ਅੰਮ੍ਰਿਤਸਰ (ਜ. ਬ.)-ਸ਼੍ਰੀ ਰਾਮ ਬਾਲਾ ਜੀ ਧਾਮ ਚੈਰੀਟੇਬਲ ਟਰੱਸਟ ਘੰਣੂਪੁਰ ਕਾਲੇ ਮੰਦਰ ਵਿਚ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਬੀਤੇ ਦਿਨੀਂ ਇਕ ਨਸ਼ੇੜੀ ਔਰਤ ਵੱਲੋਂ ਜੁੱਤੀਆਂ ਸਮੇਤ ਮੰਦਰ ਵਿਚ ਦਾਖ਼ਲ ਹੋ ਕੇ ਬਾਥਰੂਮ ਅੰਦਰ ਨਸ਼ਾ ਕਰਨ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਕਿ ਇਕ ਵਾਰ ਫਿਰ ਤੋਂ 2 ਨੌਜਵਾਨਾਂ ਵੱਲੋਂ ਜਬਰੀ ਮੰਦਰ ਅੰਦਰ ਜੁੱਤੀਆਂ ਸਮੇਤ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਗਈ। ਮੰਦਰ ਪ੍ਰਬੰਧਕ ਦੀਪਕ ਸ਼ਰਮਾ ਨੇ ਦੱਸਿਆ ਕਿ ਸੇਵਾਦਾਰ ਵੱਲੋਂ ਇਨ੍ਹਾਂ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨ ’ਤੇ ਉਨ੍ਹਾਂ ਵੱਲੋਂ ਸੇਵਾਦਾਰ ਨੂੰ ਧਮਕਾ ਕੇ ਹੱਥੋਪਾਈ ਕਰਨ ਦੀ ਕੋਸ਼ਿਸ਼ ਕੀਤੀ ਗਈ। ਮੰਦਰ ਦੇ ਗੱਦੀਨਸ਼ੀਨ ਸ਼੍ਰੀ ਸ਼੍ਰੀ 1008 ਮਹਾਮੰਡਲੇਸ਼ਵਰ ਅਸ਼ਨੀਲ ਜੀ ਮਹਾਰਾਜ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਵਾਰ-ਵਾਰ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ’ਚ ਵਾਧਾ ਕੀਤਾ ਜਾ ਰਿਹਾ ਹੈ।
ਉਧਰ ਦੂਜੇ ਪਾਸੇ ਘੰਣੂਪੁਰ ਕਾਲੇ ਚੌਕੀ ਇੰਚਾਰਜ ਐੱਸ. ਆਈ. ਗੁਰਵਿੰਦਰ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਪੁਲਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦਿਆਂ ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਹਿੰਦੂ ਨੌਜਵਾਨ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਗਿਆ, ਜਦਕਿ ਇਕ ਵਾਰ ਫਿਰ ਤੋਂ ਮੰਦਰ ਵਿਚ ਦਾਖ਼ਲ ਹੋਏ ਇਕ ਨੌਜਵਾਨ ਨੂੰ ਵੀ ਪੁਲਸ ਵੱਲੋਂ ਹਿਰਾਸਤ ਵਿਚ ਲੈ ਲਿਆ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਦੀ ਪਛਾਣ ਅਮਰਜੀਤ ਸਿੰਘ ਅਮਰੂ ਵਾਸੀ ਵਿਕਾਸ ਨਗਰ ਅਤੇ ਕੈਪਟਨ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਕਾਲੇ ਵਜੋਂ ਹੋਈ ਹੈ, ਕੋਲੋਂ ਪੁਲਸ ਮੁੱਢਲੀ ਪੁੱਛਗਿੱਛ ਕਰ ਰਹੀ ਹੈ।
ਫ਼ਿਰੋਜ਼ਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪੁੱਜੇ CM ਭਗਵੰਤ ਮਾਨ, ਕਿਸਾਨਾਂ ਲਈ ਕੀਤਾ ਇਹ ਐਲਾਨ
NEXT STORY