ਖੰਨਾ(ਸੁਖਵਿੰਦਰ ਕੌਰ)- ਖੰਨਾ ਦੀ ਪੁਲਸ ਨੇ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀਆਂ ਕਰ ਕੇ 6 ਵਿਅਕਤੀਆਂ ਕੋਲੋਂ ਕਰੀਬ 181 ਬੋਤਲਾਂ ਸ਼ਰਾਬ ਤੇ 2 ਵਿਅਕਤੀਆਂ ਕੋਲੋਂ 2 ਕਿਲੋਗ੍ਰਾਮ ਭੂੱਕੀ ਚੂਰਾ-ਪੋਸਤ ਬਰਾਮਦ ਕਰ ਕੇ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ। ਜ਼ਿਲਾ ਪੁਲਸ ਮੁਖੀ ਧਰੁਵ ਦਹੀਆ ਨੇ ਦੱਸਿਆ ਕਿ ਗਲਤ ਕੰਮ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਤੇ ਨਸ਼ੇ ਵਾਲੇ ਪਦਾਰਥਾਂ ਦਾ ਕਾਰੋਬਾਰ ਕਰਨ ਵਾਲੇ ਅਨਸਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਜਿਸ ਤਹਿਤ ਸੀ. ਆਈ. ਏ. ਸਟਾਫ਼ ਦੇ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਦੀ ਪੁਲਸ ਪਾਰਟੀ ਨੇ ਸਮਰਾਲਾ ਗਊਸ਼ਾਲਾ ਦੇ ਨਜਦੀਕ ਕਾਰ ਚਾਲਕ ਰੋਹਿਤ ਸਹੋਤਾ ਵਾਸੀ ਰਾਮਾ ਮੰਡੀ ਸਮਰਾਲਾ ਤੇ ਜਗਰੂਪ ਸਿੰਘ ਵਾਸੀ ਪਪਡ਼ੌਦੀ ਦੀ ਤਲਾਸ਼ੀ ਲੈਣ ’ਤੇ ਕਾਰ ਵਿਚੋਂ 5 ਪੇਟੀਆਂ ਮਾਰਕਾ ਕਰੇਜ਼ੀ ਰੋਮੀਓ ਅਰੁਣਾਚਲ ਪ੍ਰਦੇਸ਼ ਦੀਆਂ ਬਰਾਮਦ ਹੋਈਆਂ। ਇਸੇ ਤਰ੍ਹਾਂ ਪੁਲਸ ਚੌਕੀ ਹੇਡੋਂ ਦੇ ਇੰਚਾਰਜ ਸਹਾਇਕ ਥਾਣੇਦਾਰ ਬਲਵੰਤ ਸਿੰਘ ਦੀ ਪੁਲਸ ਪਾਰਟੀ ਵੱਲੋਂ ਇਤਲਾਹ ਮਿਲਣ ’ਤੇ ਭੀਮ ਸਿੰਘ ਵਾਸੀ ਸਿਹਾਲਾ ਜੋ ਆਪਣੇ ਬਾਜਰੇ ਦੇ ਖੇਤਾਂ ਵਿਚ ਰੱਖ ਕੇ ਸ਼ਰਾਬ ਵੇਚ ਰਿਹਾ ਸੀ, ਛਾਪਾਮਾਰੀ ਦੌਰਾਨ ਕਥਿਤ ਦੋਸ਼ੀ ਨੂੰ 05 ਪੇਟੀਆਂ ਸ਼ਰਾਬ ਮਾਰਕਾ ਓਕਵੇਟ ਚੰਡੀਗਡ਼੍ਹ ਸਮੇਤ ਗ੍ਰਿਫਤਾਰ ਕਰ ਲਿਆ। ਇਸੇ ਤਰ੍ਹਾਂ ਹੀ ਹੌਲਦਾਰ ਪਾਲ ਰਾਮ ਨੇ ਪੁਲਸ ਪਾਰਟੀ ਸਮੇਤ ਸੂਆ ਪੁਲੀ ਕੱਚਾ ਬੁਰਜ ਲਿੰਕ ਰੋਡ ਰੱਤੀਪੁਰ ਕੋਲੋਂ ਮੋਟਰ ਸਾਈਕਲ ਸਵਾਰ ਹਰਜਿੰਦਰ ਸਿੰਘ ਵਾਸੀ ਨੂਰਪੁਰ ਝੁੱਗੀਆਂ ਕੋਲੋਂ 14 ਬੋਤਲਾਂ ਫਸਟ ਚੁਆਇੰਸ, 6 ਬੋਤਲਾਂ ਸੰਤਰਾ, 7 