Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUL 19, 2026

    9:47:06 PM

  • ind vs eng 3rd odi england set india a target of 388 runs

    IND vs ENG 3rd ODI: ਇੰਗਲੈਂਡ ਨੇ ਭਾਰਤ ਨੂੰ 388...

  • sunpreet from jalandhar adorned the turban on pm modi s head

    ਜਲੰਧਰ ਦੇ ਸਨਪ੍ਰੀਤ ਨੇ PM ਮੋਦੀ ਦੇ ਸਿਰ 'ਤੇ ਸਜਾਈ...

  • big incident in punjab

    ਪੰਜਾਬ 'ਚ ਵੱਡੀ ਘਟਨਾ : ਰਾਹ ਜਾਂਦੀ ਕੁੜੀ ਨਾਲ ਆਹ...

  • pinkoo tv shares special video on children s health

    ਸਿਹਤਮੰਦ ਬੱਚੇ, ਖ਼ੁਸ਼ਹਾਲ ਪਰਿਵਾਰ, ਬੱਚਿਆਂ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Sri Muktsar Sahib
  • ਬਾਦਲਾਂ ਦੇ ਗੜ੍ਹ ਲੰਬੀ 'ਚ ਬੋਲੇ ਕੇਜਰੀਵਾਲ, ਚੰਨੀ ਸਰਕਾਰ ਸਭ ਤੋਂ ਵੱਡੀ ਨੌਟੰਕੀਬਾਜ਼ ਤੇ ਡਰਾਮੇਬਾਜ਼ ਦੀ ਸਰਕਾਰ

PUNJAB News Punjabi(ਪੰਜਾਬ)

ਬਾਦਲਾਂ ਦੇ ਗੜ੍ਹ ਲੰਬੀ 'ਚ ਬੋਲੇ ਕੇਜਰੀਵਾਲ, ਚੰਨੀ ਸਰਕਾਰ ਸਭ ਤੋਂ ਵੱਡੀ ਨੌਟੰਕੀਬਾਜ਼ ਤੇ ਡਰਾਮੇਬਾਜ਼ ਦੀ ਸਰਕਾਰ

  • Edited By Shivani Attri,
  • Updated: 16 Dec, 2021 07:07 PM
Sri Muktsar Sahib
arvind kejriwal aam aadmi party
  • Share
    • Facebook
    • Tumblr
    • Linkedin
    • Twitter
  • Comment

ਸ੍ਰੀ ਮੁਕਤਸਰ ਸਾਹਿਬ/ਲੰਬੀ (ਵੈੱਬ ਡੈਸਕ, ਕੁਲਦੀਪ ਰਿਣੀ,ਜੁਨੇਜਾ, ਸ਼ਾਂਤ, ਜੱਜ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਬਾਦਲਾਂ ਦੇ ਹਲਕਾ ਲੰਬੀ ਦੇ ਪਿੰਡ ਖੁੱਡੀਆਂ 'ਚ ਵੱਡੀ ਰੈਲੀ ਕੀਤੀ ਗਈ। ਇਸ ਦੌਰਾਨ ਚੰਨੀ ਸਰਕਾਰ 'ਤੇ ਵੱਡੇ ਹਮਲੇ ਕਰਦੇ ਹੋਏ ਅਰਵਿੰਦ ਕੇਜੀਵਾਲ ਨੇ ਮੁੱਖ ਮੰਤਰੀ ਚੰਨੀ ਦੀ ਸਰਕਾਰ ਨੂੰ ਨੌਟੰਕੀਬਾਜ਼ ਅਤੇ ਡਰਾਮੇਬਾਜ਼ਾਂ ਦੀ ਸਰਕਾਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਪਾਰਟੀ ਹੁਣ ਸਰਕਸ ਬਣ ਚੁੱਕੀ ਹੈ। ਕਾਂਗਰਸ 'ਚ ਸਾਰੇ ਆਪਸ 'ਚ ਲੜ ਰਹੇ ਹਨ। ਕੈਬਨਿਟ ਮੀਟਿੰਗ 'ਚ ਕਾਂਗਰਸੀ ਆਗੂ ਮੁੱਕਾ-ਮੁੱਕੀ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਮੁੱਖ ਮੰਤਰੀ ਚੰਨੀ ਨਾਲ ਨਹੀਂ ਬਣਦੀ, ਚੰਨੀ ਦੀ ਜਾਖੜ ਨਾਲ ਨਹੀਂ ਬਣਦੀ ਅਤੇ ਜਾਖੜ ਦੀ ਪ੍ਰਤਾਪ ਬਾਜਵਾ ਨਾਲ ਨਹੀਂ ਬਣਦੀ ਹੈ। 
ਇਹ ਵੀ ਪੜ੍ਹੋ:  ਨਵੇਂ ਸਾਲ ਤੋਂ ਜਲੰਧਰ ਤੋਂ ਨਕੋਦਰ ਤੇ ਲੋਹੀਆਂ ਰੇਲ ਸੈਕਸ਼ਨ ’ਤੇ ਦੌੜਨਗੀਆਂ ਇਲੈਕਟ੍ਰਿਕ ਟਰੇਨਾਂ

