ਬਠਿੰਡਾ(ਵਰਮਾ)-ਵਪਾਰ ਕਰਕੇ ਆਪਣੇ ਪਰਿਵਾਰ ਦਾ ਢਿੱਡ ਪਾਲਣ ਵਾਲੇ ਤਿੰਨ ਵੱਡੇ ਵਪਾਰੀਆਂ ਨੇ ਨਾਂ ਕਮਾਇਆ ਪਰ ਨਸ਼ੇ ਦੀ ਦਲਦਲ ’ਚ ਇੰਝ ਫਸੇ ਕਿ ਵਪਾਰ ਵੀ ਗਿਆ ਅਤੇ ਨਸ਼ਾ ਆਪੂਰਤੀ ਲਈ ਜੁਰਮ ਦੀ ਦੁਨੀਆ ਵਿਚ ਕਦਮ ਰੱਖਿਆ ਤੇ ਫਡ਼ੇ ਗਏ। ਕਦੇ ਰੋਜ਼ਾਨਾ 10 ਹਜ਼ਾਰ ਰੁਪਏ ਤੱਕ ਕਮਾਉਣ ਵਾਲਾ ਦੀਪਕ ਕੁਮਾਰ ਨਸ਼ੇ ਲਈ ਝਪਟਮਾਰੀ ਕਰਨ ਲੱਗਾ ਅਤੇ ਰਸਤੇ ਵਿਚ ਜਾਂਦੇ ਲੋਕਾਂ ਤੋਂ ਮੋਬਾਇਲ ਤੇ ਨਕਦੀ ਖੋਹਣ ਦੇ ਗਿਰੋਹ ਵਿਚ ਸ਼ਾਮਲ ਹੋ ਗਿਆ। ਉਸਨੇ ਆਪਣੀ ਜੁਰਮ ਦੀ ਦੁਨੀਆ ਵਿਚ ਰਾਹੁਲ ਕੁਮਾਰ ਵਾਸੀ ਹੰਸ ਨਗਰ ਤੇ ਰਾਜੀਵ ਕੁਮਾਰ ਊਰਫ ਟੀਨਾ ਵਾਸੀ ਪ੍ਰਤਾਪ ਨਗਰ ਨੂੰ ਵੀ ਜੋਡ਼ ਲਿਆ। ਇਹ ਤਿੰਨੇ ਮਿਲ ਕੇ ਝਪਟਮਾਰੀ ਕਰਨ ਲੱਗੇ ਅਤੇ ਚਾਕੂ ਦੀ ਨੋਕ ’ਤੇ ਲੋਕਾਂ ਕੋਲੋਂ ਨਕਦੀ ਤੱਕ ਲੁੱਟਣ ਲੱਗੇ। ਪੁਲਸ ਦੀ ਮੰਨੀਏ ਤਾਂ ਤਿੰਨਾਂ ਦਾ ਚੰਗਾ ਵਪਾਰ ਸੀ ਜਿਸ ਵਿਚ ਇਕ ਦੀ ਬਿਜਲੀ ਦੀ ਦੁਕਾਨ ਸੀ ਦੂਜਾ ਬੈਲਡਿੰਗ ਮਟੀਰੀਅਲ ਦਾ ਸਾਮਾਨ ਵੇਚਦਾ ਸੀ ਜਦਕਿ ਤੀਜੇ ਕੋਲ ਸੀਮੈਂਟ ਦਾ ਵੱਡਾ ਕਾਰੋਬਾਰ ਸੀ। ਚੰਗਾ ਕਾਰੋਬਾਰ ਕਰਦਿਆਂ ਉਹ ਨਸ਼ੇ ਦੀ ਦਲਦਲ ਵਿਚ ਫਸ ਗਏ ਜਿਸ ਤੋਂ ਬਾਅਦ ਵਪਾਰ ਤੋਂ ਵੀ ਗਏ ਅਤੇ ਪਰਿਵਾਰ ਤੋਂ ਵੀ। ਤਿੰਨੇ ਦੋਸਤ ਮਿਲ ਕੇ ਨਵੇ ਸ਼ਿਕਾਰ ਦੀ ਤਲਾਸ਼ ਵਿਚ ਸਵੇਰੇ ਤੋਂ ਹੀ ਘੁੰਮਣ ਲੱਗਦੇ ਸੀ। ਉਨ੍ਹਾਂ ਨੇ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਅਤੇ ਪੁਲਸ ਦੀ ਨੱਕ ’ਚ ਦਮ ਕਰ ਰੱਖਿਆ ਸੀ। ਆਖਿਰ ਐੱਸ. ਐੱਸ.