ਲੁਧਿਆਣਾ(ਰਿਸ਼ੀ)- ਅਮੀਰ ਬਣਨ ਲਈ ਦੋ ਭਰਾ ਨਸ਼ਾ ਸਮੱਗਲਿੰਗ ਕਰਨ ਲੱਗ ਪਏ, ਜਿਨ੍ਹਾਂ ਨੂੰ ਸੀ. ਆਈ. ਏ.-2 ਦੀ ਪੁਲਸ ਨੇ ਲੱਖਾਂ ਦੀ ਕੀਮਤ ਦੀ 40 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕਰ ਕੇ ਥਾਣਾ ਸਾਹਨੇਵਾਲ 'ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਐੱਸ. ਆਈ. ਸਤਵੰਤ ਸਿੰਘ ਅਨੁਸਾਰ ਫੜੇ ਗਏ ਸਮੱਗਲਰਾਂ ਦੀ ਪਛਾਣ ਵਿਕਰਮ (29) ਅਤੇ ਸੌਰਭ (26) ਨਿਵਾਸੀ ਸਾਹਨੇਵਾਲ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਵੀਰਵਾਰ ਨੂੰ ਸੂਚਨਾ ਦੇ ਆਧਾਰ 'ਤੇ ਤਦ ਗ੍ਰਿਫਤਾਰ ਕੀਤਾ, ਜਦ ਉਹ ਆਪਣੇ ਮੋਟਰਸਾਈਕਲ 'ਤੇ ਨਸ਼ੇ ਦੀ ਸਪਲਾਈ ਕਰਨ ਜਾ ਰਹੇ ਸਨ। ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਉਹ ਪਹਿਲਾਂ ਮੋਬਾਇਲ ਰਿਪੇਅਰ ਅਤੇ ਡਰਾਈਵਰੀ ਦਾ ਕੰਮ ਕਰਦੇ ਸਨ ਪਰ ਜਲਦੀ ਹੀ ਅਮੀਰ ਬਣਨ ਲਈ 1 ਸਾਲ ਤੋਂ ਨਸ਼ਾ ਸਮੱਗਲਿੰਗ ਕਰਨ ਲੱਗ ਪਏ ਤੇ 1500 ਰੁਪਏ ਇਕ ਗ੍ਰਾਮ ਦੇ ਹਿਸਾਬ ਨਾਲ ਖਰੀਦ ਕੇ 3500 ਰੁਪਏ ਪ੍ਰਤੀ ਗ੍ਰਾਮ ਨਾਲ ਵੇਚ ਰਹੇ ਸਨ। ਪੁਲਸ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ 2 ਦਿਨ ਦਾ ਰਿਮਾਂਡ ਲੈ ਕੇ ਗੰਭੀਰਤਾ ਨਾਲ ਪੁੱਛਗਿੱਛ ਕਰ ਰਹੀ ਹੈ।
ਨਗਰ ਨਿਗਮ ਦੇ ਬਜਟ 'ਚ ਹੋਇਆ 120 ਕਰੋੜ ਦਾ ਇਜ਼ਾਫਾ
NEXT STORY