ਅਬੋਹਰ(ਸੁਨੀਲ)—ਨਗਰ ਥਾਣਾ ਨੰ. 1 ਮੁਖੀ ਗੁਰਮੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਹਾਇਕ ਸਬ-ਇੰਸਪੈਕਟਰ ਹਰਦੇਵ ਸਿੰਘ ਨੇ ਪੁਲਸ ਪਾਰਟੀ ਸਮੇਤ ਸਾਲ 2012 ਵਿਚ ਹੋਈ ਡਕੈਤੀ ਦੇ ਮਾਮਲੇ ਵਿਚ ਇਕ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਪੁਲਸ ਉਪ ਕਪਤਾਨ ਗੁਰਬਿੰਦਰ ਸਿੰਘ ਸਾਂਘਾ ਨੇ ਦੱਸਿਆ ਕਿ 5.12.2012 ਨੂੰ ਕੁਝ ਲੋਕਾਂ ਨੇ ਇਕ ਸਾਜਿਸ਼ ਤਹਿਤ ਗੁਰਜੀਤ ਕੌਰ ਪਤਨੀ ਮੇਜਰ ਸਿੰਘ ਵਾਸੀ ਬਾਬਾ ਦੀਪ ਸਿੰਘ ਨਗਰ ਦੇ ਘਰ ਵਿਚ ਵੜ ਕੇ ਡਾਕਾ ਮਾਰਿਆ ਸੀ। ਇਸ ਮਾਮਲੇ ਵਿਚ ਕੁਝ ਲੋਕਾਂ ਨੂੰ ਕਾਬੂ ਕੀਤਾ ਸੀ, ਜਿਸ ਵਿਚ ਗੁਰਦੀਪ ਸਿੰਘ ਪੁੱਤਰ ਨੰਦ ਸਿੰਘ ਵਾਸੀ ਬਠਿੰਡਾ ਫਰਾਰ ਚਲ ਰਿਹਾ ਸੀ। ਪੁਲਸ ਪਾਰਟੀ ਨੇ ਉਸਨੂੰ ਕਾਬੂ ਕੀਤਾ।
ਮੋਹਾਲੀ ਤੋਂ ਹੈਦਰਾਬਾਦ ਜਾ ਰਹੇ ਜਹਾਜ਼ ਦੇ ਇੰਜਣ 'ਚੋਂ ਤੇਲ ਲੀਕ, ਦਿੱਲੀ ਵਿਖੇ ਹੰਗਾਮੀ ਲੈਂਡਿੰਗ
NEXT STORY