ਮੋਗਾ (ਗੋਪੀ ਰਾਊਕੇ) - ਪੰਜਾਬ ਦੇ ਮਾਲਵਾ ਖਿੱਤੇ ਦੀ ਵੱਡੀ ਅਨਾਜ ਮੰਡੀ ਮੋਗਾ ਵਿਖੇ ਆੜ੍ਹਤੀਆਂ ਐਸੋਸੀਏਸ਼ਨ ਦਾ ਪ੍ਰਧਾਨ ਬਨਣ ਲਈ ਦੋ ਧਿਰਾਂ ‘ਆਹਮੋ-ਸਾਹਮਣੇ’ ਹੋ ਗਈਆਂ ਹਨ, ਜਿਸ ਕਾਰਣ ਦਾਣਾ ਮੰਡੀ ਦੀ ਸਿਆਸਤ ਨੂੰ ਲੈ ਕੇ ਮੋਗਾ ਸ਼ਹਿਰ ਅੰਦਰ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਪਤਾ ਲੱਗਾ ਹੈ ਕਿ ਐਤਕੀ ਪਹਿਲੀ ਦਫਾ ਵੋਟਾਂ ਰਾਹੀਂ ਪ੍ਰਧਾਨ ਦੀ ਚੋਣ ਕੀਤੀ ਜਾਣੀ ਹੈ, ਜਦੋਂਕਿ ਲੰਮੇਂ ਸਮੇਂ ਤੋਂ ਆੜ੍ਹਤੀਆਂ ਵਲੋਂ ਬਹੁਸੰਮਤੀ ਨਾਲ ਹੀ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਜਾਂਦੀ ਸੀ। ਪਿਛਲੇ ਇਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਰਣਵੀਰ ਸਿੰਘ ਲਾਲੀ ਹੀ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਜਾਂਦੇ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - ਗਮ ’ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਵਿਆਹ ਦੇ ਡੱਬੇ ਵੰਡਣ ਗਏ ਭਰਾ ਦੀ ਹਾਦਸੇ ’ਚ ਦਰਦਨਾਕ ਮੌਤ
‘ਜਗ ਬਾਣੀ’ ਵਲੋਂ ਅੱਜ ਜਦੋਂ ਮੋਗਾ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਪ੍ਰਧਾਨ ਦੀ 27 ਮਾਰਚ ਨੂੰ ਹੋਣ ਵਾਲੀ ਚੋਣ ਨੂੰ ਲੈ ਕੇ ਮੰਡੀ ਦੇ ਆੜ੍ਹਤੀਆਂ ਵਲੋਂ ‘ਜੋੜ-ਤੋੜ’ ਕੀਤਾ ਜਾ ਰਿਹਾ ਸੀ। 135 ਦੇ ਲਗਭਗ ਮੰਡੀ ਦੇ ਆੜ੍ਹਤੀਆਂ ਵਲੋਂ ਆਪਣੇ ਵੋਟ ਰੂਪੀ ਹੱਕ ਦਾ ਇਸਤੇਮਾਲ ਕਰ ਕੇ ਪ੍ਰਧਾਨ ਦੀ ਚੋਣ ਕੀਤੀ ਜਾਣੀ ਹੈ। ਮੰਡੀ ਦੇ ਆੜਤੀਆਂ ਵਲੋਂ ਚੋਣਾਂ ਕਰਵਾਉਣ ਲਈ ਇਕ ਪੰਜ ਮੈਂਬਰੀ ਨਿਰਪੱਖ ਟੀਮ ਦਾ ਗਠਨ ਸਮੁੱਚੇ ਆੜ੍ਹਤੀਆਂ ਦੀ ਸਹਿਮਤੀ ਨਾਲ ਕੀਤਾ ਗਿਆ ਹੈ, ਜਿਸ ਵਲੋਂ ਇਹ ਅਮਲ ਨੇਪਰੇ ਚਾੜ੍ਹਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ।
ਪੜ੍ਹੋ ਇਹ ਵੀ ਖ਼ਬਰ - Holi 2021 : 499 ਸਾਲ ਬਾਅਦ ‘ਹੋਲੀ’ ’ਤੇ ਬਣ ਰਿਹੈ ਇਹ ਯੋਗ, ਰਾਸ਼ੀ ਅਨੁਸਾਰ ਕਰੋ ਇਨ੍ਹਾਂ ਰੰਗਾਂ ਦੀ ਵਰਤੋਂ, ਹੋਵੇਗਾ ਸ਼ੁਭ
