ਜਲੰਧਰ (ਧਵਨ)-ਰਾਜਸਥਾਨ 'ਚ ਸੰਪੰਨ ਹੋਈਆਂ ਲੋਕਲ ਬਾਡੀਜ਼ ਚੋਣਾਂ 'ਚ ਕਾਂਗਰਸ ਲਈ ਵੀ ਸੁਖਦਾਈ ਪਲ ਰਹੇ, ਉਥੇ ਦੂਜੇ ਪਾਸੇ ਮੇਅਰ ਬਣਾਉਣ ਲਈ ਭਾਜਪਾ ਸਰਕਾਰ ਵਲੋਂ ਕੀਤੀ ਗਈ ਜ਼ੋਰ-ਜ਼ਬਰਦਸਤੀ ਵਿਰੁੱਧ ਕਾਂਗਰਸ ਅਦਾਲਤ ਦਾ ਦਰਵਾਜ਼ਾ ਖੜਕਾਉਣ ਦੀ ਤਿਆਰੀ ਕਰ ਰਹੀ ਹੈ। ਲੋਕਲ ਬਾਡੀ ਚੋਣਾਂ ਤੋਂ ਬਾਅਦ ਭਾਜਪਾ ਨੇ 87 ਬਾਡੀ ਸੰਸਥਾਵਾਂ 'ਚ ਮੇਅਰ ਤੇ ਚੇਅਰਮੈਨ ਦੇ ਅਹੁਦੇ ਹਾਸਲ ਕੀਤੇ, ਜਦਕਿ ਉਸ ਨੂੰ 67 ਲੋਕਲ ਸੰਸਥਾਵਾਂ 'ਚ ਬਹੁਮਤ ਹਾਸਲ ਹੋਇਆ।
ਕਈ ਸੰਸਥਾਵਾਂ 'ਚ ਕਾਂਗਰਸ ਨੂੰ ਬਹੁਮਤ ਪ੍ਰਾਪਤ ਹੋਣ ਦੇ ਬਾਵਜੂਦ ਹਾਲਾਤ ਉਨ੍ਹਾਂ ਦੇ ਪੱਖ ਵਿਚ ਨਹੀਂ ਗਏ। ਰਾਜਸਥਾਨ ਕਾਂਗਰਸ ਕਮੇਟੀ ਦੇ ਪ੍ਰਧਾਨ ਸਚਿਨ ਪਾਇਲਟ ਨੇ ਇਸ ਲਈ ਸੱਤਾਧਾਰੀ ਭਾਜਪਾ ਸਰਕਾਰ 'ਤੇ ਸਰਕਾਰੀ ਤੇ ਪ੍ਰਸ਼ਾਸਨਿਕ ਮਸ਼ੀਨਰੀ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਹੈ ਤਾਂ ਕਿ ਉਸ ਨੂੰ ਕਈ ਸੰਸਥਾਵਾਂ 'ਚ ਬਹੁਮਤ ਨਾ ਮਿਲਣ ਦੇ ਬਾਵਜੂਦ ਉਹ ਆਪਣੇ ਚੇਅਰਮੈਨ ਬਣਾ ਸਕੇ।
ਦੂਜੇ ਪਾਸੇ ਭਾਜਪਾ ਕਾਂਗਰਸ ਵਲੋਂ ਕੀਤੇ ਵਾਰਾਂ ਨੂੰ ਸਹੀ ਨਹੀਂ ਮੰਨਦੀ। ਸੂਬਾ ਭਾਜਪਾ ਪ੍ਰਧਾਨ ਅਸ਼ੋਕ ਪਰਨਾਮੀ ਦਾ ਕਹਿਣਾ ਹੈ ਕਿ ਕਾਂਗਰਸ ਦਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੂੰ ਲਲਿਤ ਮੋਦੀ ਕਾਂਡ ਨਾਲ ਜੋੜਨ ਦੀ ਕੋਸ਼ਿਸ਼ ਅਸਫਲ ਰਹੀ ਹੈ।
ਨੋਟ : 'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ 'ਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਪੂਰੀ ਦੁਨੀਆ ਦੀਆਂ ਖ਼ਬਰਾਂ ਦਾ ਆਨੰਦ ਮਾਣ ਸਕਦੇ ਹੋ।
ਸਾਬਕਾ ਕਾਂਗਰਸੀ ਆਗੂ 'ਤੇ ਜੱਗੂ ਗੈਂਗਸਟਰ ਦੇ ਸਾਥੀਆਂ ਨੇ ਠਾਹ-ਠਾਹ ਚਲਾਈਆਂ ਗੋਲੀਆਂ (ਵੀਡੀਓ)
NEXT STORY