ਪੀ. ਨਵੀਨ ਸਿੰਗਲਾ ਨੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਸੀ. ਆਈ. ਏ. ਮੁਖੀ ਰਾਜਿੰਦਰ ਸਿੰਘ ਦੀ ਡਿਊਟੀ ਲਗਾਈ ਜਿਨ੍ਹਾਂ ਨੇ ਟੀਮ ਗਠਿਤ ਕਰਦੇ ਆਪਣੇ ਗੁਪਤ ਸੂਤਰਾਂ ਨੂੰ ਚੌਕਸ ਕੀਤਾ। ਐੱਸ. ਐੱਸ. ਪੀ. ਨੇ ਦੱਸਿਆ ਕਿ ਉਨ੍ਹਾਂ ਦੀ ਯੋਜਨਾ ਸਫਲ ਹੋਈ ਸੀ. ਆਈ. ਏ. ਮੁਖੀ ਨੇ ਗੁਪਤ ਸੂਚਨਾ ਮਿਲੀ ਕਿ ਰੇਲਵੇ ਦੀਆਂ ਡਿੱਗੀਆਂ ਕੋਲ ਕੁਝ ਲੋਕ ਰੈਕੀ ਕਰਕੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੇ ਫਿਰਾਕ ਵਿਚ ਹਨ। ਪੁਲਸ ਨੇ ਛਾਪਾਮਾਰੀ ਕਰਕੇ ਤਿੰਨਾਂ ਨੂੰ ਮੌਕੇ ’ਤੇ ਗ੍ਰਿਫਤਾਰ ਕਰ ਲਿਆ। ਪਹਿਲਾ ਪੁੱਛਗਿੱਛ ’ਚ ਤਿੰਨਾਂ ਨੇ ਮੰਨਿਆ ਕਿ ਉਨ੍ਹਾਂ ਨੇ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਿਸ ਵਿਚ ਰਾਹਗੀਰਾਂ ਨੂੰ ਡਰਾ ਧਮਕਾ ਕੇ ਉਨ੍ਹਾਂ ਦੇ ਮੋਬਾਇਲ ਤੇ ਨਕਦੀ ਖੋਹ ਲੈਂਦੇ ਸੀ। ਇੱਥੋਂ ਤੱਕ ਕਿ ਇਕੱਲੀ ਮਹਿਲਾ ਦੇਖ ਕੇ ਉਨ੍ਹਾਂ ਦੇ ਕੰਨਾਂ ਦੀਆਂ ਬਾਲੀਆਂ ਤੇ ਗਲੇ ਦੀ ਚੈਨ ਖੋਹ ਕੇ ਫਰਾਰ ਹੋ ਜਾਂਦੇ ਸੀ ਇਸ ਪੈਸੇ ਤੋਂ ਉਹ ਸਿਰਫ ਨਸ਼ੇ ਦੀ ਹੀ ਆਪੂਰਤੀ ਕਰਦੇ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾਲ ਕੁਝ ਹੋਰ ਨੌਜਵਾਨ ਵੀ ਸ਼ਾਮਲ ਹਨ ਜੋ ਨਸ਼ੇ ਦੇ ਆਦੀ ਹਨ। ਫਿਲਹਾਲ ਪੁਲਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਅਤੇ ਉਨ੍ਹਾਂ ਕੋਲੋਂ ਲੁੱਟ ਖੋਹ ਦਾ ਸਾਮਾਨ ਵੀ ਬਰਾਮਦ ਕੀਤਾ। ਪੁਲਸ ਨੇ ਮੁਲਜ਼ਮਾਂ ਨੂੰ ਮੰਗਲਵਾਰ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਜਿਸ ਤੋਂ ਬਾਅਦ ਉਨ੍ਹਾਂ ਤੋਂ ਕਈ ਹੋਰ ਰਾਜ ਜਾਨਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਆਂਗਣਵਾਡ਼ੀ ਮੁਲਾਜ਼ਮਾਂ ਨੇ ਮੁੱਖ ਮੰਤਰੀ ਨੂੰ ਭੇਜੀਅਾਂ ਬਦਾਮਾਂ ਦੀਆਂ ਥੈਲੀਆਂ
NEXT STORY