ਲੁਧਿਆਣਾ (ਗਗਨਦੀਪ ਸਿੰਘ, ਰਾਜ ਬੱਬਰ) : ਲੁਧਿਆਣਾ 'ਚ ਕੋਰੋਨਾ ਪਾਜ਼ੇਟਿਵ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਤਾਜ਼ਾ ਮਾਮਲੇ 'ਚ ਇੱਥੋ ਦੇ ਲੁਧਿਆਣਾ ਦਿਹਾਤੀ ਦੇ ਪਿੰਡ ਚੌਂਕੀ ਮਾਨ ਦਾ 55 ਸਾਲਾਂ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਦੱਸਣਯੋਗ ਹੈ ਕਿ ਲੁਧਿਆਣਾ ਵਾਸੀ ਉਕਤ ਵਿਅਕਤੀ 17 ਮਾਰਚ ਨੂੰ ਦਿੱਲੀ 'ਚ ਹੋਈ 'ਤਬਲੀਗੀ ਜਮਾਤ' 'ਚ ਗਿਆ ਸੀ ਅਤੇ ਉੱਥੋਂ 19 ਮਾਰਚ ਨੂੰ ਵਾਪਸ ਆਇਆ ਸੀ। ਵਾਪਸ ਆਉਣ ਤੋਂ ਬਾਅਦ ਉਕਤ ਵਿਅਕਤੀ 2 ਦਿਨ ਲੁਧਿਆਣਾ ਇਲਾਕੇ 'ਚ ਮਾਇਆਪੁਰੀ ਨਗਰੀ 'ਚ ਬਣੀ ਮਸਜਿਦ 'ਚ ਰਿਹਾ ਸੀ। ਇਸ ਤੋਂ ਬਾਅਦ 5 ਦਿਨ ਪ੍ਰੀਤਨਗਰ 'ਚ ਬਣੀ ਮਸਜਿਦ ਵੀ ਰਿਹਾ ਸੀ। ਪੁਲਸ ਨੂੰ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਸਾਰੇ ਪਰਿਵਾਰ ਨੂੰ ਸਿਵਲ ਹਸਪਤਾਲ ਭੇਜ ਦਿੱਤਾ, ਜਿਨ੍ਹਾਂ 'ਚ ਉਕਤ ਵਿਅਕਤੀ ਦੀ ਘਰਵਾਲੀ, 3 ਕੁੜੀਆਂ, 1 ਜਵਾਈ, 1 ਮੁੰਡਾ ਅਤੇ 2 ਦੋਹਤੀਆਂ ਵੀ ਸ਼ਾਮਲ ਸਨ।
ਇਹ ਵੀ ਪੜ੍ਹੋ ► ਅੰਮ੍ਰਿਤਸਰ 'ਚ ਕੋਰੋਨਾ ਦੇ ਸ਼ੱਕੀ ਮਰੀਜ਼ ਦੀ ਮੌਤ, ਪਰਿਵਾਰਕ ਮੈਂਬਰਾਂ ਨੂੰ ਕੀਤਾ ਆਈਸੋਲੇਟ
ਦੱਸਣਯੋਗ ਹੈ ਉਕਤ ਵਿਅਕਤੀ ਡੇਅਰੀ 'ਚ ਕੰਮ ਕਰਦਾ ਹੈ ਅਤੇ ਗੁੱਜਰ ਬਰਾਦਰੀ ਨਾਲ ਸਬੰਧਤ ਹੈ। ਮੌਕੇ 'ਤੇ ਪੁੱਜੇ ਏ. ਐੱਸ. ਆਈ. ਗੁਰਦੀਪ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸਾਰੇ ਪਰਿਵਾਰਕ ਮੈਂਬਰਾਂ ਨੂੰ ਆਈਸੋਲੇਟ ਕਰ ਦਿੱਤਾ ਹੈ। ਇਸ ਤੋਂ ਇਲਾਵਾ ਡੇਰੇ 'ਚ ਰਹਿੰਦੇ 9 ਪਰਿਵਾਰਾਂ ਨੂੰ ਵੀ 'ਹੋਮ ਕੁਆਰਿੰਟਾਈਨ' ਕਰ ਦਿੱਤਾ ਗਿਆ ਹੈ ਅਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ ► ਹੁਣ ਕੋਰੋਨਾ ਮਰੀਜ਼ਾਂ ਨੂੰ ਰੋਬੋਟ ਖੁਆਏਗਾ ਖਾਣਾ ਤੇ ਦਵਾਈਆਂ
ਚੰਡੀਗੜ੍ਹ ਤੋਂ ਆਈ ਰਾਹਤ ਦੀ ਖਬਰ
