ਪਟਿਆਲਾ, (ਬਲਜਿੰਦਰ)- ਥਾਣਾ ਸਦਰ ਦੀ ਪੁਲਸ ਨੇ ਐੱਸ. ਐੱਚ. ਓ. ਇੰਸਪੈਕਟਰ ਜਸਵਿੰਦਰ ਸਿੰਘ ਟਿਵਾਣਾ ਦੀ ਅਗਵਾਈ ਹੇਠ ਇੱਕ ਵਿਅਕਤੀ ਨੂੰ ਸ਼ਰਾਬ ਦੀਆਂ 120 ਬੋਤਲਾਂ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਰਾਮ ਸਰੂਪ ਵਾਸੀ ਪਿੰਡ ਸ਼ੇਰ ਮਾਜਰਾ ਵਜੋਂ ਹੋਈ ਹੈ। ਪੁਲਸ ਮੁਤਾਬਕ ਹੌਲਦਾਰ ਪ੍ਰੇਮ ਚੰਦ ਪੁਲਸ ਪਾਰਟੀ ਸਮੇਤ ਪਿੰਡ ਪੰਜੌਲਾ ਤੇ ਦੁਲਬਾ ਲਿੰਕ ਰੋਡ 'ਤੇ ਮੌਜੂਦ ਸਨ। ਰਾਮ ਸਰੂਪ ਨੂੰ ਜਦੋਂ ਮੋਟਰਸਾਈਕਲ 'ਤੇ ਆਉਂਦੇ ਨੂੰ ਰੋਕ ਕੇ ਚੈੱਕ ਕੀਤਾ ਗਿਆ ਤਾਂ ਉਸ ਤੋਂ ਸ਼ਰਾਬ ਦੀਆਂ 120 ਬੋਤਲਾਂ ਬਰਾਮਦ ਹੋਈਆਂ। ਉਸ ਖਿਲਾਫ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਪੁਲਸ ਵੱਲੋਂ ਪੀ. ਓ. ਗ੍ਰਿਫਤਾਰ
NEXT STORY