ਅਜਨਾਲਾ(ਗੁਰਜੰਟ)- ਬੀਤੇ ਕੱਲ ਸਥਾਨਕ ਸ਼ਹਿਰ ਅਜਨਾਲਾ ਨਾਲ ਲੱਗਦੇ ਪਿੰਡ ਗੁਜਰਪੁਰਾ ਵਿਖੇ ਹੋਏ ਨੌਜਵਾਨ ਦੇ ਕਤਲ ਸੰਬੰਧੀ ਪੁਲਸ ਨੇ 12 ਘੰਟਿਆ ਦੇ ਅੰਦਰ ਅੰਦਰ ਕਤਲ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਸਫਲਤਾ ਹਾਸਲ ਕੀਤੀ ਹੈ। ਇਸ ਮਾਮਲੇ ਸੰਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਸਬ-ਡਵੀਜ਼ਨ ਅਜਨਾਲਾ ਦੇ ਡੀ. ਐੱਸ. ਪੀ. ਜਸਵੀਰ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਗੁਜਰਪੁਰਾ ਵਿਖੇ ਇਕ ਥੋਮਸ ਮਸੀਹ ਨਾਂ ਦੇ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਸੰਬੰਧੀ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਦੇ ਭਰਾ ਕਰਨ ਮਸੀਹ ਨੇ ਦੱਸਿਆ ਕਿ ਥੋਮਸ ਮਸੀਹ ਅਜਨਾਲਾ ਵਿਖੇ ਹਨੀ ਟੈਲੀਕਾਮ ਦੀ ਦੁਕਾਨ ਤੇ ਕੰਮ ਕਰਦਾ ਸੀ ਤੇ 29 ਅਕਤੂਬਰ ਦੀ ਰਾਤ 8 ਵਜੇ ਉਹ ਘਰੋਂ ਇਹ ਕਹਿ ਕਿ ਗਿਆ, ਕਿ ਉਸ ਨੇ ਆਪਣਾ ਫੋਨ ਵੇਚਿਆ ਹੈ, ਅਤੇ ਉਹ ਫੋਨ ਦੇਣ ਚਲਿਆ ਹੈ ਪਰ ਪੂਰੀ ਰਾਤ ਘਰ ਨਹੀਂ ਆਇਆ, ਜਿਸ ਤੋਂ ਬਾਅਦ ਸਵੇਰੇ ਸਕੂਲ ਦੀ ਗਰਾਊਂਡ ਵਿਚੋਂ ਉਸ ਦੀ ਲਾਸ਼ ਮਿਲੀ, ਜਿਸ ਦੀ ਸਾਹ ਰਘ ਵੱਡੀ ਹੋਈ ਸੀ। ਪੁਲਸ ਥਾਣਾ ਅਜਨਾਲਾ ਦੇ ਮੁੱਖ ਅਫਸਰ ਵੱਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਬਰੀਕੀ ਨਾਲ ਤਫਤੀਸ਼ ਕਰਦਿਆਂ ਸੰਨੀ ਮਸੀਹ ਪੁੱਤਰ ਕੁੰਦਣ ਮਸੀਹ ਵਾਸੀ ਗੁਜਰਪੁਰਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਵਾਰਦਾਤ ਲਈ ਵਰਤਿਆ ਗਿਆ ਚਾਕੂ ਅਤੇ ਮ੍ਰਿਤਕ ਥੋਮਸ ਦਾ ਆਈ ਫੋਨ ਬਰਾਮਦ ਕੀਤਾ ਗਿਆ ਹੈ ਅਤੇ ਮੁੱਢਲੀ ਪੁੱਛਗਿੱਛ ਦੌਰਾਨ ਦੋਸ਼ੀ ਸੰਨੀ ਮਸੀਹ ਨੇ ਦੱਸਿਆ ਕਿ ਉਸਦਾ ਥੋਮਸ ਨਾਲ ਆਈ ਫੋਨ ਲੈਣ ਦਾ ਸੋਦਾ ਹੋਇਆ ਸੀ, ਪਰ ਜਦੋ ਥੋਮਸ ਉਸਨੂੰ ਫੋਨ ਦੇਣ ਆਇਆ ਤਾਂ ਉਸਦਾ ਮਨ ਬਦਲ ਗਿਆ ਅਤੇ ਬਿਨ੍ਹਾਂ ਪੈਸੇ ਦਿੱਤੇ ਫੋਨ ਲੈ ਕੇ ਥੋਮਸ ਨੂੰ ਮਾਰ ਦਿੱਤਾ।
ਗੜ੍ਹਸ਼ੰਕਰ ’ਚ ਡੇਂਗੂ ਨੇ 20 ਸਾਲਾ ਨੌਜਵਾਨ ਦੀ ਲਈ ਜਾਨ
NEXT STORY