ਦੱਸਣਯੋਗ ਹੈ ਕਿ ਚੰਡੀਗੜ੍ਹ 'ਚ ਹੁਣ ਤੱਕ 5 ਕੋਰੋਨਾ ਪਾਜ਼ੇਟਿਵ ਮਰੀਜ਼ ਡਿਸਚਾਰਜ ਹੋ ਚੁੱਕੇ ਹਨ। 3 ਮਰੀਜ਼ ਸ਼ਨੀਵਾਰ ਨੂੰ, ਜਦੋਂ ਕਿ 2 ਨੂੰ ਐਤਵਾਰ ਡਿਸਚਾਰਜ ਕਰ ਦਿੱਤਾ ਗਿਆ। ਐਤਵਾਰ ਨੂੰ ਜੀ. ਐੱਮ. ਸੀ. ਐੱਚ.-32 ਤੋਂ ਡਿਸਚਾਰਜ ਹੋਏ ਮਰੀਜ਼ਾਂ 'ਚ ਸ਼ਹਿਰ ਦੀ ਪਹਿਲੀ ਕੋਰੋਨਾ ਮਰੀਜ਼ ਸੈਕਟਰ-21 ਨਿਵਾਸੀ ਲੜਕੀ ਦਾ 25 ਸਾਲ ਦਾ ਭਰਾ ਅਤੇ ਉਸ ਦਾ ਦੋਸਤ ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਦੇ ਅਧਿਕਾਰੀ ਦਾ 23 ਸਾਲਾ ਪੁੱਤਰ ਸ਼ਾਮਲ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਲੜਕੀ ਦੀ ਮਾਂ ਨੂੰ ਡਿਸਚਾਰਜ ਕੀਤਾ ਗਿਆ ਸੀ। 5 ਮਰੀਜ਼ਾਂ ਦੀ ਛੁੱਟੀ ਤੋਂ ਬਾਅਦ ਚੰਡੀਗੜ੍ਹ ਦੇ ਜੀ. ਐੱਮ. ਸੀ. ਐੱਚ.-32 ਅਤੇ ਪੀ. ਜੀ. ਆਈ. 'ਚ ਹੁਣ ਕੁਲ 13 'ਕੋਰੋਨਾ' ਮਰੀਜ਼ ਐਡਮਿਟ ਹਨ। ਉਥੇ ਹੀ ਐਤਵਾਰ ਨੂੰ ਲਗਾਤਾਰ ਦੂਜੇ ਦਿਨ 'ਕੋਰੋਨਾ' ਦਾ ਕੋਈ ਨਵਾਂ ਮਾਮਲਾ ਨਹੀਂ ਆਇਆ।
ਇਹ ਵੀ ਪੜ੍ਹੋ ► ਕੋਰੋਨਾ ਸੰਕਟ ਦਰਮਿਆਨ ਬਿੱਟਾ ਨੇ ਜ਼ੈੱਡ ਪਲੱਸ ਸਪੈਸ਼ਲ ਤੇ ਪੰਜਾਬ ਪੁਲਸ ਸੁਰੱਖਿਆ ਕੀਤੀ ਵਾਪਸ
ਪੰਜਾਬ 'ਚ ਕੋਰੋਨਾ ਦਾ ਕਹਿਰ
ਪੰਜਾਬ 'ਚ ਕੋਰੋਨਾ ਵਾਇਰਸ ਦੀ ਪੀੜਤ ਮਰੀਜ਼ਾਂ ਦੀ ਗਿਣਤੀ 76 ਹੋ ਗਈ ਹੈ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਕਾਰਨ ਹੁਣ ਤੱਕ 7 ਲੋਕਾਂ ਦੀ ਮੌਤ ਚੁੱਕੀ ਹੈ। ਸਿਹਤ ਵਿਭਾਗ ਵਲੋਂ ਜਾਰੀ ਬੁਲੇਟਿਨ ਮੁਤਾਬਕ ਸਰਦਾਰ ਭਗਤ ਸਿੰਘ ਨਗਰ (ਨਵਾਂਸ਼ਹਿਰ) 'ਚ 19 ਮਾਮਲੇ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ 15 (2 ਮਰੀਜ਼ ਠੀਕ, 1 ਮੌਤ), ਹੁਸ਼ਿਆਰਪੁਰ ਦੇ 7, ਜਲੰਧਰ ਦੇ 6, ਬਰਨਾਲਾ 1, ਅੰਮ੍ਰਿਤਸਰ ਦੇ 10, ਲੁਧਿਆਣਾ 6, ਰੋਪੜ 3, ਫਤਿਹਗੜ੍ਹ ਸਾਹਿਬ 2, ਕਪੂਰਥਲਾ 1, ਪਟਿਆਲਾ-ਫਰੀਦਕੋਟ ਦਾ 1-1 ਅਤੇ ਮਾਨਸਾ ਦੇ ਤਿੰਨ ਕੇਸ ਪਾਜ਼ੇਟਿਵ ਆਏ ਹਨ।
ਇਹ ਵੀ ਪੜ੍ਹੋ ► 'ਕੋਰੋਨਾ' ਕਾਰਣ ਲੁਧਿਆਣਾ ਦੇ ਪ੍ਰਵਾਸੀ ਭਾਰਤੀ ਦੀ ਅਮਰੀਕਾ 'ਚ ਮੌਤ
ਜਲੰਧਰ ਵਾਸੀਆਂ ਲਈ ਅਹਿਮ ਖਬਰ, ਫਲ ਤੇ ਸਬਜ਼ੀਆਂ ਖਰੀਦਣ ਲਈ ਡਾਊਨਲੋਡ ਕਰੋ ਇਹ ਐਪ
NEXT STORY