ਬਠਿੰਡਾ(ਪਾਇਲ)-ਰੇਲਗੱਡੀ ਦੀ ਲਪੇਟ 'ਚ ਆਉਣ ਨਾਲ ਇਕ ਔਰਤ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਵੇਰੇ ਕਰੀਬ 6 ਵਜੇ ਬਠਿੰਡਾ-ਪਟਿਆਲਾ ਰੇਲਵੇ ਲਾਈਨ 'ਤੇ ਗੁਰੂ ਕੀ ਨਗਰੀ ਨਜ਼ਦੀਕ ਰੇਲਵੇ ਟਰੈਕ 'ਤੇ ਇਕ ਔਰਤ ਦੀ ਲਾਸ਼ ਬਰਾਮਦ ਹੋਈ। ਜਾਣਕਾਰੀ ਮਿਲਣ 'ਤੇ ਜੀ.ਆਰ.ਪੀ. ਅਧਿਕਾਰੀ ਤੇ ਸਹਾਰਾ ਜਨਸੇਵਾ ਦੇ ਮੈਂਬਰ ਮੌਕੇ 'ਤੇ ਪਹੁੰਚੇ। ਮ੍ਰਿਤਕਾ ਨੇ ਲਾਲ ਰੰਗ ਦਾ ਸੂਟ ਪਾਇਆ ਹੋਇਆ ਸੀ ਅਤੇ ਉਸ ਦੇ ਸਿਰ 'ਤੇ ਪਿੱਛੇ ਵੱਲ ਨੂੰ ਜ਼ਖਮ ਸੀ। ਪੁਲਸ ਜਾਂਚ ਦੌਰਾਨ ਮ੍ਰਿਤਕਾ ਦੀ ਪਛਾਣ ਸਰਿਤਾ ਦੇਵੀ (31) ਪਤਨੀ ਮਹੇਸ਼ ਕੁਮਾਰ ਵਾਸੀ ਗੁਰੂ ਕੀ ਨਗਰੀ ਦੇ ਤੌਰ 'ਤੇ ਹੋਈ। ਜੀ.ਆਰ.ਪੀ. ਹੈੱਡ ਕਾਂਸਟੇਬਲ ਨਿਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਜਾਣਕਾਰੀ ਮਿਲੀ ਹੈ ਕਿ ਸਵੇਰੇ ਕਰੀਬ 3 ਵਜੇ ਉਹ ਘਰ ਤੋਂ ਨਿਕਲੀ ਸੀ ਤੇ ਉਕਤ ਰੇਲਵੇ ਸਟੇਸ਼ਨ ਪਾਰ ਕਰਦੇ ਸਮੇਂ ਕਾਲਕਾ ਐੱਕਸਪ੍ਰੈੱਸ ਦੀ ਲਪੇਟ 'ਚ ਆਉਣ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦਾ ਪਤੀ ਪ੍ਰਾਈਵੇਟ ਨੌਕਰੀ ਕਰਦਾ ਹੈ ਤੇ ਉਸ ਦੇ 9 ਤੇ 12 ਸਾਲ ਦੇ ਦੋ ਬੱਚੇ ਹਨ। ਫਿਲਹਾਲ ਲਾਸ਼ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ 'ਚ ਰੱਖਵਾ ਦਿੱਤੀ ਹੈ। ਕੱਲ ਮ੍ਰਿਤਕਾ ਦੇ ਯੂ.ਪੀ. ਨਿਵਾਸੀ ਸਹੁਰੇ ਵਾਲਿਆਂ ਦੇ ਪਹੁੰਚਣ 'ਤੇ ਲਾਸ਼ ਉਨ੍ਹਾਂ ਹਵਾਲੇ ਕਰ ਦਿੱਤੀ ਜਾਵੇਗੀ।
ਮ੍ਰਿਤਕਾ ਦੀ ਬਾਂਹ 'ਤੇ ਲਿਖਿਆ ਸੀ 'ਮਹੇਸ਼ ਕੁਮਾਰ ਦੀ ਔਰਤ ਹਾਂ'
ਮ੍ਰਿਤਕਾ ਦੀ ਬਾਂਹ 'ਤੇ ਮਹੇਸ਼ ਕੁਮਾਰ ਦੀ ਔਰਤ ਹਾਂ' ਲਿਖਿਆ ਹੋਇਆ ਸੀ। ਮ੍ਰਿਤਕਾ ਦੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋਣ ਕਾਰਨ ਉਸ ਦੇ ਗੁੰਮਸ਼ੁਦਾ ਹੋਣ ਦੇ ਡਰ ਤੋਂ ਉਕਤ ਲਾਈਨਾਂ ਲਿਖਵਾਈਆਂ ਸੀ। ਘਟਨਾ ਸਥਾਨ 'ਤੇ ਉਕਤ ਸੁਰਾਗ ਰਾਹੀਂ ਹੀ ਮ੍ਰਿਤਕਾ ਦੀ ਪਛਾਣ ਬਹੁਤ ਆਸਾਨੀ ਨਾਲ ਕਰਵਾ ਲਈ ਗਈ।
ਤੇਜ਼ ਰਫਤਾਰ ਕੈਂਟਰ ਨੇ ਕਾਰ ਨੂੰ ਮਾਰੀ ਟੱਕਰ; ਔਰਤ ਦੀ ਮੌਤ
NEXT STORY