ਫਿਰੋਜ਼ਪੁਰ (ਖੁੱਲਰ) : ਥਾਣਾ ਸਦਰ ਫਿਰੋਜ਼ਪੁਰ ਪੁਲਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਚੋਰੀ ਦੇ 7 ਕੁਇੰਟਲ ਚੌਲ ਅਤੇ ਇਕ ਛੋਟਾ ਹਾਥੀ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਸੁਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਗਸ਼ਤ ਕਰਦੀ ਹੋਈ ਬੱਸ ਅੱਡਾ ਬਾਰੇ ਕੇ ਪੁੱਜੀ ਤਾਂ ਇਸ ਦੌਰਾਨ ਖ਼ਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਛਿੰਦਾ ਪੁੱਤਰ ਆਸਾ ਸਿੰਘ ਅਤੇ ਪਿੱਪਲ ਸਿੰਘ ਪੁੱਤਰ ਮੰਨਾ ਵਾਸੀਅਨ ਵਾਰਡ ਨੰਬਰ-8 ਬੈਕ ਸਾਈਡ ਸਿਵਲ ਹਸਪਤਾਲ ਮੱਲਾਂਵਾਲਾ ਜੋ ਆਪਣੇ ਛੋਟੇ ਹਾਥੀ (ਟੈਂਪੂ) ’ਤੇ ਸਰਕਾਰੀ ਗੋਦਾਮ ਪਿੰਡ ਗੋਖੀਵਾਲਾ ਤੋਂ ਗੋਦਾਮ ਦੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਚੌਲ ਚੋਰੀ ਕਰਕੇ ਲੈ ਜਾ ਰਹੇ ਹਨ।
ਜੇਕਰ ਹੁਣੇ ਛਾਪੇਮਾਰੀ ਕੀਤੀ ਜਾਵੇ ਤਾ ਚੌਲਾਂ ਦੇ ਭਰੇ ਹੋਏ ਛੋਟੇ ਹਾਥੀ ਸਮੇਤ ਕਾਬੂ ਆ ਸਕਦੇ ਹਨ। ਪੁਲਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲੇ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਮਹਿੰਦਰ ਕੇਪੀ ਦੇ ਇਕਲੌਤੇ ਪੁੱਤਰ ਦੀ ਮੌਤ ਦੇ ਮਾਮਲੇ 'ਚ ਨਵੀਂ ਅਪਡੇਟ, ਆਇਆ ਵੱਡਾ ਮੋੜ
NEXT STORY