ਫਾਜ਼ਿਲਕਾ (ਸੁਨੀਲ ਨਾਗਪਾਲ): ਫਾਜ਼ਿਲਕਾ ਦੀ ਸੀ.ਆਈ. ਏ. ਸਟਾਫ਼ ਪੁਲਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਹੱਥ ਲੱਗੀ ਜਦੋਂ ਪੁਲਸ ਨੇ ਅਜਿਹੇ 2 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੇ ਪਾਕਿਸਤਾਨੀ ਸਮੱਗਲਰਾਂ ਦੇ ਨਾਲ ਸਿੱਧੇ ਸਬੰਧ ਹਨ। ਜਾਣਕਾਰੀ ਮੁਤਾਬਕ ਵੱਟਸਐੱਪ ਕਾਲ ਦੇ ਜ਼ਰੀਏ ਇਹ ਪਾਕਿਸਤਾਨ ਤੋਂ ਡਰੱਗ ਦਾ ਵੱਡਾ ਕਾਰੋਬਾਰ ਚਲਾਉਣ ਦੀ ਫ਼ਿਰਾਕ 'ਚ ਸਨ। ਪੁਲਸ ਨੂੰ ਇਸ ਦੀ ਸੂਚਨਾ ਮਿਲੀ ਤਾਂ ਪੁਲਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ, ਜਿਸ ਦੇ ਬਾਅਦ ਰਿਮਾਂਡ 'ਤੇ ਇਨ੍ਹਾਂ ਦੋਵਾਂ ਕੋਲੋਂ ਪੁੱਛਗਿਛ ਕਰ ਇਨ੍ਹਾਂ ਦੀ ਨਿਸ਼ਾਨਦੇਹੀ ਦੇ ਚੱਲਦੇ ਫਾਜ਼ਿਲਕਾ ਦੀ ਭਾਰਤ ਪਾਕਿਸਤਾਨ ਸਰਹੱਦ ਤੋਂ 3 ਕਿਲੋ 800 ਗ੍ਰਾਮ ਹੈਰੋਇਨ ਅਤੇ ਇਕ ਇਟਾਲੀਅਨ ਪਿਸਤੌਲ ਬਰਾਮਦ ਹੋਈ।
ਇਹ ਵੀ ਪੜ੍ਹੋ: ਕੌਣ ਸੀ ਕਾਂਗਰਸ ਦੀ ਸਟੇਜ 'ਤੇ ਖ਼ਾਲਿਸਤਾਨ ਜ਼ਿੰਦਾਬਾਦ ਦਾ ਨਾਅਰਾ ਲਾਉਣ ਵਾਲਾ?
ਫਾਜ਼ਿਲਕਾ ਦੇ ਐੱਸ.ਐੱਸ.ਪੀ. ਹਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਹ ਦੋਵੇਂ ਨਸ਼ਾ ਤਸਕਰ ਹੈਰੋਇਨ ਵੇਚਣ ਦਾ ਕਾਰੋਬਾਰ ਕਰਦੇ ਹਨ, ਜਿਨ੍ਹਾਂ 'ਤੇ ਪਹਿਲਾਂ ਵੀ ਮੁਕੱਦਮੇ ਦਰਜ ਹਨ। ਐੱਸ.ਐੱਸ.ਪੀ. ਦੇ ਮੁਤਾਬਕ ਇਹ ਲੋਕ ਪਾਕਿਸਤਾਨੀ ਸਮਗੱਲਰਾਂ ਦੇ ਨਾਲ ਸੰਪਰਕ 'ਚ ਸਨ ਅਤੇ ਇਨ੍ਹਾਂ ਨੇ ਇਹ ਖੇਪ ਪਾਕਿਸਤਾਨ ਤੋਂ ਮੰਗਵਾਈ ਸੀ। ਇਹ ਕੰਸਾਈਨਮੈਂਟ ਕਿੱਥੇ ਜਾਣੀ ਹੈ। ਇਸ ਸਬੰਧੀ ਅਜੇ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਪੁਲਸ ਨੂੰ ਇਸ ਮਾਮਲੇ 'ਚ ਹੋਰ ਵੀ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਮਲੇਸ਼ੀਆ 'ਚ ਫਸੇ ਨੌਜਵਾਨ ਦੀ ਹੋਈ ਵਤਨ ਵਾਪਸੀ, ਸੁਣਾਈ ਦੁੱਖ ਭਰੀ ਦਾਸਤਾਨ
ਮੋਦੀ ਖ਼ਾਨੇ ਦਾ ਵਿਰੋਧ ਕਰਨ ਵਾਲੀ ਡਾਕਟਰ ਗੁਰਪ੍ਰੀਤ ਦੀ ਭੇਤਭਰੀ ਹਾਲਤ 'ਚ ਮੌਤ
NEXT STORY