ਮਿਲੇ ਵੇਰਵਿਆਂ ਵਿਚ ਪਤਾ ਲੱਗਾ ਹੈ ਕਿ ਪਹਿਲੀ ਵਾਰ ਪ੍ਰਧਾਨ ਦੀ ਚੋਣ ਲੜ੍ਹਨ ਲਈ ਕਈ ਆੜ੍ਹਤੀਏ ਸਰਗਰਮ ਸਨ, ਜਦੋਂਕਿ ਹੁਣ ਦੋ ਉਮੀਦਵਾਰ ਪ੍ਰਭਜੀਤ ਸਿੰਘ ਕਾਲਾ ਧੱਲੇਕੇ ਅਤੇ ਸਮੀਰ ਜੈਨ ਮੈਦਾਨ ਵਿਚ ਨਿੱਤਰੇ ਹਨ। ਅੱਜ 25 ਮਾਰਚ ਸ਼ਾਮ 5 ਵਜੇ ਤੱਕ ਦੋਹਾਂ ਉਮੀਦਵਾਰਾਂ ਕੋਲ ਆਪਣੇ ਨਾਮਜ਼ਦਗੀ ਪੱਤਰ ਵਾਪਿਸ ਲੈਣ ਲਈ ਸਮਾਂ ਹੈ। ਜੇਕਰ ਇਹ ਦੋਵੇਂ ਉਮੀਦਵਾਰ ਮੈਦਾਨ ਵਿਚ ਡਟੇ ਰਹਿੰਦੇ ਹਨ ਤਾਂ ਚੋਣਾਂ ਲਈ ਰਾਹ ਪੱਧਰਾ ਹੋ ਜਾਵੇਗਾ। ਸੂਤਰ ਦੱਸਦੇ ਹਨ ਕਿ ਪੁਰਾਣੀ ਐਸੋਸੀਏਸ਼ਨ ਦੇ ਅਹੁਦੇਦਾਰ ਕਾਲਾ ਧੱਲੇਕੇ ਅਤੇ ਕੁਝ ਹੋਰ ਆੜ੍ਹਤੀਏ ਸਮੀਰ ਜੈਨ ਦੇ ਹੱਕ ਵਿਚ ਡਟਣ ਲੱਗੇ ਹਨ, ਜਿਸ ਕਰਕੇ ਮੁਕਾਬਲਾ ਦਿਲਚਸਪ ਬਨਣ ਦੀ ਸੰਭਾਵਨਾ ਬਣ ਗਈ ਹੈ।
ਪੜ੍ਹੋ ਇਹ ਵੀ ਖ਼ਬਰ - ਹੈੱਡ ਗ੍ਰੰਥੀ ਦੇ ਪੁੱਤ ਦੇ ਖੁਦਕੁਸ਼ੀ ਮਾਮਲੇ ’ਚ ਆਇਆ ਨਵਾਂ ਮੋੜ, ਪੁਲਸ ਹੱਥ ਲੱਗੀ ਮ੍ਰਿਤਕ ਦੀ ਡਾਇਰੀ ਤੇ ਸੁਸਾਈਡ ਨੋਟ
ਵੱਡੇ ਰਾਜਸੀ ਆਗੂ ਵੀ ਵੋਟਾਂ ਲਈ ਫੋਨ ਖੜਕਾਉਣ ਲੱਗੇ
ਭਰੋਸੇਯੋਗ ਸੂਤਰਾਂ ਦੀ ਇਤਲਾਹ ਮੁਤਾਬਿਕ ਆੜ੍ਹਤੀਆਂ ਐਸੋਸੀਏਸ਼ਨ ਦੀਆਂ ਵੋਟਾਂ ਲਈ ਦੋਹਾਂ ਆਗੂਆਂ ਦੀ ਹਮਾਇਤ ’ਤੇ ਹੁਣ ਵੱਡੇ ਰਾਜਸੀ ਆਗੂ ਵੀ ਆਪਣੇ ਸਮਰਥਕ ਆੜ੍ਹਤੀਆਂ ਨੂੰ ਫੋਨ ਕਰਨ ਲੱਗੇ ਹਨ। ਆਮ ਆੜ੍ਹਤੀਆਂ ਨੇ ਇਸ ਦੀ ਪੁਸ਼ਟੀ ਵੀ ਕੀਤੀ ਹੈ।
ਪੜ੍ਹੋ ਇਹ ਵੀ ਖ਼ਬਰ - ਮੋਗਾ ‘ਚ ਦੁਖ਼ਦ ਘਟਨਾ : ਦਰਦ ਨਾਲ ਤੜਫਦੀ ਗਰਭਵਤੀ ਦੀ ਇਲਾਜ ਨਾ ਹੋਣ ਕਰਕੇ ਬੱਚੇ ਸਣੇ ਮੌਤ
ਸਰਬਸੰਮਤੀ ਲਈ ਯਤਨਸ਼ੀਲ ਆਗੂਆਂ ਵਲੋਂ ਕੀਤੀਆਂ ਮੀਟਿੰਗਾਂ ਰਹੀਆਂ ਬੇਸਿੱਟਾ
ਆੜ੍ਹਤੀਆਂ ਐਸੋਸੀਏਸ਼ਨ ਦੀ ਚੋਣ ਵੋਟਾਂ ਤੋਂ ਬਿਨਾਂ ਸਰਬਸੰਮਤੀ ਨਾਲ ਕਰਵਾਉਣ ਲਈ ਪਿਛਲੇ ਤਿੰਨ ਦਿਨਾਂ ਤੋਂ ਯਤਨ ਕਰਦੇ ਆ ਰਹੇ ਸ਼ਹਿਰ ਦੇ ਕੁਝ ਨਾਮੀ ਵਿਅਕਤੀਆਂ ਦੀ ਮਿਹਨਤ ਅੱਜ ਸ਼ਾਮ ਉਸ ਵੇਲੇ ਵੀ ਬੇਨਤੀਜਾ ਰਹੀ, ਜਦੋਂ ਚੋਣ ਸਰਬਸੰਮਤੀ ਨਾਲ ਕਰਵਾਉਣ ਲਈ ਸਹਿਮਤੀ ਨਹੀਂ ਬਣ ਸਕੀ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ : ਵਿਦੇਸ਼ੋਂ ਆਏ ਵਿਅਕਤੀ ਨੇ ਸਾਬਕਾ ਫੌਜੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ (ਤਸਵੀਰਾਂ)
ਅਕਾਲੀ ਦਲ ਬਾਦਲ ਹੀ ਪੰਜਾਬ ਦੇ ਲੋਕਾਂ ਦੀ ਸੱਚੀ ਹਮਦਰਦ ਪਾਰਟੀ: ਮਜੀਠੀਆ
NEXT STORY