ਪਟਿਆਲਾ : ਪੰਜਾਬ ਵਿਚ ਅਪ੍ਰੈਲ ਦੇ ਸ਼ੁਰੂਆਤੀ ਦਿਨਾਂ ਦੀ ਗਰਮੀ ਸਤੰਬਰ ਵਿਚ ਪੈ ਰਹੀ ਹੈ। ਸਤੰਬਰ ਦੀ ਸ਼ੁਰੂਆਤ ਤੋਂ ਹੀ ਮਾਨਸੂਨ ਵੀ ਕਾਫੀ ਕਮਜ਼ੋਰ ਚੱਲ ਰਿਹਾ ਹੈ। ਜਦਕਿ ਪਿਛਲੇ ਹਫ਼ਤੇ ਤੋਂ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 4 ਡਿਗਰੀ ਵੱਧ ਗਿਆ ਹੈ। ਵੀਰਵਾਰ ਨੂੰ ਸੂਬੇ ਦਾ ਵੱਧ ਤੋਂ ਵੱਧ ਤਾਪਮਾਨ ਹੁਸ਼ਿਆਰਪੁਰ ’ਚ 39.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੂਜੇ ਪਾਸੇ ਸੂਬੇ ਵਿਚ ਬਿਜਲੀ ਦੀ ਖਪਤ ਵੀ ਅਪ੍ਰੈਲ ਮਹੀਨੇ ਦੇ ਬਰਾਬਰ ਹੀ ਹੈ। ਬਿਜਲੀ ਦੀ ਮੰਗ 14 ਹਜ਼ਾਰ 847 ਮੈਗਾਵਾਟ ਨੂੰ ਪਾਰ ਕਰ ਗਈ ਹੈ, ਜਿਸ ਵਿਚ ਸਤੰਬਰ ਦਾ ਪਿਛਲੇ ਦੋ ਸਾਲ ਦਾ ਰਿਕਾਰਡ ਟੁੱਟ ਗਿਆ ਹੈ। ਪਿੰਡਾਂ ਵਿਚ ਵੈਸੇ ਤਾਂ ਐਲਾਨਾ 3 ਘੰਟੇ ਕਟੌਤੀ ਸ਼ੁਰੂ ਹੋਈ ਹੈ ਪਰ ਅਸਲੀਅਤ ਇਹ ਹੈ ਕਿ ਚਾਰ ਤੋਂ ਪੰਜ ਘੰਟੇ ਤਕ ਸਪਾਲਈ ਨਹੀਂ ਹੋ ਰਹੀ ਹੈ। ਸ਼ਾਮ 4 ਵਜੇ ਤਕ ਸਾਰੇ ਡਿਵੀਜ਼ਨਾਂ ਵਿਚੋਂ 24 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਰਜਿਸਟਰਡ ਹੋਈਆਂ, ਇਨ੍ਹਾਂ ਵਿਚੋਂ 19 ਹਜ਼ਾਰ ਦਾ ਨਿਪਟਾਰਾ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : 17 ਪਟਵਾਰੀਆਂ ਵੱਲੋਂ ਅਸਤੀਫ਼ੇ ਦੀਆਂ ਖ਼ਬਰਾਂ ’ਤੇ ਜਲੰਧਰ ਦੇ ਡੀ. ਸੀ. ਦਾ ਵੱਡਾ ਬਿਆਨ
ਰੋਪੜ ਪਾਵਰ ਥਰਮਲ ਪਲਾਂਟ ਦਾ ਇਕ ਯੂਨਿਟ ਬੰਦ
ਬਾਇਲਰ ਲੀਕ ਹੋਣ ਕਾਰਨ 210 ਮੈਗਾਵਾਟ ਬਿਜਲੀ ਪੈਦਾ ਕਰਨ ਵਾਲੇ ਰੋਪੜ ਪਾਵਰ ਥਰਮਲ ਪਲਾਂਟ ਦਾ ਇਕ ਯੂਨਿਟ ਵੀਰਵਾਰ ਨੂੰ ਬੰਦ ਹੋ ਗਿਆ ਹੈ। ਇਸ ਤੋਂ ਪਹਿਲਾਂ ਲਹਿਰਾ ਮੁਹੱਬਤ ਦਾ 210 ਮੈਗਾਵਾਟ ਸਮਰੱਥਾ ਵਾਲਾ 1 ਯੂਨਿਟ ਪਿਛਲੇ ਸਾਲ ਤੋਂ ਬੰਦ ਪਿਆ ਸੀ। 420 ਮੈਗਾਵਾਟ ਬਿਜਲੀ ਉਤਪਾਦਨ ਪ੍ਰਭਾਵਿਤ ਹੋਣ ਕਾਰਨ ਪਾਵਰਕਾਮ ਦੀ ਚਿੰਤਾ ਵਧਣੀ ਸੁਭਾਵਕ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਕਾਂਗਰਸ ਨਾਲ ਗਠਜੋੜ ਨੂੰ ਲੈ ਕੇ ਮੁੱਖ ਮੰਤਰੀ ਦਾ ਪਹਿਲਾ ਬਿਆਨ
ਅੱਗੇ ਕਿਹੋ ਜਿਹਾ ਰਹੇਗਾ ਮੌਸਮ
ਮੌਸਮ ਵਿਭਾਗ ਅਨੁਸਾਰ ਪੰਜਾਬ ਵਿਚ 12 ਅਤੇ 13 ਸਤੰਬਰ ਨੂੰ ਕੁਝ ਜ਼ਿਲ੍ਹਿਆਂ ਵਿਚ ਅੰਸ਼ਿਕ ਬੱਦਲ ਛਾਏ ਰਹਿਣ ਅਤੇ ਇਕ ਦੋ ਜਗ੍ਹੰ ਬੂੰਦਾ-ਬਾਂਦੀ ਦੇ ਆਸਾਰ ਹਨ। ਉਧਰ, ਹਿਮਾਚਲ ਵਿਚ ਅਗਲੇ ਚਾਰ-ਪੰਜ ਦਿਨਾਂ ਤਕ ਮੌਸਮ ਸਾਫ ਰਹਿਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਕੰਮ ’ਤੇ ਗਿਆ ਪਤੀ ਪਿੱਛੋਂ ਪ੍ਰੇਮੀ ਨਾਲ ਪਤਨੀ ਨੇ ਚਾੜ੍ਹ ’ਤਾ ਚੰਨ, ਨਹੀਂ ਸੋਚਿਆ ਸੀ ਹੋਵੇਗਾ ਇਹ ਕੁੱਝ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਮ ਕੇ ਫਜ਼ੀਹਤ ਹੋਣ ਤੋਂ ਬਾਅਦ ਜਾਗੀ ਆਰ. ਟੀ. ਏ. ਸਕੱਤਰ, ਕਲਰਕਾਂ ’ਤੇ ਡਿੱਗੀ ਗਾਜ
NEXT STORY