ਮੋਰਿੰਡਾ (ਧੀਮਾਨ) : ਮੋਰਿੰਡਾ ਦੇ ਕਾਈਨੌਰ ਚੌਕ ਨੇੜੇ ਸਥਿਤ ਪੈਟਰੋਲ ਪੰਪ ਨੇੜੇ ਇਕ ਬਲੈਰੋ ਗੱਡੀ ਅਤੇ ਟਰੈਕਟਰ ਟਰਾਲੀ ਵਿਚਕਾਰ ਹੋਈ ਟੱਕਰ ਦੌਰਾਨ ਬੋਲੈਰੋ ਚਾਲਕ ਜ਼ਖਮੀ ਹੋ ਗਿਆ ਅਤੇ ਇਸ ਹਾਦਸੇ ਵਿਚ ਬੋਲੈਰੋ ਗੱਡੀ ਅਤੇ ਟਰੈਕਟਰ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ। ਮੋਰਿੰਡਾ ਪੁਲਸ ਅਨੁਸਾਰ ਇਸ ਹਾਦਸੇ ਦੇ ਜ਼ਖਮੀਆਂ ਸਬੰਧੀ ਪੁਲਸ ਨੂੰ ਹਾਲੇ ਕੋਈ ਸੂਚਨਾ ਨਹੀਂ ਮਿਲੀ। ਹਾਦਸੇ ਤੋਂ ਬਾਅਦ ਕੁਝ ਸਮੇਂ ਲਈ ਟਰੈਫਿਕ ਜਾਮ ਹੋ ਗਿਆ ਜਿਸ 'ਤੇ ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਹਾਦਸਾਗ੍ਰਸਤ ਟਰੈਕਟਰ ਟਰਾਲੀ ਅਤੇ ਬੋਲੈਰੋ ਨੂੰ ਇਕ ਕਿਨਾਰੇ ਕਰਵਾ ਕੇ ਟਰੈਫਿਕ ਚਾਲੂ ਕਰਵਾਈ ਗਈ।
ਉਧਰ ਜ਼ਖਮੀ ਬੋਲੈਰੋ ਚਾਲਕ ਨੂੰ ਸਰਕਾਰੀ ਹਸਪਤਾਲ ਮੋਰਿੰਡਾ ਭੇਜਿਆ ਗਿਆ। ਜਿਥੋਂ ਡਾਕਟਰਾਂ ਨੇ ਉਸ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇ ਕੇ ਫੇਸ 6 ਮੋਹਾਲੀ ਦੇ ਸਰਕਾਰੀ ਹਸਪਤਾਲ ਲਈ ਰੈਫਰ ਕਰ ਦਿੱਤਾ। ਏ.ਐਸ.ਆਈ. ਅੰਗਰੇਜ਼ ਸਿੰਘ ਨੇ ਦੱਸਿਆ ਕਿ ਹਾਦਸਾ ਉਸ ਸਮੇਂ ਹੋਇਆ ਜਦੋਂ ਬੋਲੈਰੋ ਗੱਡੀ ਨੰਬਰ ਪੀਬੀ 71 ਬੀ 2463 ਦਾ ਚਾਲਕ ਮਨਮੋਹਨ ਸਿੰਘ ਭੂਰੜੇ ਇਕ ਫਾਰਚੂਨਰ ਗੱਡੀ ਨੂੰ ਓਵਰਟੇਕ ਕਰ ਰਿਹਾ ਸੀ ਤਾਂ ਇਸਦਾ ਇਕ ਟਰੈਕਟਰ ਟਰਾਲੀ ਨਾਲ ਹਾਦਸਾ ਹੋ ਗਿਆ। ਇਸੇ ਦੌਰਾਨ ਫਾਰਚੂਨਰ ਗੱਡੀ ਵੀ ਬੋਲੈਰੋ ਕਾਰ ਦੇ ਪਿੱਛੇ ਜਾ ਵੱਜੀ। ਇਸ ਟੱਕਰ ਕਾਰਨ ਜਿੱਥੇ ਬੋਲੈਰੋ ਕਾਰ, ਫਾਰਚੂਨਰ ਗੱਡੀ ਅਤੇ ਟਰੈਕਟਰ ਦਾ ਕਾਫ਼ੀ ਨੁਕਸਾਨ ਹੋਇਆ, ਉੱਥੇ ਹੀ ਬੋਲੈਰੋ ਚਾਲਕ ਨੂੰ ਗੰਭੀਰ ਜ਼ਖਮੀ ਹੋਣ ਕਾਰਣ ਸਰਕਾਰੀ ਹਸਪਤਾਲ ਮੋਰਿੰਡਾ ਵਿਖੇ ਇਲਾਜ ਲਈ ਲਿਆਂਦਾ ਗਿਆ। ਇਸੇ ਦੌਰਾਨ ਇਸ ਹਾਦਸੇ ਵਿਚ ਟਰੈਕਟਰ ਚਾਲਕ ਦੇ ਵੀ ਸੱਟਾਂ ਲੱਗਣ ਬਾਰੇ ਪਤਾ ਚੱਲਿਆ ਹੈ ਪਰ ਉਸ ਬਾਰੇ ਸਥਾਨਕ ਹਸਪਤਾਲ ਜਾਂ ਪੁਲਸ ਸਟੇਸ਼ਨ ਤੋਂ ਕੋਈ ਜਾਣਕਾਰੀ ਹਾਸਿਲ ਨਹੀਂ ਹੋਈ। ਏ.ਐੱਸ.ਆਈ. ਅੰਗਰੇਜ਼ ਸਿੰਘ ਨੇ ਇਹ ਵੀ ਦੱਸਿਆ ਕਿ ਪੁਲਸ ਨੂੰ ਕਿਸੇ ਜ਼ਖਮੀਆਂ ਬਾਰੇ ਹਾਲੇ ਕਿਸੇ ਪਾਸੇ ਤੋਂ ਸੂਚਨਾ ਨਹੀਂ ਮਿਲੀ।
ਪੰਜਾਬ ਵਿਚ ਭਲਕੇ ਅੱਧੇ ਦਿਨ ਦੀ ਛੁੱਟੀ ਦਾ ਐਲਾਨ
NEXT STORY