PunjabKesari

ਮੁੱਖ ਮੰਤਰੀ ਚੰਨੀ 'ਤੇ ਤੰਜ ਕੱਸਦੇ ਉਨ੍ਹਾਂ ਕਿਹਾ ਕਿ ਮੈਨੂੰ ਟੈਂਟ ਲਾਉਣਾ ਨਹੀਂ ਆਉਂਦਾ, ਗਾਂ ਦੁੱਧ ਚੋਣਾ ਨਹੀਂ ਆਉਂਦਾ, ਗੁੱਲੀ ਡੰਡਾ ਨਹੀਂ ਖੇਡਣਾ ਆਉਂਦਾ ਪਰ ਮੈਨੂੰ ਚੰਗੇ ਸਕੂਲ ਬਣਾਉਣੇ ਆਉਂਦੇ, ਚੰਗੇ ਹਸਪਤਾਲ ਬਣਾਉਣੇ ਆਉਂਦੇ, ਬਿਜਲੀ ਬਿੱਲ ਮੁਆਫ਼ ਕਰਨੇ ਆਉਂਦੇ ਹਨ। ਪੰਜਾਬ ਦੀ ਕਾਂਗਰਸ ਸਰਕਾਰ ਹੁਣ ਤੱਕ ਦੀ ਸਭ ਤੋਂ ਭ੍ਰਿਸ਼ਟ ਸਰਕਾਰ ਹੈ। ਕਾਂਗਰਸ ਸਰਕਾਰ ਨਹੀਂ ਸਰਕਸ ਚੱਲ ਰਹੀ ਹੈ ਅਤੇ ਇਸ ਦੇ ਆਗੂ ਆਪਸ ਵਿੱਚ ਲੜ ਰਹੇ ਹਨ।  ਕੇਜਰੀਵਾਲ ਨੇ ਕਿਹਾ ਕਿ ਜਦ ਤੋਂ ਉਨ੍ਹਾਂ ਔਰਤਾਂ ਦੇ ਖਾਤੇ ਵਿਚ ਹਰ ਮਹੀਨੇ ਇਕ ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਉਦੋ ਤੋਂ ਹੀ ਇਹ ਰਵਾਇਤੀ ਪਾਰਟੀਆਂ ਵਾਲੇ ਬੁਖ਼ਲਾ ਗਈਆਂ ਹਨ। ਅਰਵਿੰਦ ਕੇਜਰੀਵਾਲ ਨੇ ਕਿਹਾ ਕੁਝ ਸਮਾਂ ਪਹਿਲਾਂ ਬਣੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰੋਜ਼ਾਨਾ ਨਵੇਂ-ਨਵੇਂ ਐਲਾਨ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਅਜਿਹੀ ਡਰਾਮੇਬਾਜ਼ਾਂ ਦੀ ਸਰਕਾਰ ਅੱਜ ਤੱਕ ਨਹੀਂ ਵੇਖੀ ਹੈ। ਕੇਜਰੀਵਾਲ ਨੇ ਕਿਹਾ ਕਿ ਦੁਨੀਆ ਦੇ ਇਤਿਹਾਸ 'ਚ ਪਹਿਲਾ ਮੁੱਖ ਮੰਤਰੀ ਹੋਵੇਗਾ, ਜੋ ਬਾਥਰੂਮ 'ਚ ਵੀ ਲੋਕਾਂ ਨੂੰ ਮਿਲਦਾ ਹੈ। ਅਰਵਿੰਦ ਕੇਜਰੀਵਾਲ ਕੈਪਟਨ ਨੂੰ ਨਿਸ਼ਾਨਾ ਲਾਉਂਦੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਸੱਤਾ ਵਿਚ ਆਉਣ ਲਈ ਬੀਤੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਝੂਠੇ ਵਾਅਦੇ ਕੀਤੇ, ਜੋ ਅਜੇ ਤੱਕ ਪੂਰੇ ਹੀ ਨਹੀਂ ਹੋਏ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵਰਗੀ ਡਰਾਮੇਬਾਜ ਅਤੇ ਨੋਟੰਕੀਬਾਜ ਸਰਕਾਰ ਭਾਰਤ ਦੇ ਇਤਿਹਾਸ ਵਿੱਚ ਅੱਜ ਤੱਕ ਨਹੀਂ ਆਈ। 

