ਅਗਰਤਲਾ — ਪੱਛਮੀ ਤ੍ਰਿਪੁਰਾ 'ਚ ਦੋ ਪੁੱਤਰਾਂ ਵਲੋਂ 62 ਸਾਲਾ ਮਾਂ ਨੂੰ ਦਰੱਖਤ ਨਾਲ ਬੰਨ੍ਹ ਕੇ ਕਥਿਤ ਤੌਰ 'ਤੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਦੋਸ਼ੀ ਪੁੱਤਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਸ਼ੱਕ ਹੈ ਕਿ ਪਰਿਵਾਰਕ ਝਗੜੇ ਕਾਰਨ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
ਪੁਲਸ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਰਾਤ ਚੰਪਕਨਗਰ ਥਾਣਾ ਖੇਤਰ ਦੇ ਖਮਾਰਬਾੜੀ 'ਚ ਵਾਪਰੀ। ਕਰੀਬ ਡੇਢ ਸਾਲ ਪਹਿਲਾਂ ਪਤੀ ਦੀ ਮੌਤ ਤੋਂ ਬਾਅਦ ਔਰਤ ਆਪਣੇ ਦੋ ਪੁੱਤਰਾਂ ਨਾਲ ਰਹਿ ਰਹੀ ਸੀ। ਉਸਦਾ ਤੀਜਾ ਪੁੱਤਰ ਅਗਰਤਲਾ ਰਹਿੰਦਾ ਹੈ। ਜੀਰਾਨੀਆ ਉਪਮੰਡਲ ਪੁਲਸ ਅਧਿਕਾਰੀ ਕਮਲ ਕ੍ਰਿਸ਼ਨ ਕੋਲੋਈ ਨੇ ਦੱਸਿਆ, "ਇੱਕ ਔਰਤ ਨੂੰ ਜ਼ਿੰਦਾ ਸਾੜਨ ਦੀ ਸੂਚਨਾ ਮਿਲਣ ਤੋਂ ਬਾਅਦ, ਇੱਕ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਇੱਕ ਦਰੱਖਤ ਨਾਲ ਬੰਨ੍ਹੀ ਸੜੀ ਹੋਈ ਲਾਸ਼ ਨੂੰ ਬਰਾਮਦ ਕੀਤਾ।
ਉਨ੍ਹਾਂ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਉਸ ਨੂੰ ਸੋਮਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਅਤੇ ਹੋਰ ਪੁੱਛਗਿੱਛ ਲਈ ਉਸ ਨੂੰ ਪੁਲਸ ਹਿਰਾਸਤ 'ਚ ਭੇਜਣ ਦੀ ਬੇਨਤੀ ਕੀਤੀ ਜਾਵੇਗੀ।'' ਕੋਲੋਈ ਨੇ ਕਿਹਾ ਕਿ ਮਾਮਲੇ ਦੀ ਹੋਰ ਜਾਂਚ ਜਾਰੀ ਹੈ।
ਦੇਸ਼ ’ਚ 50 ਸਾਲ ਤੋਂ ਘੱਟ ਉਮਰ ਦੇ ਮਰਦਾਂ ’ਚ ਪ੍ਰੋਸਟੇਟ ਕੈਂਸਰ ਦੇ ਮਾਮਲਿਆਂ ’ਚ ਵਾਧਾ
NEXT STORY