ਮਾਨਸਾ(ਸੰਦੀਪ ਮਿੱਤਲ)-ਜ਼ਿਲਾ ਪੁਲਸ ਵੱਲੋਂ ਨਸ਼ਿਆਂ ਅਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ, ਜਦੋਂ ਸੀ. ਆਈ. ਏ. ਸਟਾਫ਼ ਮਾਨਸਾ ਪੁਲਸ ਨੇ ਚੋਰੀ ਦੇ ਮੁਕੱਦਮੇ ਟਰੇਸ ਕਰ ਕੇ ਦੋਸ਼ੀਆਂ ਨੂੰ ਮਾਲ ਸਣੇ ਤੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ। ਜ਼ਿਲਾ ਪੁਲਸ ਮੁਖੀ ਪਰਮਬੀਰ ਸਿੰਘ ਪਰਮਾਰ ਨੇ ਦੱਸਿਆ ਕਿ ਥਾਣਾ ਭੀਖੀ ਵਿਖੇ 23-9-2017 ਨੂੰ ਨਾਮਲੂਮ ਦੋਸ਼ੀਆਂ ਵਿਰੁੱਧ ਦਰਜ ਹੋਏ ਚੋਰੀ ਦੇ ਕੇਸ ਨੂੰ ਲੈ ਕੇ ਸੀ. ਆਈ. ਏ. ਸਟਾਫ਼ ਮਾਨਸਾ ਦੇ ਇੰਚਾਰਜ ਜਗਦੀਸ਼ ਸ਼ਰਮਾ ਦੀ ਅਗਵਾਈ ਹੇਠ ਪੁਲਸ ਨੇ ਬਾਰੀਕੀ ਨਾਲ ਜਾਂਚ ਕਰਦੇ ਹੋਏ ਰਾਜਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਫਫੜੇ ਭਾਈਕੇ, ਜਸਵਿੰਦਰ ਸਿੰਘ ਉਰਫ ਗੱਗੀ ਪੁੱਤਰ ਬਲਦੇਵ ਸਿੰਘ ਵਾਸੀ ਦਲੇਲ ਸਿੰਘ ਵਾਲਾ, ਗੋਬਿੰਦ ਸਿੰਘ ਪੁੱਤਰ ਸੁਖਪਾਲ ਸਿੰਘ ਵਾਸੀ ਹਸਨਪੁਰ, ਸੇਵਕ ਸਿੰਘ ਉਰਫ ਬਿੱਜੂ ਪੁੱਤਰ ਮੱਖਣ ਸਿੰਘ ਵਾਸੀ ਖਿੱਲਣ ਤੇ ਗੁਰਵੀਰ ਸਿੰਘ ਉਰਫ ਗੱਗੂ ਪੁੱਤਰ ਗੁਰਮੇਲ ਸਿੰਘ ਵਾਸੀ ਲੱਲੂਆਣਾ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਚੋਰੀ ਕੀਤਾ ਮਾਲ ਇਕ ਕੰਪਿਊਟਰ, ਇਕ ਯੂ. ਪੀ. ਐੱਸ., ਇਕ ਲੈਪਟਾਪ, ਇਕ ਐੱਲ. ਸੀ. ਡੀ., ਦੋ ਬੈਟਰੀਆਂ ਤੇ ਕੁਲ ਮਿਲਾ ਕੇ 50,000 ਰੁਪਏ ਦੀ ਬਰਾਮਦਗੀ ਕੀਤੀ ਹੈ। ਇਸੇ ਤਰ੍ਹਾਂ ਸੀ. ਆਈ. ਏ. ਸਟਾਫ਼ ਨੇ ਇੰਚਾਰਜ ਜਗਦੀਸ਼ ਸ਼ਰਮਾ ਦੀ ਅਗਵਾਈ ਹੇਠ ਜਸਵੀਰ ਸਿੰਘ ਉਰਫ ਗੱਗੂ ਪੁੱਤਰ ਪੱਪੂ ਤੇ ਜਗਦੀਪ ਸਿੰਘ ਉਰਫ ਦੀਪਾ ਤੇ ਜੱਸਾ ਸਿੰਘ ਉਰਫ ਭਿੰਦਰ ਪੁੱਤਰ ਰੁਲਦੂ ਸਿੰਘ ਵਾਸੀ ਗੁਰੂਸਰ ਜਗ੍ਹਾ (ਤਲਵੰਡੀ ਸਾਬੋ) ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 45 ਕਿਲੋਗ੍ਰਾਮ ਭੁੱਕੀ ਚੂਰਾ-ਪੋਸਤ ਤੇ ਮਾਰੂਤੀ ਕਾਰ ਦੀ ਬਰਾਮਦਗੀ ਕੀਤੀ ਹੈ। ਮੁਕੱਦਮਿਆਂ ਦੀ ਤਫਤੀਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਉਕਤ ਵਿਅਕਤੀਆਂ ਕੋਲੋਂ ਹੋਰ ਵੀ ਸੁਰਾਗ ਮਿਲਣ ਦੀ ਸੰਭਾਵਨਾ ਹੈ।
ਬੱਸ ਦੀ ਲਪੇਟ 'ਚ ਆਉਣ ਨਾਲ ਸਕੂਟਰੀ ਸਵਾਰ ਦੀ ਮੌਤ, ਨੂੰਹ ਤੇ ਪੋਤਰਾ ਜ਼ਖਮੀ
NEXT STORY