ਇਹ ਵੀ ਪੜ੍ਹੋ: ਯਾਤਰੀਆਂ ਲਈ ਵੱਡੀ ਰਾਹਤ: ਅੱਜ ਤੋਂ ਚੱਲਣਗੀਆਂ ਪਨਬੱਸ ਤੇ PRTC ਦੀਆਂ ਬੱਸਾਂ, ਮੁਲਾਜ਼ਮ ਵੀ ਹੋਣਗੇ ਪੱਕੇ

PunjabKesari
ਪੰਜਾਬ ਦੇ ਬਜਟ 'ਚੋਂ 34 ਹਜ਼ਾਰ ਕਰੋੜ ਲੀਡਰ ਖਾ ਜਾਂਦੇ ਨੇ
ਅੱਗੇ ਬੋਲਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ 'ਤੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹਿਆ ਹੋਇਆ ਹੈ। ਇਨ੍ਹਾਂ ਲੋਕਾਂ ਨੇ ਪੰਜਾਬ ਦੀ ਜਨਤਾ ਨੂੰ ਸਿਰਫ਼ ਲੁੱਟਿਆ ਹੀ ਹੈ। ਪੰਜਾਬ ਦੇ ਬਜਟ 'ਚੋਂ 34 ਹਜ਼ਾਰ ਕਰੋੜ ਤਾਂ ਲੀਡਰ ਹੀ ਖਾ ਜਾਂਦੇ ਹਨ ਤਾਂ ਅਜਿਹੇ 'ਚ ਪੰਜਾਬ ਦਾ ਵਿਕਾਸ ਕਿਵੇਂ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਬਣਨ 'ਤੇ ਇਹ ਸਾਰਾ ਪੈਸਾ ਅਸੀਂ ਵਾਪਸ ਲਵਾਂਗੇ ਅਤੇ ਬੀਬੀਆਂ ਦੇ ਖਾਤਿਆਂ 'ਚ ਪਾਵੇਗਾ। ਇਹ ਸਾਰਾ ਪੈਸਾ ਸਾਡੀਆਂ ਮਾਵਾਂ, ਭੈਣਾਂ ਦੀਆਂ ਜੇਬਾਂ ਭਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੇ ਜੇਕਰ 25 ਸਾਲ ਕਾਂਗਰਸ ਦੀ ਪਾਰਟੀ ਨੂੰ ਦਿੱਤੇ ਤਾਂ ਕਾਂਗਰਸੀਆਂ ਨੇ ਵੀ ਕੁਝ ਨਹੀਂ ਕੀਤਾ ਅਤੇ ਜੇਕਰ 19 ਸਾਲ ਅਕਾਲੀਆਂ ਨੂੰ  ਦਿੱਤੇ ਤਾਂ ਅਕਾਲੀਆਂ ਨੇ ਵੀ ਕੁਝ ਨਹੀਂ ਕੀਤਾ। ਇਸ ਵਾਰ ਇਕ ਮੌਕੇ ਸਾਨੂੰ ਦਿਓ ਅਤੇ ਜੇਕਰ 5 ਸਾਲਾਂ 'ਚ ਵਿਕਾਸ ਦਾ ਕਾਰਜ ਨਾ ਹੋਏ ਤਾਂ ਫਿਰ ਭਾਵੇਂ ਮੌਕਾ ਨਾ ਦੇਣਾ। 

