ਸਮਾਣਾ(ਦਰਦ, ਅਸ਼ੋਕ)-ਸੀ. ਆਈ. ਏ. ਸਟਾਫ ਨੇ ਮੋਟਰਸਾਈਕਲ ਚੋਰੀ ਦੇ ਮਾਮਲੇ ਵਿਚ 2 ਨੌਜਵਾਨਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਸੀ. ਆਈ. ਏ. ਮੁਖੀ ਨਰੈਣ ਸਿੰਘ ਨੇ ਦੱਸਿਆ ਕਿ ਏ. ਐੈੱਸ. ਆਈ. ਅਵਤਾਰ ਸਿੰਘ ਸਿੱਧੂ ਦੀ ਅਗਵਾਈ ਹੇਠ ਪੁਲਸ ਪਾਰਟੀ ਵੱਲੋਂ ਪਿੰਡ ਬਦਨਪੁਰ ਦੇ ਬੱਸ ਸਟੈਂਡ ’ਤੇ ਨਾਕਾਬੰਦੀ ਦੌਰਾਨ ਮੋਟਰਸਾਈਕਲ ਸਵਾਰਾਂ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਜਾਂਚ ਕੀਤੀ। ਉਨ੍ਹਾਂ ਕੋਲੋਂ ਚੋਰੀ ਦਾ ਮੋਟਰਸਾਈਕਲ ਮਿਲਿਆ। ਸਦਰ ਪੁਲਸ ਨੇ 2 ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਕੇ ਹਿਰਾਸਤ ਵਿਚ ਲੈ ਲਿਆ। ਮੁਲਜ਼ਮਾਂ ਦੀ ਪਛਾਣ ਵਿਸ਼ਾਲ ਕੁਮਾਰ ਤੇ ਕਰਣ ਵਾਸੀ ਸਮਾਣਾ ਵਜੋਂ ਹੋਈ। ਮੁਲਜ਼ਮਾਂ ਅਨੁਸਾਰ ਉਨ੍ਹਾਂ ਨੇ ਇਹ ਮੋਟਰਸਾਈਕਲ ਗਡ਼੍ਹੀ ਮੁਹੱਲਾ ਵਿਚੋਂ ਹਫਤਾ ਪਹਿਲਾਂ ਚੋਰੀ ਕੀਤਾ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਬਾਦਲਾਂ ਨੂੰ ਸੱਤਾ ਤੋਂ ਬਾਹਰ ਹੁੰਦਿਆਂ ਹੀ ਪੰਜਾਬ ਦੇ ਮਸਲੇ ਕਿਉਂ ਆਉਂਦੇ ਹਨ ਚੇਤੇ : ਸਰਨਾ
NEXT STORY