇ ਵੀ ਉੱਡ ਗਏ। ਹਾਲਾਂਕਿ ਇਸ ਹਾਦਸੇ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬੱਚ ਗਿਆ ਪਰ ਕਈ ਵਾਹਨਾਂ 'ਚ ਬੈਠੇ ਲੋਕ ਮਾਮੂਲੀ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ :ਧੁੰਦ ਦੇ ਚੱਲਦਿਆਂ ਵਾਪਰਿਆ ਇਕ ਹੋਰ ਹਾਦਸਾ, ਪੰਜਾਬ ਰੋਡਵੇਜ਼ ਬੱਸ ਨਹਿਰ 'ਚ ਪਲਟੀ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਦੀਆਂ ’ਚ ਔਰਤਾਂ ’ਚ ਬਨਾਰਸੀ ਸਾੜ੍ਹੀ ਦਾ ਵਧਿਆ ਕ੍ਰੇਜ
NEXT STORY