ਇਹ ਵੀ ਪੜ੍ਹੋ: ਕਾਂਗਰਸ ਨੇ ਤਾਂ ਦਲਿਤ ਨੂੰ ਸੱਤਾ ਸੌਂਪ ਦਿੱਤੀ, ਕੀ ਅਕਾਲੀ ਦਲ ਅਜਿਹਾ ਐਲਾਨ ਕਰਨ ਦੇ ਸਮਰੱਥ ਹੈ: ਰਾਜਕੁਮਾਰ ਵੇਰਕਾ

ਇਸ ਮੌਕੇ ਹਰਪਾਲ ਸਿੰਘ ਚੀਮਾ ਵਿਰੋਧੀ ਧਿਰ ਨੇਤਾ ਨੇ ਕਿਹਾ ਕਿ ਦੋ ਵਾਰ ਅਕਾਲੀ ਸਰਕਾਰ ਸਮੇਂ ਬੇਅਦਬੀ ਹੋਈ ਅਤੇ ਦੋਵੇ ਵਾਰ ਬੇਅਦਬੀ ਦੇ ਦੋਸ਼ੀਆਂ ਨੂੰ ਸ਼ਜਾਵਾਂ ਦੇਣ ਦੀ ਮੰਗ ਕਰਦੇ ਲੋਕਾਂ 'ਤੇ ਗੋਲ਼ੀ ਚੱਲੀ। ਇਕ ਵਾਰ ਨਕੋਦਰ ਅਤੇ ਇਕ ਵਾਰ ਬਹਿਬਲ ਕਲਾਂ 'ਤੇ ਦੋਵੇਂ ਵਾਰ ਪੰਥਕ ਕਹਾਉਂਦੀ ਅਕਾਲੀ ਸਰਕਾਰ ਸੀ। ਲੰਬੀ ਤੋਂ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਲੋਕ ਪੁੱਛਦੇ ਉਨ੍ਹਾਂ ਦਾ ਮੁਕਾਬਲਾ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨਾਲ ਹੈ, ਕਿਸ ਤਰ੍ਹਾ ਚੋਣ ਮੁਕਾਬਲਾ ਕਰਨਗੇ ਤਾਂ ਉਨ੍ਹਾਂ ਦਾ ਸਿੱਧਾ ਜਵਾਬ ਆ ਕਿ ਮੁੱਖ ਮੰਤਰੀ ਲੋਕ ਬਣਾਉਂਦੇ ਹਨ ਕੋਈ ਵਿਅਕਤੀ ਜਨਮ ਤੋਂ ਹੀ ਮੁੱਖ ਮੰਤਰੀ ਨਹੀਂ ਹੁੰਦਾ। ਇਸ ਮੌਕੇ ਪਾਰਟੀ ਦੇ ਪੰਜਾਬ ਦੇ ਇੰਚਾਰਜ ਰਾਘਵ ਚੱਢਾ, ਵਿਧਾਇਕ ਬਲਜਿੰਦਰ ਕੌਰ ਸਮੇਤ ਆਗੂ ਹਾਜ਼ਰ ਸਨ।

