ਅਬੋਹਰ- ਪੰਜਾਬ 'ਚ ਇਕ ਵੱਡਾ ਧਮਾਕਾ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ, ਜਿੱਥੋਂ ਦੇ ਅਬੋਹਰ ਸਥਿਤ ਨਾਮਦੇਵ ਚੌਂਕ ਮਲੋਟ ਰੋਟ 'ਤੇ ਸਪੇਅਰ ਪਾਰਟਸ ਦੀਆਂ ਦੋ ਦੁਕਾਨਾਂ 'ਚ ਭਿਆਨਕ ਅੱਗ ਲੱਗ ਗਈ, ਜਿਸ ਮਗਰੋਂ ਦੁਕਾਨ 'ਚ ਪਏ 2 ਗੈਸ ਸਿਲੰਡਰਾਂ 'ਚ ਵੀ ਜ਼ਬਰਦਸਤ ਧਮਾਕਾ ਹੋ ਗਿਆ।
ਗਨਿਮਤ ਰਹੀ ਕਿ ਐਤਵਾਰ ਹੋਣ ਕਾਰਨ ਦੁਕਾਨਾਂ ਬੰਦ ਸੀ, ਜਿਸ ਕਾਰਨ ਜ਼ਿਆਦਾ ਨੁਕਸਾਨ ਤੋਂ ਬਚਾਅ ਰਿਹਾ, ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਹਾਲਾਂਕਿ ਇਸ ਦੌਰਾਨ ਦੁਕਾਨਾਂ ਨੇੜੇ ਖੜ੍ਹੀ ਇਕ ਸਕੂਲ ਵੈਨ ਸੜ ਗਈ ਤੇ ਦੁਕਾਨ ਦੇ ਅੰਦਰ ਪਿਆ ਕਾਫ਼ੀ ਸਾਮਾਨ ਵੀ ਸੜ ਗਿਆ।
ਇਹ ਵੀ ਪੜ੍ਹੋ- 26 ਜਨਵਰੀ ਵਾਲੇ ਦਿਨ ਆਹ ਕੀ ਹੋ ਗਿਆ ! ਹੱਥ 'ਚ ਹਥੌੜਾ ਫੜ ਬਾਬਾ ਸਾਹਿਬ ਦੀ ਮੂਰਤੀ 'ਤੇ ਚੜ੍ਹ ਗਿਆ ਨੌਜਵਾਨ...
ਜਾਣਕਾਰੀ ਅਨੁਸਾਰ ਨਾਮਦੇਵ ਚੌਂਕ ਸਥਿਤ ਇਨ੍ਹਾਂ ਦੁਕਾਨਾਂ 'ਚ ਗੱਡੀਆਂ 'ਚ ਗੈਸ ਭਰੀ ਜਾਂਦੀ ਹੈ। ਇਸ ਦੌਰਾਨ ਲੱਗੀ ਅੱਗ 'ਚ 2 ਸਿਲੰਡਰਾਂ 'ਚ ਧਮਾਕਾ ਹੋ ਗਿਆ, ਜਦਕਿ 6 ਸਿਲੰਡਰ ਸੁਰੱਖਿਅਤ ਬਾਹਰ ਕੱਢ ਲਏ ਗਏ। ਜਾਣਕਾਰੀ ਮਿਲਣ 'ਤੇ ਫਾਇਰ ਬ੍ਰਿਗੇਡ ਦੀਆਂ ਟੀਮ ਮੌਕੇ 'ਤੇ ਪਹੁੰਚ ਗਈ ਤੇ ਕਾਫ਼ੀ ਮੁਸ਼ੱਕਤ ਮਗਰੋਂ ਅੱਗ 'ਤੇ ਕਾਬੂ ਪਾਇਆ ਗਿਆ। ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ- ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ CBSE ਨੇ ਜਾਰੀ ਕੀਤੀ ਸਖ਼ਤ ਹਦਾਇਤ, ਨਾ ਮੰਨਣ 'ਤੇ ਲੱਗੇਗਾ 2 ਸਾਲ ਦਾ Ban
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
26 ਜਨਵਰੀ ਵਾਲੇ ਦਿਨ ਆਹ ਕੀ ਹੋ ਗਿਆ ! ਹੱਥ 'ਚ ਹਥੌੜਾ ਫੜ ਬਾਬਾ ਸਾਹਿਬ ਦੀ ਮੂਰਤੀ 'ਤੇ ਚੜ੍ਹ ਗਿਆ ਨੌਜਵਾਨ...
NEXT STORY