ਅਬੋਹਰ(ਸੁਨੀਲ)- ਨਗਰ ਥਾਣਾ ਨੰਬਰ 1 ਮੁਖੀ ਪਰਮਜੀਤ ਕੁਮਾਰ ਤੇ ਸਹਾਇਕ ਸਬ ਇੰਸਪੈਕਟਰ ਜਲੰਧਰ ਸਿੰਘ ਚੌਕੀ ਇੰਚਾਰਜ ਸੀਡ ਫਾਰਮ ਨੇ ਦੌਰਾਨੇ ਗਸ਼ਤ ਹੱਤਿਆ ਦੇ ਦੋਸ਼ੀ 2 ਭਰਾਵਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਕ ਥਾਣਾ ਮੁਖੀ ਨੇ ਦੱਸਿਆ ਕਿ ਢਾਣੀ ਕੱਚਾ ਸੀਡ ਫਾਰਮ ਦੇ ਨੇੜੇ ਮੰਗਾ ਸਿੰਘ ਪੁੱਤਰ ਪਿਆਰੇ ਲਾਲ ਦੀ ਬੀਤੀ ਰਾਤ ਉਨ੍ਹਾਂ ਦੇ ਗੁਆਂਢ 'ਚ ਰਹਿਣ ਵਾਲੇ ਸੁਰਜਨ ਸਿੰਘ ਦੇ ਪੁੱਤਰਾਂ ਤੇ ਉਨ੍ਹਾਂ ਦੇ ਸਾਥੀਆਂ ਨੇ ਰਸਤਾ ਰੋਕ ਕੇ ਕੁੱਟਮਾਰ ਕੀਤੀ ਸੀ, ਇਸੇ ਦੌਰਾਨ ਮੰਗਾ ਸਿੰਘ ਦੀ ਮੌਤ ਹੋ ਗਈ। ਨਗਰ ਥਾਣਾ ਪੁਲਸ ਮੁਖੀ ਪਰਮਜੀਤ ਕੁਮਾਰ, ਅਡੀਸ਼ਨਲ ਮੁਖੀ ਦਵਿੰਦਰ ਸਿੰਘ ਨੇ ਮ੍ਰਿਤਕ ਮੰਗਾ ਸਿੰਘ ਦੇ ਬੇਟੇ ਮਲਕੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ 28.10.2017 ਆਈ. ਪੀ. ਸੀ. ਦੀ ਧਾਰਾ 302 ਤੇ ਹੋਰ ਧਾਰਾਵਾਂ 'ਚ ਲਾਲੀ, ਮੰਨੀ, ਗੰਦੀ, ਰਾਜੂ ਪੁੱਤਰ ਸੁਰਜਨ ਸਿੰਘ, ਅੰਗਰੇਜ਼, ਨਾਨਕ, ਸੁਖਵਿੰਦਰ, ਦੀਪੂ, ਬਿੱਟੂ ਤੇ ਹੋਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਪੁਲਸ ਪਾਰਟੀ ਨੇ ਦੌਰਾਨੇ ਗਸ਼ਤ ਦੋਸ਼ੀ ਮਨਜੀਤ ਸਿੰਘ ਉਰਫ ਮੰਨਾ ਤੇ ਗੁਰਵਿੰਦਰ ਸਿੰਘ ਉਰਫ ਗੰਦੀ ਪੁੱਤਰਾਨ ਸੁਰਜਨ ਸਿੰਘ ਵਾਸੀ ਢਾਣੀ ਪੱਕਾ ਨੂੰ ਸੀਡ ਫਾਰਮ ਕੋਲਂੋ ਕਾਬੂ ਕੀਤਾ।
ਫਤਿਹਗੜ੍ਹ ਚੂੜੀਆਂ ਵਿਖੇ ਇਕੋ ਰਾਤ 2 ਥਾਵਾਂ 'ਤੇ ਚੱਲੀਆਂ ਗੋਲੀਆਂ
NEXT STORY