ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-17 'ਚ ਸ਼ਨੀਵਾਰ ਨੂੰ ਇਕ ਦਿਲ ਕਬਾ ਦੇਣ ਵਾਲਾ ਹਾਦਸਾ ਹੋਇਆ ਜਿਸ ਦੀ ਵੀਡੀਓ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਤੁਸੀਂ ਇਸ ਵੀਡੀਓ 'ਚ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਕ ਕਾਰ ਟ੍ਰੈਫਿਕ ਸਿਗਨਲ ਨੂੰ ਤੋੜਦੀ ਹੋਈ ਸੜਕ ਨੂੰ ਕਰਾਸ ਕਰਦੀ ਹੈ ਅਤੇ ਦੂਜੇ ਪਾਸਿਓਂ ਤੇਜ਼ੀ ਨਾਲ ਆ ਰਹੀ ਦੂਸਰੀ ਗੱਡੀ ਉਸ ਨਾਲ ਟਕਰਾ ਜਾਂਦੀ ਹੈ। ਇਸ ਦੌਰਾਨ ਦੋਵੇਂ ਗੱਡੀਆਂ ਦੇ ਚਪੇਟ 'ਚ ਇਕ ਸਾਈਕਲ ਸਵਾਰ ਮਹਿਲਾ ਆ ਜਾਂਦੀ ਹੈ।
ਇਸ ਹਾਦਸੇ ਦੀ ਵੀਡੀਓ ਉਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ। ਇਸ ਹਾਦਸੇ 'ਚ ਕਿੰਨੇ ਲੋਕ ਜ਼ਖਮੀ ਹੋਏ ਹਨ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਪਰ ਇਸ ਹਾਦਸੇ ਨੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਸੰਦੇਸ਼ ਜ਼ਰੂਰ ਦਿੱਤਾ ਹੈ।
ਸਾਬਕਾ ਪ੍ਰਧਾਨ ਮੰਤਰੀ ਨੇ ਨਿਭਾਇਆ ਭਰਾ ਦਾ ਫਰਜ਼
NEXT STORY