ਲੁਧਿਆਣਾ(ਮੁੱਲਾਂਪੁਰੀ)-ਮਹਾਨਗਰ ਲੁਧਿਆਣਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਦੀ ਸਿਆਸੀ ਅੱਖ ਹੁਣ ਪੰਜਾਬ ਦੇ ਸਭ ਤੋਂ ਵੱਡੇ ਜ਼ਿਲੇ ਲੁਧਿਆਣੇ ਦੀ ਲੋਕ ਸਭਾ ਸੀਟ 'ਤੇ ਟਿਕੀ ਹੋਈ ਦੱਸੀ ਜਾ ਰਹੀ ਹੈ। ਇਸ ਸਬੰਧੀ ਪਿਛਲੇ ਦਿਨੀਂ ਚੰਡੀਗੜ੍ਹ 'ਚ ਲੁਧਿਆਣੇ ਦੇ ਅਕਾਲੀਆਂ ਨਾਲ ਹਾਸੇ-ਠੱਠੇ ਅਤੇ ਗੱਲਾਂ-ਗੱਲਾਂ ਵਿਚ ਸਥਾਨਕ ਨੇਤਾਵਾਂ ਨੂੰ ਇਸ਼ਾਰਾ ਵੀ ਕੀਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ 'ਚ ਜਿਸ ਤਰੀਕੇ ਨਾਲ ਅਕਾਲੀ ਦਲ ਦੇ ਨਵੇਂ ਚਿਹਰੇ ਤੇ ਯੂਥ ਨੌਜਵਾਨਾਂ ਨੂੰ ਟਿਕਟਾਂ ਦੇ ਕੇ ਨਿਵਾਜਿਆ ਹੈ। ਭਾਵੇਂ ਉਹ ਚੋਣ ਹਾਰ ਗਏ ਪਰ ਜਿਸ ਤਰੀਕੇ ਨਾਲ ਟਿਕਟਾਂ ਦੀ ਵੰਡ ਨੌਜਵਾਨਾਂ 'ਚ ਕੀਤੀ ਗਈ ਹੈ, ਉਹ ਸਾਰੇ ਆਗੂ ਮਜੀਠੀਆ ਦੀਆਂ ਸੱਜੀਆਂ-ਖੱਬੀਆਂ ਬਾਹਾਂ ਹਨ। ਸੂਤਰਾਂ ਨੇ ਦੱਸਿਆ ਕਿ ਲੁਧਿਆਣਾ ਲੋਕ ਸਭਾ ਹਲਕੇ ਲਈ ਅੱਜ ਦੀ ਘੜੀ ਮੌਜੂਦਾ ਕਾਂਗਰਸੀ ਐੱਮ. ਪੀ. ਬਿੱਟੂ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਕੋਲ ਬਰਾਬਰ ਦਾ ਉਮੀਦਵਾਰ ਨਜ਼ਰ ਨਹੀਂ ਆ ਰਿਹਾ ਹੈ ਜਦੋਂ ਕਿ ਲੁਧਿਆਣਾ ਲੋਕ ਸਭਾ ਹਲਕੇ 6 ਸ਼ਹਿਰੀ ਤੇ 3 ਪੇਂਡੂ ਹਲਕੇ ਦਾਖਾ, ਜਗਰਾਓਂ, ਗਿੱਲ ਹੋਣ ਕਰ ਕੇ ਪੇਂਡੂ ਵੋਟ ਤਾਂ ਅਕਾਲੀ ਦਲ ਆਪ ਲੈਣ 'ਚ ਸਫਲ ਹੋ ਜਾਵੇ ਪਰ ਜਿੱਤ ਹਾਰ ਦਾ ਨਤੀਜਾ ਲੁਧਿਆਣਾ ਸ਼ਹਿਰ ਦੀਆਂ 6 ਸੀਟਾਂ ਹੀ ਕਰਨਗੀਆਂ। ਬਾਕੀ ਜੇਕਰ ਮਜੀਠੀਆ ਨੇ ਲੁਧਿਆਣੇ 'ਚ ਸਿਆਸੀ ਕਦਮ ਰੱਖਦੇ ਹਨ ਤਾਂ ਅਕਾਲੀ-ਭਾਜਪਾ ਦੇ ਨੇਤਾਵਾਂ ਦੀ ਬਿਆਨਬਾਜ਼ੀ ਅਤੇ ਸਿਆਸੀ ਬੈਟਰੀ ਜ਼ਰੂਰ ਚਾਰਜ ਹੋਣੀ ਸ਼ੁਰੂ ਹੋ ਜਾਵੇਗੀ।
ਸ਼ਰਾਬ ਦੇ ਕਾਰੋਬਾਰ 'ਤੇ ਦੀਪਾ ਮਲਹੋਤਰਾ, ਲਕਸ਼ੈ ਬਿਲਟੈਕਸ, ਚੰਨੀ ਬਜਾਜ ਤੇ ਐੱਨ. ਕੇ. ਦਾ ਕਬਜ਼ਾ
NEXT STORY