ਨਕੋਦਰ (ਰਮਨਦੀਪ) : ਸਮਾਜ ਸੇਵਕ ਸਾਜਨ ਕਪੂਰ (ਸਟਾਰ ਕਾਰ ਬਾਜ਼ਾਰ ਸ਼ੰਕਰ ਰੋਡ ਨਕੋਦਰ) ਤੇ ਸਮੂਹ ਮੈਂਬਰਾਂ ਵੱਲੋਂ ਮਾਤਾ ਰਾਣੀ ਦੀ ਅਪਾਰ ਕ੍ਰਿਪਾ ਨਾਲ ਪਿਛਲੇ ਕਈ ਸਾਲਾਂ ਤੋਂ ਸਾਲਾਨਾ ਜਾਗਰਣ ਅਤੇ ਲੰਗਰ ਲਗਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਇਸ ਸਾਲ ਵੀ ਪਾਵਨ ਸਾਵਣ ਮਹੀਨੇ ਦੇ 16 ਤੋਂ 19 ਅਗਸਤ 2026 ਤੱਕ ਚਾਰ ਦਿਨਾਂ ਵਿਸ਼ਾਲ ਲੰਗਰ ਲਗਾਇਆ ਜਾ ਰਿਹਾ ਹੈ। ਇਸ ਧਾਰਮਿਕ ਸਮਾਗਮ ਦੇ ਪਹਿਲੇ ਦਿਨ, ਯਾਨੀ 16 ਅਗਸਤ ਦਿਨ ਐਤਵਾਰ ਨੂੰ ਮਹਾਂਮਾਈ ਦਾ ਵਿਸ਼ਾਲ ਜਾਗਰਣ ਕਰਵਾਇਆ ਜਾਵੇਗਾ, ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਪ੍ਰਸਿੱਧ ਭਜਨ ਗਾਇਕ ਮਨੀ ਲਾਡਲਾ ਜੀ ਮਾਂ ਦਾ ਗੁਣਗਾਨ ਕਰਨਗੇ ਅਤੇ ਸੰਗਤਾਂ ਨੂੰ ਨਿਹਾਲ ਕਰਨਗੇ।
ਜਾਣਕਾਰੀ ਦਿੰਦੇ ਹੋਏ ਸਮਾਜ ਸੇਵਕ ਸਾਜਨ ਕਪੂਰ ਨੇ ਦੱਸਿਆ ਕਿ 16 ਅਗਸਤ (ਐਤਵਾਰ), 17 ਅਗਸਤ (ਸੋਮਵਾਰ), 18 ਅਗਸਤ (ਮੰਗਲਵਾਰ) ਅਤੇ 19 ਅਗਸਤ (ਬੁੱਧਵਾਰ) ਚਾਰ ਦਿਨ ਲਗਾਤਾਰ ਦਿਨ-ਰਾਤ ਸਟਾਰ ਕਾਰ ਬਾਜ਼ਾਰ ਸ਼ੰਕਰ ਰੋਡ ਨਕੋਦਰ ਵਿਖੇ ਲੰਗਰ ਨਿਰੰਤਰ ਅਟੁੱਟ ਚੱਲੇਗਾ।
ਉਨ੍ਹਾਂ ਦੱਸਿਆ ਕਿ ਇਸ ਲੰਗਰ ਵਿੱਚ ਆਉਣ-ਜਾਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਜਿਸ ਵਿੱਚ ਦਿਨ-ਰਾਤ ਲੰਗਰ ਦੀ ਵਿਵਸਥਾ, ਬਾਥਰੂਮ ਦੀ ਵਿਵਸਥਾ, ਸ਼ਰਧਾਲੂਆਂ ਲਈ ਰਾਤ ਨੂੰ ਠਹਿਰਣ ਦਾ ਪ੍ਰਬੰਧ, ਲੋੜਵੰਦਾਂ ਲਈ ਦਵਾਈਆਂ ਦਾ ਪ੍ਰਬੰਧ ਅਤੇ ਛੋਟੇ ਬੱਚਿਆਂ ਵਾਸਤੇ ਦੁੱਧ ਦਾ ਖਾਸ ਪ੍ਰਬੰਧ ਸ਼ਾਮਲ ਹੋਵੇਗਾ। ਸਮੂਹ ਪ੍ਰਬੰਧਕਾਂ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪਰਿਵਾਰਾਂ ਸਮੇਤ ਮਹਾਂਮਾਈ ਦੇ ਚਰਨਾਂ ਵਿੱਚ ਹਾਜ਼ਰੀ ਭਰ ਕੇ ਆਸ਼ੀਰਵਾਦ ਪ੍ਰਾਪਤ ਕਰਨ।
ਪੰਜਾਬ Weather ਦੀ 18 ਤੱਕ ਨਵੀਂ ਅਪਡੇਟ ਜਾਰੀ! ਇਨ੍ਹਾਂ ਜ਼ਿਲ੍ਹਿਆਂ 'ਚ Alert
NEXT STORY