ਬਠਿੰਡਾ (ਵਿਜੇ ਵਰਮਾ) : ਇੱਥੋਂ ਦੇ ਜੀਦਾ ਪਿੰਡ 'ਚ ਹੋਏ ਧਮਾਕਾ ਮਾਮਲੇ 'ਚ ਫ਼ੌਜ ਦੀ ਖ਼ਾਸ ਬੰਬ ਡਿਫਿਊਜ਼ ਟੀਮ ਵੱਲੋਂ 2 ਦਿਨ ਚੱਲਿਆ ਆਪਰੇਸ਼ਨ ਅੱਜ ਮੁਕੰਮਲ ਹੋ ਗਿਆ। ਦਿੱਲੀ ਤੋਂ ਬੁਲਾਈ ਗਈ ਫ਼ੌਜ ਦੀ ਬੰਬ ਡਿਫਿਊਜ਼ ਯੂਨਿਟ ਨੇ ਦੋਸ਼ੀ ਗੁਰਪ੍ਰੀਤ ਸਿੰਘ ਦੇ ਘਰ ਵਿੱਚੋਂ ਮਿਲੇ ਸਾਰੇ ਵਿਸਫੋਟਕ ਪਦਾਰਥਾਂ ਨੂੰ ਸੁਰੱਖਿਅਤ ਤਰੀਕੇ ਨਾਲ ਨਸ਼ਟ ਕਰ ਦਿੱਤਾ ਹੈ।
2 ਦਿਨ ਤੱਕ ਚੱਲਿਆ ਖ਼ਤਰਨਾਕ ਆਪਰੇਸ਼ਨ
ਜਾਣਕਾਰੀ ਮੁਤਾਬਕ ਘਰ ਵਿੱਚੋਂ ਵਿਸਫੋਟਕ ਸਮਗਰੀ ਦੀ ਵੱਡੀ ਮਾਤਰਾ ਮਿਲਣ ਕਰਕੇ ਆਪਰੇਸ਼ਨ ਇੱਕ ਦਿਨ ‘ਚ ਸੰਭਵ ਨਹੀਂ ਹੋ ਸਕਿਆ। ਫ਼ੌਜ ਦੀ ਟੀਮ ਨੇ ਬੀਤੇ ਦਿਨ ਆਪਰੇਸ਼ਨ ਸ਼ੁਰੂ ਕੀਤਾ ਸੀ, ਜੋ ਅੱਜ ਖ਼ਤਮ ਹੋਇਆ। ਘਰ ਦੇ ਇੱਕ ਕਮਰੇ 'ਚ ਸਭ ਤੋਂ ਜ਼ਿਆਦਾ ਵਿਸਫੋਟਕ ਮਿਲਿਆ, ਜਿਸ ਨੂੰ ਬਾਹਰ ਕੱਢਣ ਅਤੇ ਨਸ਼ਟ ਕਰਨ 'ਚ ਕਾਫ਼ੀ ਸਮਾਂ ਲੱਗਿਆ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਿੱਤੀ ਵੱਡੀ ਰਾਹਤ, 8ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ...
ਹਰ ਕੋਨੇ ਦੀ ਲਈ ਤਲਾਸ਼ੀ
ਪੁਲਸ ਅਤੇ ਫ਼ੌਜ ਦੇ ਅਧਿਕਾਰੀਆਂ ਨੂੰ ਇਹ ਖ਼ਦਸ਼ਾ ਸੀ ਕਿ ਘਰ ਦੇ ਹੋਰ ਹਿੱਸਿਆਂ 'ਚ ਵੀ ਵਿਸਫੋਟਕ ਲੁਕੋਇਆ ਹੋ ਸਕਦਾ ਹੈ। ਇਸ ਕਰਕੇ ਟੀਮ ਨੇ ਘਰ ਦੇ ਹਰੇਕ ਕਮਰੇ, ਛੱਤ ਅਤੇ ਹੋਰ ਹਿੱਸਿਆਂ ਦੀ ਬਾਰੀਕੀ ਨਾਲ ਤਲਾਸ਼ੀ ਲਈ। ਪੂਰੀ ਤਲਾਸ਼ੀ ਤੋਂ ਬਾਅਦ ਹੀ ਆਪਰੇਸ਼ਨ ਨੂੰ ਖ਼ਤਮ ਕਰਾਰ ਦਿੱਤਾ ਗਿਆ।
ਇਹ ਵੀ ਪੜ੍ਹੋ : ਸਾਈਬਰ ਕੈਫ਼ੇ ਦੇ ਮਾਲਕਾਂ ਲਈ ਆਏ ਨਵੇਂ ਹੁਕਮ, ਇਹ ਕੰਮ ਹੋਇਆ ਲਾਜ਼ਮੀ, 23 ਸਤੰਬਰ ਰਾਤ 12 ਵਜੇ ਤੋਂ...
