ਧਨੌਲਾ(ਰਵਿੰਦਰ)-ਪੁਲਸ ਥਾਣਾ ਧਨੌਲਾ ਨੇ ਢਾਬੇ ਤੋਂ ਇਕ ਵਿਅਕਤੀ ਨੂੰ 5 ਕਿਲੋ ਭੁੱਕੀ ਅਤੇ ਗੱਡੀਆਂ 'ਚੋਂ ਚੋਰੀ ਕੀਤੇ ਡੀਜ਼ਲ ਸਣੇ ਗ੍ਰਿਫਤਾਰ ਕੀਤਾ ਗਿਆ ਹੈ ਜਦੋਂਕਿ ਉਸ ਦਾ ਇਕ ਸਾਥੀ ਫਰਾਰ ਹੋ ਗਿਆ ਹੈ। ਥਾਣਾ ਮੁਖੀ ਕੁਲਦੀਪ ਸਿੰਘ ਨੇ ਦੱਸਿਆ ਕਿ ਸੰਗਰੂਰ ਰੋਡ 'ਤੇ ਜ਼ਿਮੀਂਦਾਰਾ ਢਾਬੇ 'ਤੇ ਗੁਰਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਮੇਜਰ ਸਿੰਘ ਵਾਸੀ ਨਸੀਬਪੁਰ ਥਾਣਾ ਤਲਵੰਡੀ ਸਾਬੋ ਬਠਿੰਡਾ ਨੂੰ ਕਾਬੂ ਕਰ ਕੇ ਉਸ ਕੋਲੋਂ 5 ਕਿਲੋ ਭੁੱਕੀ ਅਤੇ 65 ਲੀਟਰ ਚੋਰੀ ਕੀਤਾ ਡੀਜ਼ਲ ਬਰਾਮਦ ਕੀਤਾ ਗਿਆ। ਜਦੋਂਕਿ ਉਸ ਦਾ ਸਾਥੀ ਮਨਪ੍ਰੀਤ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਨਥੋਵਾਲ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਤਫਤੀਸ਼ ਕੀਤੀ ਜਾ ਰਹੀ ਹੈ।
ਪੰਜਾਬ 'ਚ ਪ੍ਰਾਪਰਟੀ ਟੈਕਸ ਦੀ ਪ੍ਰਤੀ ਸਾਲ ਹੁੰਦੀ ਹੈ ਕਰੋੜਾਂ ਦੀ ਚੋਰੀ : ਸਿੱਧੂ
NEXT STORY