ਮੋਹਾਲੀ(ਰਾਣਾ)-ਪਿੰਡ ਮੁਬਾਰਕਪੁਰ ਵਿਚ ਪਹਿਲਾਂ ਪੁਲਸ ਨੇ ਇਕ ਕਾਰ ਵਿਚ ਬੈਠੇ ਇਕ ਵਿਅਕਤੀ ਤੇ ਔਰਤ ਨੂੰ ਹਿਰਾਸਤ ਵਿਚ ਲਿਆ ਤੇ ਉਸ ਤੋਂ ਬਾਅਦ ਔਰਤ ਨੂੰ ਛੱਡ ਕੇ ਫੜੇ ਗਏ ਵਿਅਕਤੀ ਤੇ ਉਸ ਦੀ ਕਾਰ ਨੂੰ ਛੱਡਣ ਬਦਲੇ ਪਹਿਲਾਂ ਜਬਰ-ਜ਼ਨਾਹ ਕੇਸ ਵਿਚ ਫਸਾਉਣ ਦੀ ਧਮਕੀ ਦਿੱਤੀ ਤੇ ਫਿਰ 50 ਹਜ਼ਾਰ ਰਿਸ਼ਵਤ ਮੰਗੀ। ਜਿਵੇਂ ਹੀ ਵਿਜੀਲੈਂਸ ਕੋਲ ਸ਼ਿਕਾਇਤ ਆਈ ਉਸ ਨੇ ਚੌਕੀ ਇੰਚਾਰਜ ਸਾਹਿਬ ਸਿੰਘ ਤੇ ਸਾਬਕਾ ਪੰਚ ਸਰੋਜ ਰਾਣੀ ਨੂੰ 10 ਹਜ਼ਾਰ ਰਿਸ਼ਵਤ ਲੈਂਦੇ ਫੜ ਲਿਆ । ਉਥੇ ਹੀ ਵਿਜੀਲੈਂਸ ਨੇ ਦੋਵਾਂ ਮੁਲਜ਼ਮਾਂ ਨੂੰ ਵੀਰਵਾਰ ਨੂੰ ਕੋਰਟ ਵਿਚ ਪੇਸ਼ ਕੀਤਾ, ਜਿਥੋਂ ਏ. ਐੱਸ. ਆਈ. ਨੂੰ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਅਤੇ ਮੁਲਜ਼ਮ ਸਰੋਜ ਰਾਣੀ ਨੂੰ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ ਗਿਆ । ਪੁਲਸ ਦੇ ਸੀਨੀਅਰ ਅਫਸਰਾਂ ਦਾ ਦਾਅਵਾ ਹੈ ਕਿ ਮੁਲਜ਼ਮ ਏ. ਐੱਸ. ਆਈ. ਤੋਂ ਰਿਮਾਂਡ ਦੌਰਾਨ ਕਈ ਖੁਲਾਸੇ ਹੋਣ ਦੀ ਆਸ ਹੈ । ਨਾਜਾਇਜ਼ ਹੀ ਲਏ ਹਿਰਾਸਤ 'ਚ-ਹਰਿਆਣਾ ਦੇ ਪਿੰਡ ਹੋਲੀ ਡਾਕ ਦਾ ਨਿਵਾਸੀ ਸਤਪਾਲ ਪਿਛਲੀ 25 ਸਤੰਬਰ ਨੂੰ ਇਕ ਔਰਤ ਨਾਲ ਕਿਸੇ ਕੰਮ ਲਈ ਆਪਣੀ ਪੰਜਾਬ ਨੰਬਰ ਕਾਰ ਵਿਚ ਆਇਆ ਸੀ ਤੇ ਪਿੰਡ ਮੁਬਾਰਕਪੁਰ ਵਿਚ ਕੁਝ ਦੇਰ ਲਈ ਰੁਕਿਆ ਸੀ । ਉਸੇ ਦੌਰਾਨ ਏ. ਐੱਸ. ਆਈ. ਸਾਹਿਬ ਸਿੰਘ ਨੇ ਸਤਪਾਲ ਤੇ ਔਰਤ ਨੂੰ ਹਿਰਾਸਤ ਵਿਚ ਲੈ ਲਿਆ ਤੇ ਚੌਕੀ ਲੈ ਗਿਆ ਜਿਥੇ ਉਨ੍ਹਾਂ ਨੇ ਔਰਤ ਦੇ ਪਰਿਵਾਰ ਨੂੰ ਬੁਲਾਇਆ ਤੇ ਉਨ੍ਹਾਂ ਨੂੰ ਦੱਸਿਆ ਕਿ ਇਹ ਦੋਵੇਂ ਕਾਰ ਵਿਚ ਬੈਠੇ ਸਨ । ਇਸ ਤੋਂ ਬਾਅਦ ਔਰਤ ਦੇ ਪਰਿਵਾਰ ਨੇ ਪੁਲਸ ਨੂੰ ਕੋਈ ਵੀ ਸ਼ਿਕਾਇਤ ਦੇਣ ਅਤੇ ਕਾਰਵਾਈ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ ਤੇ ਔਰਤ ਨੂੰ ਲੈ ਕੇ ਚਲੇ ਗਏ ਪਰ ਸਾਹਿਬ ਸਿੰਘ ਨੇ ਸਤਪਾਲ ਨੂੰ ਨਹੀਂ ਜਾਣ ਦਿੱਤਾ ।
15 ਕਿਲੋ ਭੁੱਕੀ ਸਮੇਤ ਭੈਣ-ਭਰਾ ਕਾਬੂ
NEXT STORY