ਇਲਾਕਾ ਹੁਣ ਪੂਰੀ ਤਰ੍ਹਾਂ ਸੁਰੱਖਿਅਤ
ਇਸ ਤੋਂ ਪਹਿਲਾਂ ਜਲੰਧਰ ਤੋਂ ਬੁਲਾਈ ਗਈ ਬੰਬ ਡਿਫਿਊਜ਼ ਟੀਮ ਨੇ ਵੀ ਮੌਕੇ ‘ਤੇ ਆਪਣਾ ਕੰਮ ਕੀਤਾ ਸੀ ਪਰ ਵੱਡੀ ਮਾਤਰਾ 'ਚ ਪਦਾਰਥ ਮਿਲਣ ਕਰਕੇ ਦਿੱਲੀ ਤੋਂ ਫ਼ੌਜ ਦੀ ਖ਼ਾਸ ਟੀਮ ਨੂੰ ਬੁਲਾਇਆ ਗਿਆ। ਹੁਣ ਦੋਵੇਂ ਟੀਮਾਂ ਦੀਆਂ ਕੋਸ਼ਿਸ਼ਾਂ ਨਾਲ ਇਲਾਕੇ ਦੀ ਪੂਰੀ ਤਰ੍ਹਾਂ ਜਾਂਚ ਹੋ ਚੁੱਕੀ ਹੈ। ਅਧਿਕਾਰੀਆਂ ਦੇ ਅਨੁਸਾਰ ਘਰ ਅਤੇ ਆਲੇ-ਦੁਆਲੇ ਦਾ ਇਲਾਕਾ ਹੁਣ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਟੀਮ ਵਾਪਸ ਦਿੱਲੀ ਰਵਾਨਾ
ਆਪਰੇਸ਼ਨ ਮੁਕੰਮਲ ਹੋਣ ਤੋਂ ਬਾਅਦ ਦਿੱਲੀ ਤੋਂ ਆਈ ਫ਼ੌਜ ਦੀ ਟੀਮ ਵਾਪਸ ਰਵਾਨਾ ਹੋ ਗਈ ਹੈ। ਇਸ ਕਾਰਵਾਈ ਨਾਲ ਸਥਾਨਕ ਲੋਕਾਂ ਨੇ ਵੀ ਸੁੱਖ ਦਾ ਸਾਹ ਲਿਆ ਹੈ ਕਿਉਂਕਿ ਪਿਛਲੇ 2 ਦਿਨਾਂ ਤੋਂ ਸਾਰੇ ਇਲਾਕੇ 'ਚ ਤਣਾਅ ਦਾ ਮਾਹੌਲ ਬਣਿਆ ਹੋਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਕੱਲ੍ਹ ਖੰਨਾ ਛੱਡ ਕੇ ਚਲੇ ਜਾਓ, ਨਹੀਂ ਤਾਂ ਮਾਰ ਦਿਆਂਗੇ', ਗਰਭਵਤੀ ਦੇ ਢਿੱਡ 'ਚ ਮਾਰੀਆਂ ਲੱਤਾਂ ਤੇ ਫਿਰ...
NEXT STORY