ਜਲੰਧਰ, (ਰਾਜੇਸ਼)- ਆਪਣੇ-ਆਪ ਨੂੰ ਐਂਟੀ ਨਾਰਕੋਟਿਕ ਸੈੱਲ ਦਾ ਪੰਜਾਬ ਪ੍ਰਧਾਨ ਦੱਸ ਕੇ ਪੁਲਸ ਮੁਲਾਜ਼ਮਾਂ ਨਾਲ ਹੱਥੋਪਾਈ ਕਰਨ ਵਾਲੇ ਨੂੰ ਥਾਣਾ 1 ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸ ਦੇ ਖਿਲਾਫ ਥਾਣਾ 1 ਵਿਚ ਕਰੀਬ 7 ਮਹੀਨੇ ਪਹਿਲਾਂ ਮਾਮਲਾ ਦਰਜ ਹੋਇਆ ਸੀ ਪਰ ਉਹ ਪੁਲਸ ਦੇ ਹੱਥ ਨਹੀਂ ਸੀ ਲੱਗ ਰਿਹਾ।
ਅੱਜ ਪੁਲਸ ਨੇ ਸੂਚਨਾ ਦੇ ਆਧਾਰ ’ਤੇ ਛਾਪੀ ਮਾਰ ਕੇ ਉਸ ਨੂੰ ਕਾਬੂ ਕਰ ਲਿਆ। ਫੜੇ ਗਏ ਵਿਅਕਤੀ ਦੀ ਪਛਾਣ ਦਿਲਬਾਗ ਸਿੰਘ ਵਾਸੀ 431 ਪ੍ਰੀਤ ਨਗਰ ਸੋਢਲ ਰੋਡ ਦੇ ਤੌਰ ’ਤੇ ਹੋਈ ਹੈ।
ਥਾਣਾ 1 ਦੇ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿਚ ਕਰੀਬ 7 ਮਹੀਨੇ ਪਹਿਲਾਂ ਟ੍ਰੈਫਿਕ ਪੁਲਸ ਮੁਲਾਜ਼ਮਾਂ ਨੇ ਨਾਕਾਬੰਦੀ ਕੀਤੀ ਹੋਈ ਸੀ ਕਿ ਦਿਲਬਾਗ ਸਿੰਘ ਦੇ ਬੇਟੇ ਦੀ ਬਲੈਰੋ ਕਾਰ ਨੰਬਰ ਪੀ ਬੀ 11 ਏ ਐੱਫ 9011 ਜਿਸ ’ਤੇ ਵੀ. ਆਈ. ਪੀ. ਪਾਰਕਿੰਗ ਦਾ ਸਟਿੱਕਰ ਲੱਗਾ ਸੀ, ਨੂੰ ਰੋਕਿਆ ਤਾਂ ਕਾਗਜ਼ ਵਿਖਾਉਣ ਦੀ ਬਜਾਏ ਉਸ ਨੇ ਆਪਣੇ ਪਿਤਾ ਦਿਲਬਾਗ ਨੂੰ ਉਥੇ ਬੁਲਾ ਲਿਆ। ਦਿਲਬਾਗ ਨੇ ਖੁਦ ਨੂੰ ਐਂਟੀ ਨਾਰਕੋਟਿਕ ਸੈੱਲ ਦਾ ਪੰਜਾਬ ਪ੍ਰਧਾਨ ਦੱਸਦਿਆਂ ਮੌਕੇ ’ਤੇ ਜ਼ਬਰਦਸਤ ਹੰਗਾਮਾ ਕੀਤਾ ਅਤੇ ਪੁਲਸ ਮੁਲਾਜ਼ਮਾਂ ਨਾਲ ਧੱਕਾ-ਮੁੱਕੀ ਕਰਨ ਤੋਂ ਬਾਅਦ ਆਪਣੇ ਸਾਥੀਅਾਂ ਨੂੰ ਬੁਲਾ ਕੇ ਸੜਕ ’ਤੇ ਧਰਨਾ-ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਟ੍ਰੈਫਿਕ ਪੁਲਸ ਦੇ ਮੁਲਾਜ਼ਮਾਂ ਦੇ ਬਿਆਨਾਂ ’ਤੇ ਥਾਣਾ 1 ਦੀ ਪੁਲਸ ਨੇ ਦਿਲਬਾਗ ਅਤੇ ਉਸ ਦੇ ਸਾਥੀਆਂ ਦੇ ਖਿਲਾਫ ਧਾਰਾ 283, 186, 353, 506 ਦੇ ਤਹਿਤ ਮਾਮਲਾ ਦਰਜ ਕਰ ਲਿਆ। ਪੁਲਸ ਕੋਲ ਮਾਮਲਾ ਦਰਜ ਹੋਣ ਤੋਂ ਬਾਅਦ ਦਿਲਬਾਗ ਸਿੰਘ ਫਰਾਰ ਸੀ, ਜਿਸ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ।
ਨਸ਼ਾ ਸਮੱਗਲਰਾਂ ਵਿਰੁੱਧ 302 ਦਾ ਮੁਕੱਦਮਾ ਹੋਵੇਗਾ ਦਰਜ
NEXT STORY