ਮਲੋਟ(ਜ.ਬ.)-ਵਿਜੀਲੈਂਸ ਦੀ ਟੀਮ ਨੇ ਪੰਜਾਬ ਸਮਾਲ ਇੰਡਸਟਰੀਜ਼ ਦੇ ਅਧਿਕਾਰੀ ਨੂੰ ਰਿਸ਼ਵਤ ਦੇ 8 ਹਜ਼ਾਰ ਰੁਪਏ ਦੀ ਰਾਸ਼ੀ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਲੱਕੀ ਛਾਬੜਾ ਨਿਵਾਸੀ ਮਲੋਟ ਨੇ ਸ਼ਹਿਰ ਦੇ ਇੰਡਸਟਰੀਜ਼ ਫ਼ੋਕਲ ਪੁਆਇੰਟ 'ਤੇ ਡੀ-05 ਪਲਾਟ ਲਿਆ ਸੀ ਤੇ ਇਸ ਪਲਾਟ ਦਾ 99 ਸਾਲਾਂ ਦਾ ਪਟਾਨਾਮਾ ਕਰਵਾਉਣ ਲਈ ਪੰਜਾਬ ਸਮਾਲ ਸਕੇਲ ਇੰਡਸਟਰੀਜ਼ ਦੇ ਅਧਿਕਾਰੀ ਕੇ. ਐੱਸ. ਸੋਢੀ ਨੇ ਲੱਕੀ ਛਾਬੜਾ ਤੋਂ 13 ਹਜ਼ਾਰ ਰੁਪਏ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਅਧਿਕਾਰੀ ਵੱਲੋਂ ਮੰਗੇ 13 ਹਜ਼ਾਰ ਵਿਚੋਂ 5 ਹਜ਼ਾਰ ਰੁਪਏ ਉਸ ਨੇ ਪਹਿਲਾਂ ਦੇ ਦਿੱਤੇ ਸਨ ਅਤੇ ਬਾਕੀ ਦੀ ਰਕਮ ਕੰਮ ਪੂਰਾ ਹੋਣ 'ਤੇ ਦੇਣੀ ਸੀ। ਉਸ ਨੇ ਇਸ ਸਾਰੇ ਮਾਮਲੇ ਦੀ ਜਾਣਕਾਰੀ ਵਿਜੀਲੈਂਸ ਵਿਭਾਗ ਨੂੰ ਦਿੱਤੀ ਤੇ ਅੱਜ ਜਦੋਂ ਪੰਜਾਬ ਸਮਾਲ ਇੰਡਸਟਰੀਜ਼ ਦਾ ਸੀਨੀਅਰ ਐਗਜ਼ੀਕਿਊਟਿਵ ਅਧਿਕਾਰੀ ਕੇ. ਐੱਸ. ਸੋਢੀ ਤਹਿਸੀਲ ਵਿਚਪਟਾਨਾਮਾ ਲਿਖਵਾ ਕੇ ਥੱਲੇ ਆਇਆ ਤਾਂ ਪਹਿਲਾਂ ਤੋਂ ਹੀ ਮੌਕੇ ਦੀ ਤਾਕ ਵਿਚ ਖੜ੍ਹੇ ਵਿਜੀਲੈਂਸ ਕਰਮਚਾਰੀਆਂ ਨੇ ਕੇ. ਐੱਸ. ਸੋਢੀ ਨੂੰ ਰਿਸ਼ਵਤ ਦੇ ਰੂਪ ਵਿਚ ਹਾਸਲ ਕੀਤੇ 8 ਹਜ਼ਾਰ ਰੁਪਏ ਸਮੇਤ ਕਾਬੂ ਕਰ ਲਿਆ।
ਸ਼ਰਾਬ ਦੀਆਂ 120 ਬੋਤਲਾਂ ਸਮੇਤ ਗ੍ਰਿਫਤਾਰ
NEXT STORY