ਲੁਧਿਆਣਾ(ਤਰੁਣ)- ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਦੋਸ਼ੀਆਂ ਨੂੰ ਥਾਣਾ ਦਰੇਸੀ ਦੀ ਪੁਲਸ ਨੇ ਕਾਬੂ ਕੀਤਾ ਹੈ। ਦੋਸ਼ੀਆਂ ਤੋਂ ਚੋਰੀ ਦਾ 1 ਮੋਟਰ ਸਾਈਕਲ ਤੇ ਖੋਹੇ ਗਏ 4 ਮੋਬਾਇਲ ਬਰਾਮਦ ਹੋਏ ਹਨ। ਦੋਸ਼ੀਆਂ ਦੀ ਪਛਾਣ ਬਾਦਲ ਸਿੰਘ, ਰਾਜਾ ਤੇ ਅਜੇ ਉਰਫ ਗੋਰਖਾ ਤਿੰਨੋਂ ਨਿਵਾਸੀ ਚਿੱਟੀ ਕਾਲੋਨੀ ਦੇ ਤੌਰ 'ਤੇ ਹੋਈ ਹੈ। ਜਾਂਚ ਅਧਿਕਾਰੀ ਵਿਨੋਦ ਕੁਮਾਰ ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਅਨਮੋਲ ਪੈਲੇਸ ਨੇੜੇ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ। ਗਿਰੋਹ ਦਾ ਸਰਗਨਾ ਬਾਦਲ ਸਿੰਘ ਹੈ। ਮੁੱਢਲੀ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਮੋਟਰਸਾਈਕਲ ਚੋਰੀ ਦਾ ਹੈ ਜਿਸ ਨੂੰ ਸ਼ਿਮਲਾਪੁਰੀ ਇਲਾਕੇ ਤੋਂ ਚੋਰੀ ਕੀਤਾ ਸੀ। ਦੋਸ਼ੀ ਚੋਰੀ ਦੇ ਮੋਟਰਸਾਈਕਲ 'ਤੇ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ। ਦੋਸ਼ੀਆਂ ਨੇ ਮੋਬਾਇਲ ਖੋਹਣ ਦੀਆਂ ਵੱਧ ਵਾਰਦਾਤਾਂ ਬਹਾਦਰ ਕੇ ਰੋਡ, ਜੋਧੇਵਾਲ ਤੇ ਦਰੇਸੀ ਇਲਾਕੇ 'ਚ ਕੀਤੀਆਂ ਹਨ। ਇਲਾਕਾ ਪੁਲਸ ਨੇ ਤਿੰਨਾਂ ਦੋਸ਼ੀਆਂ ਖਿਲਾਫ ਅਪਰਾਧਿਕ ਧਾਰਾਵਾਂ ਤਹਿ ਕੇਸ ਦਰਜ ਕਰ ਲਿਆ ਹੈ। ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ ਜੇਲ ਭੇਜ ਦਿੱਤਾ ਹੈ।
ਲੁਧਿਆਣੇ 'ਤੇ ਮਾਝੇ ਦੇ ਜਰਨੈਲ ਦੀ ਅੱਖ!
NEXT STORY