ਬੋਤਲਾਂ ਵਿਸਕੀ ਵੈਸਟੋ ਦੀਆਂ ਬਰਾਮਦ ਕੀਤੀਆਂ। ਉਨ੍ਹਾਂ ਦੱਸਿਆ ਕਿ ਸੀ. ਆਈ. ਏ. ਸਟਾਫ਼ ਦੇ ਹੀ ਹੌਲਦਾਰ ਰਾਜਕੁਮਾਰ ਦੀ ਪੁਲਿਸ ਪਾਰਟੀ ਨੇ ਚੈਕਿੰਗ ਦੌਰਾਨ ਟੀ-ਪੁਆਇੰਟ ਮਾਣੇਵਾਲ ਕੋਲ ਸਕੂਟਰ ਸਵਾਰ ਅੰਗਰੇਜ਼ ਸਿੰਘ ਵਾਸੀ ਮਾਣੇਵਾਲ ਕੋਲੋਂ 10 ਬੋਤਲਾਂ ਨੈਨਾ ਵਿਸਕੀ ਦੀਆਂ ਬਰਾਮਦ ਕੀਤੀਆਂ।
ਥਾਣਾ ਸਿਟੀ ਖੰਨਾ 1 ਦੇ ਹੌਲਦਾਰ ਰਣਜੀਤ ਸਿੰਘ ਨੇ ਆਪਣੀ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਦਾਣਾ ਮੰਡੀ ਗੇਟ ਸਮਰਾਲਾ ਰੋਡ ਨੇਡ਼ੇ ਐਕਟਿਵਾ ਸਕੂਟਰੀ ਸਵਾਰ ਅਮਰਨਾਥ ਸਿੰਘ ਵਾਸੀ ਮਾਡਲ ਟਾਊਨ ਨੂੰ ਕਾਬੂ ਕਰ ਕੇ ਉਸ ਕੋਲੋਂ 24 ਬੋਤਲਾਂ ਦੇਸੀ ਸ਼ਰਾਬ ਸਮੇਤ ਗ੍ਰਿਫਤਾਰ ਕਰ ਲਿਆ। ਇਸੇ ਤਰ੍ਹਾਂ ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਪੁਲਸ ਪਾਰਟੀ ਸਮੇਤ ਟੀ-ਪੁਆਇੰਟ ਬਗਲੀ ਕੋਲ ਨਾਕਾਬੰਦੀ ਦੌਰਾਨ ਕਰਨੈਲ ਸਿੰਘ ਵਾਸੀ ਮਹਿੰਦੀਪੁਰ ਦੇ ਥੈਲੇ ਦੀ ਤਲਾਸ਼ੀ ਲੈਣ ’ਤੇ ਉਸਦੇ ਥੈਲੇ ਵਿਚੋਂ 4 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਈ। ਇਸ ਤਰ੍ਹਾਂ ਥਾਣਾ ਮਲੌਦ ਦੇ ਸਹਾਇਕ ਥਾਣੇਦਾਰ ਨਛੱਤਰ ਸਿੰਘ ਨੇ ਪੁਲਸ ਪਾਰਟੀ ਸਮੇਤ ਟੀ-ਪੁਆਇੰਟ ਰੋਡ਼ੀਆਂ ’ਤੇ ਨਾਕਾਬੰਦੀ ਦੌਰਾਨ ਜਸਵੰਤ ਸਿੰਘ ਵਾਸੀ ਗੰਗਾਨਗਰ ਢੰਡ ਥਾਣਾ ਸਰਾਏ ਅਮਾਨਤ ਖਾਂ (ਤਰਨਤਾਰਨ) ਕੋਲੋਂ 2 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ। ਸਾਰੇ ਹੀ ਮਾਮਲਿਆਂ ਵਿਚ ਜ਼ਲ੍ਹਿਾ ਪੁਲਸ ਵੱਲੋਂ ਮਾਮਲੇ ਦਰਜ ਕਰ ਕੇ ਗ੍ਰਿਫਤਾਰ ਕੀਤੇ ਮੁਲਜ਼ਮਾਂ ਖਿਲਾਫ਼ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤਾ ਹੈ ਤੇ ਕਥਿਤ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਐਂਬੂਲੈਂਸ ਸਿਰਫ ਦਵਾਈਆਂ ਢੋਣ ਲਈ!
NEXT STORY