ਫਿਰੋਜ਼ਪੁਰ(ਕੁਮਾਰ, ਮਨਦੀਪ, ਮਲਹੋਤਰਾ)— ਸ਼ਹਿਰ ਦੀ ਗਲੀ ਕਿਲੇ ਵਾਲੀ ਵਿਚ ਇਕ 9ਵੀਂ ਕਲਾਸ ਦੇ ਵਿਦਿਆਰਥੀ ਕੇਸ਼ਵ ਪੁੱਤਰ ਸੰਜੀਵ ਕੁਮਾਰ ਵਾਸੀ ਅੰਮ੍ਰਿਤਸਰੀ ਗੇਟ ਫਿਰੋਜ਼ਪੁਰ ਸ਼ਹਿਰ 'ਤੇ ਤੇਜ਼ਾਬ ਸੁੱਟਣ ਵਾਲੇ ਮੁਲਜ਼ਮ ਨਿਤਿਸ਼ ਉਰਫ ਨਿਖਿਲ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਜੰਡੀ ਮੁਹੱਲਾ ਫਿਰੋਜ਼ਪੁਰ ਸ਼ਹਿਰ ਨੂੰ ਪੁਲਸ ਨੇ 48 ਘੰਟਿਆਂ ਵਿਚ ਗ੍ਰਿਫਤਾਰ ਕਰ ਕੇ ਤੇਜ਼ਾਬ ਸੁੱਟਣ ਲਈ ਵਰਤਿਆ ਗਿਆ ਜਗ ਵੀ ਬਰਾਮਦ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਪੀ. (ਡੀ.) ਫਿਰੋਜ਼ਪੁਰ ਅਜਮੇਰ ਸਿੰਘ ਬਾਠ ਨੇ ਦੱਸਿਆ ਕਿ ਡੀ. ਐੱਸ. ਪੀ. (ਇਨਵੈਸਟੀਗੇਸ਼ਨ) ਭੁਪਿੰਦਰ ਸਿੰਘ ਭੁੱਲਰ, ਡੀ. ਐੱਸ. ਪੀ. ਸਿਟੀ ਫਿਰੋਜ਼ਪੁਰ ਮਨਮੋਹਨ ਸਿੰਘ ਔਲਖ, ਐੱਸ. ਐੱਚ. ਓ. ਸਿਟੀ ਫਿਰੋਜ਼ਪੁਰ, ਇੰਸਪੈਕਟਰ ਜਸਵੀਰ ਸਿੰਘ ਅਤੇ ਇੰਚਾਰਜ ਸੀ. ਆਈ. ਏ. ਫਿਰੋਜ਼ਪੁਰ ਅਵਤਾਰ ਸਿੰਘ ਰਾਜਪਾਲ ਦੀ ਅਗਵਾਈ ਹੇਠ ਗਠਿਤ ਕੀਤੀ ਗਈ ਟੀਮ ਨੇ ਟੈਕਨੀਕਲ ਤਰੀਕੇ ਨਾਲ ਜਾਂਚ ਕਰ ਕੇ ਮੁਲਜ਼ਮ ਨੂੰ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਬੱਚੇ ਦੀ ਮਾਂ ਨੂੰ ਤੰਗ-ਪ੍ਰੇਸ਼ਾਨ ਕਰਦਿਆਂ ਧਮਕੀਆਂ ਦਿੰਦਾ ਸੀ ਅਜਮੇਰ ਸਿੰਘ ਬਾਠ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਪੁਲਸ ਨੂੰ ਪਤਾ ਲੱਗਾ ਹੈ ਕਿ ਮੁਲਜ਼ਮ ਨਿਤਿਸ਼ ਉਰਫ ਨਿਖਿਲ ਬੱਚੇ ਦੀ ਮਾਂ ਨੂੰ ਤੰਗ-ਪ੍ਰੇਸ਼ਾਨ ਕਰਦਿਆਂ ਧਮਕੀਆਂ ਦਿੰਦਾ ਸੀ ਕਿ ਮੈਂ ਤੇਰੇ ਪਰਿਵਾਰ ਨੂੰ ਨੁਕਸਾਨ ਪਹੁੰਚਾਵਾਂਗਾ ਅਤੇ ਇਸ ਧਮਕੀ ਨੂੰ ਉਸ ਨੇ ਸੱਚ ਕਰਨ ਲਈ ਕੇਸ਼ਵ 'ਤੇ ਤੇਜ਼ਾਬ ਪਾਇਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਅਤੇ ਅਦਾਲਤ ਤੋਂ ਰਿਮਾਂਡ ਲੈ ਕੇ ਉਸ ਤੋਂ ਅੱਗੇ ਦੀ ਪੁੱਛਗਿੱਛ ਕੀਤੀ ਜਾਵੇਗੀ। ਸੰਪਰਕ ਕਰਨ 'ਤੇ ਕੇਸ਼ਵ ਦੇ ਪਿਤਾ ਨੇ ਕਿਹਾ ਕਿ ਨਾਮਜ਼ਦ ਵਿਅਕਤੀ ਉਸ ਦੀ ਪਤਨੀ ਨੂੰ ਧਮਕੀਆਂ ਦਿੰਦਾ ਅਤੇ ਪ੍ਰੇਸ਼ਾਨ ਕਰਦਾ ਸੀ। ਪੁਲਸ ਨੂੰ ਵੀ ਅਸੀਂ ਜਾਂਚ ਦੇ ਦੌਰਾਨ ਇਹੀ ਦੱਸਿਆ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਤੇਜ਼ਾਬ ਵੇਚਣ ਵਾਲੇ ਖਿਲਾਫ ਵੀ ਹੋਵੇਗੀ ਕਾਰਵਾਈ ਐੱਸ. ਪੀ. ਅਜਮੇਰ ਸਿੰਘ ਬਾਠ ਨੇ ਦੱਸਿਆ ਕਿ ਨਿਯਮਾਂ ਦੀ ਉਲੰਘਣਾ ਕਰ ਕੇ ਤੇਜ਼ਾਬ ਵੇਚਣ ਵਾਲੇ ਦੁਕਾਨਦਾਰ ਖਿਲਾਫ ਵੀ ਪੁਲਸ ਕਾਰਵਾਈ ਕਰੇਗੀ।
ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਟਰੂਡੋ ਨੇ ਕਿਹਾ 'ਇਹ ਮੇਰੀ ਜ਼ਿੰਦਗੀ ਦਾ ਕਦੇ ਨਾ ਭੁੱਲਣ ਵਾਲਾ ਦਿਨ'
NEXT STORY