ਮੌੜ ਮੰਡੀ(ਪ੍ਰਵੀਨ)-ਅੱਜ ਸਥਾਨਕ ਸ਼ਹਿਰ ਦੇ ਬੱਸ ਸਟੈਂਡ 'ਤੇ ਚੱਲ ਰਹੇ ਕੈਸੀਨੋ 'ਤੇ ਪੁਲਸ ਪ੍ਰਸ਼ਾਸਨ ਨੇ ਛਾਪਾ ਮਾਰ ਕੇ ਕਈ ਸੱਟੇਬਾਜ਼ਾਂ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਲਿਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬੀਤੇ ਲੰਮੇ ਸਮੇਂ ਤੋਂ ਬੱਸ ਸਟੈਂਡ 'ਤੇ ਸੱਟੇਬਾਜ਼ੀ ਦਾ ਧੰਦਾ ਬੜੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਸੀ ਅਤੇ ਇਸ ਧੰਦੇ ਕਾਰਨ ਕਈ ਪਰਿਵਾਰ ਪ੍ਰੇਸ਼ਾਨ ਚੱਲ ਰਹੇ ਸਨ। ਸੂਤਰਾਂ ਦੇ ਦੱਸਣ ਮੁਤਾਬਿਕ ਅੱਜ ਦੇਰ ਸ਼ਾਮ ਬਾਹਰ ਤੋਂ ਪਹੁੰਚੀ ਪੁਲਸ ਨੇ ਸੱਟੇ ਦੇ ਚੱਲ ਰਹੇ ਅੱਡੇ 'ਤੇ ਛਾਪਾ ਮਾਰਿਆ ਅਤੇ ਇਸ ਅੰਦਰ ਮੌਜੂਦ 6-7 ਸੱਟੇਬਾਜ਼ਾਂ ਨੂੰ ਮੌਕੇ ਤੋਂ ਕਾਬੂ ਕਰ ਲਿਆ ਅਤੇ ਉੱਥੇ ਪਏ ਕੰਪਿਊਟਰ ਵਗੈਰਾ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਇਸ ਉਪਰੰਤ ਇਨ੍ਹਾਂ ਸੱਟੇਬਾਜ਼ਾਂ ਨੂੰ ਇਕ ਘੰਟੇ ਦੇ ਕਰੀਬ ਅੰਦਰ ਤਾੜੀ ਰੱਖਿਆ ਅਤੇ ਫ਼ਿਰ ਕਾਬੂ ਕੀਤੇ ਸਾਰੇ ਵਿਅਕਤੀਆਂ ਨੂੰ ਪੁਲਸ ਆਪਣੇ ਨਾਲ ਲੈ ਗਈ। ਸੱਟੇਬਾਜ਼ਾਂ ਦੇ ਵ੍ਹੀਕਲ ਕੈਸੀਨੋ ਦੇ ਬਾਹਰ ਖੜ੍ਹੇ ਹੀ ਰਹਿ ਗਏ। ਇਸ ਸਬੰਧੀ ਜਦ ਥਾਣਾ ਮੌੜ ਵਿਖੇ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਸ ਕਾਰਵਾਈ ਦੀ ਕੋਈ ਜਾਣਕਾਰੀ ਨਹੀਂ ਹੈ। ਸ਼ਹਿਰ ਅੰਦਰ ਚੱਲ ਰਹੇ ਇਸ ਗੈਰ-ਕਾਨੂੰਨੀ ਧੰਦੇ ਪ੍ਰਤੀ ਪੁਲਸ ਪ੍ਰਸ਼ਾਸਨ ਵਲੋਂ ਕੀਤੀ ਗਈ ਸਖ਼ਤੀ ਕਾਰਨ ਕਈ ਪਰਿਵਾਰਾਂ ਨੇ ਸੁੱਖ ਦਾ ਸਾਹ ਲਿਆ ਹੈ ਅਤੇ ਇਸ ਕਾਰਵਾਈ ਨੂੰ ਸਹੀ ਠਹਿਰਾਇਆ ਹੈ।
ਡਾਕਟਰ ਦੀਪ ਸ਼ਿਖਾ ਦੀ ਸ਼ੱਕੀ ਹਾਲਤ 'ਚ ਹੋਈ ਮੌਤ ਨੇ ਲਿਆ ਨਵਾਂ ਮੋੜ
NEXT STORY