ਜਲੰਧਰ(ਮਹੇਸ਼)-ਥਾਣਾ ਸਦਰ ਦੀ ਪੁਲਸ ਨੇ ਸ਼ੁੱਕਰਵਾਰ ਨੂੰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਮੈਂਬਰੀ ਚੋਰ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਇਕ ਹੀ ਪਿੰਡ ਦੇ ਰਹਿਣ ਵਾਲੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਸੁਖਦੇਵ ਸਿੰਘ ਔਲਖ ਦੀ ਅਗਵਾਈ ਵਿਚ ਏ. ਐੱਸ. ਆਈ. ਗੁਰਵਿੰਦਰ ਸਿੰਘ ਵੱਲੋਂ ਕਾਬੂ ਕੀਤੇ ਗਏ ਤਿੰਨਾਂ ਮੁਲਜ਼ਮਾਂ ਦੀ ਪਛਾਣ ਰੋਨੀ ਪੁੱਤਰ ਵਿਲਸਨ ਮਸੀਹ, ਲਖਵਿੰਦਰ ਪੁੱਤਰ ਸਤਨਾਮ ਸਿੰਘ, ਵਿੱਕੀ ਉਰਫ ਬਾਜਾ ਪੁੱਤਰ ਪੈਟਰਿਕ ਤਿੰਨਂੋ ਵਾਸੀ ਪਿੰਡ ਫੋਲੜੀਵਾਲ ਵਜੋਂ ਹੋਈ ਹੈ। ਤਿੰਨਾਂ ਦੇ ਖਿਲਾਫ ਥਾਣਾ ਸਦਰ ਵਿਚ ਆਈ. ਪੀ. ਸੀ. ਧਾਰਾ 457 ਅਤੇ 380 ਤਹਿਤ ਮੁਕੱਦਮਾ ਨੰ. 52 ਦਰਜ ਕੀਤਾ ਗਿਆ ਹੈ। ਐੱਸ. ਐੱਚ. ਓ. ਸੁਖਦੇਵ ਸਿੰਘ ਔਲਖ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਇਕ ਲੋਹਾ ਕਟਰ ਮਸ਼ੀਨ, 2 ਬਿਲਡਿੰਗ ਸੈੱਟ ਅਤੇ ਚੋਰੀ ਦਾ ਸਾਮਾਨ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਕੱਲ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ।
ਅਸ਼ੋਕ ਸ਼ਰਮਾ ਦੇ ਨਾਂ ਨਾਲ ਭਗਵਾਨ ਵਾਲਮੀਕਿ ਸਮਾਜ ਖਿਲਾਫ ਅਪਸ਼ਬਦ ਬੋਲਣ ਵਾਲੀ ਵਟਸਐਪ 'ਤੇ ਵਾਇਰਲ ਮੈਸੇਜ ਨਿਕਲਿਆ ਝੂਠਾ
NEXT STORY