ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)—ਪੁਲਸ ਨੇ ਇਕ ਕਾਰ 'ਚੋਂ 4 ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਪ੍ਰੈੱਸ ਕਾਨਫਰੰਸ 'ਚ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਰਾਜੇਸ਼ ਛਿੱਬਰ ਨੇ ਦੱਸਿਆ ਕਿ ਬੀਤੀ 4 ਮਾਰਚ ਨੂੰ ਥਾਣਾ ਸਿਟੀ ਨੇੜੇ ਛੋਟਾ (ਨਿੱਕਾ ਢੋਲੀ) ਅਤੇ ਉਸ ਦੇ ਸਾਥੀਆਂ ਨੇ ਰਮਨਦੀਪ ਸਿੰਘ 'ਤੇ ਜਾਨਲੇਵਾ ਹਮਲਾ ਕੀਤਾ ਸੀ। ਉਸ ਸਮੇਂ ਮੌਕੇ 'ਤੇ ਪੁਲਸ ਨੇ ਵਾਰਦਾਤ 'ਚ ਵਰਤੀ ਪਿਸਤੌਲ ਬਰਾਮਦ ਕਰ ਲਈ ਸੀ ਪਰ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਸਨ। ਅੱਜ ਪੁਲਸ ਨੂੰ ਸੁਚਨਾ ਮਿਲੀ ਕਿ ਬਰਨਾਲਾ ਵਿਖੇ ਹੋਈ ਲੜਾਈ ਦੇ ਮੁਲਜ਼ਮ ਬਡਬਰ ਤੋਂ ਬਰਨਾਲਾ ਆ ਰਹੇ ਹਨ। ਪੁਲਸ ਪਾਰਟੀ ਨੇ ਫਰਵਾਹੀ ਰੋਡ 'ਤੇ ਸੂਏ ਨੇੜੇ ਨਾਕਾਬੰਦੀ ਕਰ ਕੇ ਕਾਰ 'ਚੋਂ ਯੋਧਵੀਰ ਸਿੰਘ ਉਰਫ ਛੋਟਾ ਢੋਲੀ, ਗੁਰਪ੍ਰੀਤ ਸਿੰਘ ਉਰਫ ਕੀਰਤ, ਗੁਰਦੀਪ ਸਿੰਘ ਉਰਫ ਸੀਰਾ ਅਤੇ ਰਜਨੀਸ਼ ਕੁਮਾਰ ਉਰਫ ਲੱਖੀ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮਾਂ ਕੋਲੋਂ ਵਾਰਦਾਤ 'ਚ ਵਰਤੀ ਗਈ ਇਕ ਲੋਹੇ ਦੀ ਰਾਡ ਅਤੇ ਬੇਸਬਾਲ ਬਰਾਮਦ ਕੀਤਾ ਗਿਆ।
ਗੈਂਗ ਦੇ ਮੁਖੀ 'ਤੇ ਪਹਿਲਾਂ ਵੀ ਨੇ ਕੇਸ ਦਰਜ : ਨਿੱਕਾ ਢੋਲੀ ਵਿਰੁੱਧ ਪਹਿਲਾਂ ਵੀ ਐੱਨ. ਡੀ. ਪੀ. ਐੱਸ. ਐਕਟ ਅਧੀਨ ਅਤੇ ਲੜਾਈ ਝਗੜੇ ਦੇ ਧਨੌਲਾ ਥਾਣਾ ਵਿਖੇ 4 ਕੇਸ ਦਰਜ ਹਨ ਅਤੇ ਇਹ ਗੈਂਗ ਦਾ ਮੁਖੀ ਹੈ। 2 ਦਿਨਾ ਪੁਲਸ ਰਿਮਾਂਡ ਮਿਲਿਆ : ਵੀਰਵਾਰ ਨੂੰ ਮੁਲਜ਼ਮਾਂ ਨੂੰ ਅਦਾਲਤ ਵਿਖੇ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਇਨ੍ਹਾਂ ਦਾ ਦੋ ਦਿਨਾ ਪੁਲਸ ਰਿਮਾਂਡ ਦੇ ਦਿੱਤਾ। ਇਸ ਮੌਕੇ ਥਾਣਾ ਸਿਟੀ ਦੇ ਇੰਚਾਰਜ ਸ਼ਮਸ਼ੇਰ ਸਿੰਘ, ਐਂਟੀ ਗੁੰਡਾ ਸਟਾਫ ਦੇ ਇੰਚਾਰਜ ਹਰਜਿੰਦਰ ਸਿੰਘ ਹਾਜ਼ਰ ਸਨ।
ਦਿਮਾਗੀ ਪ੍ਰੇਸ਼ਾਨੀ ਕਾਰਨ ਗ੍ਰੰਥੀ ਨੇ ਲਿਆ ਫਾਹਾ
NEXT STORY