ਪਟਿਆਲਾ (ਬਲਜਿੰਦਰ) — ਥਾਣਾ ਕੋਤਵਾਲੀ ਦੀ ਪੁਲਸ ਨੇ ਐੱਸ. ਐੱਚ. ਓ. ਇੰਸਪੈਕਟਰ ਰਾਹੁਲ ਕੌਸ਼ਲ ਦੀ ਅਗਵਾਈ ਹੇਠ ਇਕ ਵਿਅਕਤੀ ਨੂੰ 105 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤੀ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦਾ ਨਾਂ ਰੋਬਿਨ ਗਰਗ ਹੈ, ਜੋ ਪਟਿਆਲਾ ਦਾ ਰਹਿਣ ਵਾਲਾ ਹੈ। ਪੁਲਸ ਮੁਤਾਬਕ ਏ. ਐੱਸ. ਆਈ. ਜਸਟਿਨ ਸਾਦਿਕ ਪੁਲਸ ਪਾਰਟੀ ਸਮੇਤ ਰਾਘੋਮਾਜਰਾ ਪਲੀ ਪਟਿਆਲਾ ਵਿਖੇ ਮੌਜੂਦ ਸਨ। ਉਕਤ ਵਿਅਕਤੀ ਨੂੰ ਗੱਡੀ 'ਚ ਆਉਂਦੇ ਨੂੰ ਰੋਕ ਕੇ ਚੈੱਕ ਕੀਤਾ ਤਾਂ ਉਸ ਤੋਂ 105 ਗ੍ਰਾਮ ਹੈਰੋਇਨ ਬਰਾਮਦ ਹੋਈ। ਉਸ ਦੇ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
'ਫੁਲਵਹਿਰੀ' ਤੋਂ ਪਰੇਸ਼ਾਨ ਹੋ ਤਾਂ ਘਬਰਾਓ ਨਾ, ਇਹ ਹੈ ਇਲਾਜ (ਵੀਡੀਓ)
NEXT STORY