ਚੰਡੀਗੜ੍ਹ (ਰਸ਼ਮੀ ਹੰਸ) : ਦਿੱਲੀ ਦੇ ਤੁਗਲਕੀ ਫ਼ਰਮਾਨ ਨੂੰ ਨਾ ਮੰਨਦਿਆਂ ਆਪਣੇ ਕੌਮੀ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਸਿਕੰਦਰ ਬੂਰਾ ਨੇ ਡੈਮੋਕ੍ਰੇਟਿਕ ਸਟੂਡੈਂਟ ਫਰੰਟ ਦਾ ਗਠਨ ਕਰਕੇ 'ਅਨੁਰਾਗ ਦਲਾਲ' ਨੂੰ ਵਿਦਿਆਰਥੀ ਪ੍ਰੀਸ਼ਦ ਚੋਣਾਂ ਵਿਚ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਾਰਿਆ ਸੀ, ਜਿਸ ਨੇ ਸਭ ਤੋਂ ਵੱਧ 3,433 ਵੋਟਾਂ ਹਾਸਲ ਕਰਕੇ ਜਿੱਤ ਦਾ ਝੰਡਾ ਲਹਿਰਾਇਆ ਹੈ।
ਦਲਾਲ ਦੀ ਜਿੱਤ ਵਿੱਚ ਐੱਨ.ਐੱਸ.ਯੂ.ਆਈ. ਸਿਕੰਦਰ ਬੂਰਾ, ਕਰਨ ਰੰਧਾਵਾ, ਪ੍ਰਗਟ ਸਿੰਘ ਅਤੇ ਮਨੋਜ ਲੁਬਾਣਾ ਨੇ ਅਹਿਮ ਭੂਮਿਕਾਵਾਂ ਨਿਭਾਈਆਂ। ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਆਜ਼ਾਦ ਉਮੀਦਵਾਰ ਕੌਂਸਲ ਦਾ ਮੁਖੀ ਬਣਿਆ ਹੈ। ਅਨੁਰਾਗ ਨੇ ਸੀ.ਵਾਈ.ਐੱਸ.ਐੱਸ. ਦੇ ਪ੍ਰਿੰਸ ਚੌਧਰੀ ਨੂੰ ਹਰਾਇਆ।
ਜ਼ਿਕਰਯੋਗ ਹੈ ਕਿ ਜਦੋਂ ਐੱਨ.ਐੱਸ.ਯੂ.ਆਈ. ਨੇ ਅਨੁਰਾਗ ਦਲਾਲ ਦੀ ਬਜਾਏ ਰਾਹੁਲ ਜੈਨ ਨੂੰ ਆਪਣਾ ਉਮੀਦਵਾਰ ਐਲਾਨਿਆ ਸੀ ਤਾਂ ਸਿਕੰਦਰ ਬੂਰਾ ਨੇ ਸਟੇਜ 'ਤੇ ਹੀ 'ਦਿੱਲੀ ਦਾ ਤੁਗਲਕੀ ਫ਼ਰਮਾਨ' ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਵਿਦਿਆਰਥੀ ਕੌਂਸਲ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਐੱਨ.ਐੱਸ.ਯੂ.ਆਈ. ਪ੍ਰਧਾਨ ਦੇ ਅਹੁਦੇ 'ਤੇ ਚੌਥੇ ਸਥਾਨ 'ਤੇ ਖਿਸਕ ਗਈ ਹੈ। ਰਾਹੁਲ ਜੈਨ ਸਿਰਫ਼ 501 ਵੋਟਾਂ ਹੀ ਹਾਸਲ ਕਰ ਸਕੇ।
ਅੰਤਮ ਨਤੀਜਾ
ਪ੍ਰਧਾਨ ਡੈਮੋਕਰੇਟਿਕ ਸਟੂਡੈਂਟ ਫਰੰਟ ਅਨੁਰਾਗ ਦਲਾਲ 3,433
ਮੀਤ ਪ੍ਰਧਾਨ ਐੱਨ.ਐੱਸ.ਯੂ.ਆਈ. ਅਰਚਿਤ ਗਰਗ 3,631
ਸਕੱਤਰ ਇੰਸੋ ਵਿਨੀਤ ਯਾਦਵ 3,298
ਜਨਰਲ ਸਕੱਤਰ ਏ.ਬੀ.ਵੀ.ਪੀ. ਜਸਵਿੰਦਰ ਰਾਣਾ 3,489
ਕੁੱਲ ਵੋਟਾਂ- 10,558
ਵੋਟ ਪ੍ਰਤੀਸ਼ਤਤਾ- 65.98 ਪ੍ਰਤੀਸ਼ਤ
ਇਹ ਵੀ ਪੜ੍ਹੋ- ਵੱਡੀ ਖ਼ਬਰ ; ਪੰਜਾਬ ਸਰਕਾਰ ਵੱਲੋਂ 18 IPS ਅਧਿਕਾਰੀਆਂ ਦਾ ਕੀਤਾ ਗਿਆ Promotion
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਖ਼ਬਰ ; ਪੰਜਾਬ ਸਰਕਾਰ ਵੱਲੋਂ 18 IPS ਅਧਿਕਾਰੀਆਂ ਦਾ ਕੀਤਾ ਗਿਆ Promotion
NEXT STORY