ਲੁਧਿਆਣਾ(ਰਿਸ਼ੀ)-ਛਾਉਣੀ ਮੁਹੱਲਾ 'ਚ ਬਿਜਲੀ ਘਰ ਦੇ ਨੇੜੇ ਪਾਰਕ 'ਚ ਬੈਠ ਕੇ ਨਸ਼ਾ ਕਰ ਰਹੇ 5 ਦੋਸਤਾਂ ਨੂੰ ਥਾਣਾ ਡਵੀਜ਼ਨ ਨੰ. 4 ਦੀ ਪੁਲਸ ਵਲੋਂ ਬੁੱਧਵਾਰ ਨੂੰ ਦਬੋਚ ਲਿਆ ਗਿਆ ਤੇ ਉਨ੍ਹਾਂ ਕੋਲੋਂ 600 ਨਸ਼ੇ ਵਾਲੀਆਂ ਗੋਲੀਆਂ ਤੇ 3 ਇੰਜੈਕਸ਼ਨ ਬਰਾਮਦ ਕਰ ਕੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਪਰਚਾ ਦਰਜ ਕੀਤਾ ਹੈ। ਥਾਣਾ ਮੁਖੀ ਐੱਸ.ਆਈ. ਸੁਰਿੰਦਰ ਚੋਪੜਾ ਮੁਤਾਬਕ ਫੜੇ ਗਏ ਦੋਸ਼ੀਆਂ ਦੀ ਪਛਾਣ ਬੰਟੀ ਸਿੱਧੂ, ਇੰਦਰਜੀਤ ਸਿੰਘ, ਕਰਣ ਕੁਮਾਰ, ਸੰਜੀਵ ਤੇ ਅਕਾਸ਼ ਤਨੇਜਾ ਨਿਵਾਸੀ ਛਾਉਣੀ ਮੁਹੱਲਾ ਵਜੋਂ ਹੋਈ ਹੈ। ਸਾਰਿਆਂ ਦੀ ਉਮਰ 18 ਤੋਂ 22 ਸਾਲ ਦਰਮਿਆਨ ਹੈ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਦੋਸ਼ੀ ਪਾਰਕ ਵਿਚ ਬੈਠ ਕੇ ਨਸ਼ਾ ਕਰ ਰਹੇ ਹਨ, ਜਿਸ 'ਤੇ ਰੇਡ ਕਰ ਕੇ ਉਨ੍ਹਾਂ ਨੂੰ ਦਬੋਚਿਆ ਗਿਆ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਸਾਰੇ ਇਕੱਠੇ ਇਲਾਕੇ ਵਿਚ ਨਸ਼ਾ ਸਮੱਗਲਿੰਗ ਵੀ ਕਰਦੇ ਹਨ। ਪੁਲਸ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ 'ਤੇ ਬਾਰੀਕੀ ਨਾਲ ਪੁੱਛਗਿੱਛ ਕਰੇਗੀ। ਦਵਾਈ ਤੋਂ ਬਣਾ ਰਹੇ ਸਨ ਨਸ਼ਾ : ਪੁਲਸ ਮੁਤਾਬਕ ਦੋਸ਼ੀ ਪਹਿਲਾਂ ਨਸ਼ਾ ਛੁਡਾਊ ਕੇਂਦਰ 'ਚ ਜਾ ਕੇ ਆਪਣਾ ਇਲਾਜ ਕਰਵਾਉਣ ਬਹਾਨੇ ਦਾਖਲ ਹੋ ਗਏ ਤੇ ਫਿਰ ਉੱਥੋਂ ਮਿਲਣ ਵਾਲੀ ਦਵਾਈ ਨੂੰ ਭਾਰੀ ਮਾਤਰਾ 'ਚ ਇਕੱਠੇ ਲੈ ਕੇ ਉਸ ਦਾ ਨਸ਼ਾ ਬਣਾ ਲਿਆ। ਪੁਲਸ ਮੁਤਾਬਕ ਪੰਜਾਂ ਦੋਸਤਾਂ ਦੀ ਬਾਂਹ 'ਤੇ ਸ਼ਾਇਦ ਹੀ ਕੋਈ ਅਜਿਹੀ ਜਗ੍ਹਾ ਹੋਵੇ, ਜਿੱਥੇ ਟੀਕਾ ਨਾ ਲਾਇਆ ਹੋਵੇ।
ਕਰੂਡ ਆਇਲ ਦੀਆਂ ਕੀਮਤਾਂ 'ਚ ਵਾਧੇ ਨਾਲ ਧਾਗੇ ਦੀਆਂ ਕੀਮਤਾਂ 'ਚ ਭਾਰੀ ਉਛਾਲ
NEXT STORY