ਅਕਾਲੀ ਦਲ ਵਿਰੁੱਧ ਨਹੀਂ ਬੋਲੇ ਕੇਜਰੀਵਾਲ
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਅੰਦਰ ਰੈਲੀ ਕਰਨ ਪੁੱਜੇ ‘ਆਪ’ ਮੁਖੀ ਅਰਵਿੰਦਰ ਕੇਜਰੀਵਾਲ ਨੇ ਆਪਣੇ ਭਾਸ਼ਣ ਵਿਚ ਨਿਸ਼ਾਨਾ ਕਾਂਗਰਸ ਪਾਰਟੀ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਅਤੇ ਪ੍ਰਕਾਸ਼ ਸਿੰਘ ਬਾਦਲ ਜਾਂ ਅਕਾਲੀ ਦਲ ਵਿਰੁੱਧ ਇਕ ਸ਼ਬਦ ਵੀ ਨਹੀਂ ਬੋਲਿਆ। ਭਗਵੰਤ ਮਾਨ ਨੇ ਜ਼ਰੂਰ ਤਿੰਨ ਕਾਨੂੰਨਾਂ ਨੂੰ ਲੈ ਕੇ ਅਕਾਲੀ ਦਲ ਦੀ ਨੁਕਤਾਚੀਨੀ ਕੀਤੀ ਪਰ ਲੰਬੀ ਹਲਕੇ ਅੰਦਰ ਜਿੱਥੇ ਕਿਸੇ ਵੀ ਪਾਰਟੀ ਦਾ ਮੁੱਖ ਮੁਕਾਬਲਾ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਨਾਲ ਹੈ, ਉਥੇ ਉਨ੍ਹਾਂ ਵਿਰੁੱਧ ਕੇਜਰੀਵਾਲ ਦਾ ਇਕਸ਼ਬਦ ਵੀ ਨਾ ਬੋਲਣਾ ਲੋਕਾਂ ਨੂੰ ਚੁੱਭ ਰਿਹਾ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

  • arvind kejriwal
  • aam aadmi party
  • rally
  • lambi
  • sri muktsar sahib
  • ਅਰਵਿੰਦ ਕੇਜਰੀਵਾਲ
  • ਲੰਬੀ
  • ਸਰਕਸ 
  • ਕਾਂਗਰਸ

ਮੋਗਾ ਪੁੱਜੇ ਨਵਜੋਤ ਸਿੱਧੂ ਨੇ ਪੱਲੇਦਾਰ ਮਜ਼ਦੂਰਾਂ ਲਈ ਕੀਤੇ ਵੱਡੇ ਐਲਾਨ

NEXT STORY

Stories You May Like

  • thousands of pumps inspected to check the quality of petrol and diesel
    ਪੈਟਰੋਲ ਤੇ ਡੀਜ਼ਲ ਦੀ ਗੁਣਵੱਤਾ 'ਤੇ ਸਰਕਾਰ ਦੀ ਵੱਡੀ ਕਾਰਵਾਈ, ਹਜ਼ਾਰਾਂ ਪੰਪਾਂ ਦਾ ਕੀਤਾ ਨਿਰੀਖਣ
  • shahbaz government  s trouble   jaac  s new warning
    JAAC ਦੀ ਨਵੀਂ ਚਿਤਾਵਨੀ ਤੋਂ ਬਾਅਦ ਸ਼ਾਹਬਾਜ਼ ਸਰਕਾਰ ਦੀ ਫਿਰ ਵਧੀ ਮੁਸੀਬਤ
  • license and doctor  s prescription will be mandatory for the sale of medicines
    ਸਰਕਾਰ ਦੀ ਸਖ਼ਤੀ, ਹੁਣ ਇਨ੍ਹਾਂ ਦਵਾਈਆਂ ਦੀ ਵਿਕਰੀ ਲਈ ਲਾਜ਼ਮੀ ਹੋਵੇਗਾ ਲਾਇਸੈਂਸ ਤੇ ਡਾਕਟਰ ਦੀ ਪਰਚੀ
  • raja warring spoke openly for the first time about channi s displeasure
    ਚੰਨੀ ਦੇ ਗਿਲੇ-ਸ਼ਿਕਵਿਆਂ 'ਤੇ ਪਹਿਲੀ ਵਾਰ ਖੁੱਲ੍ਹ ਕੇ ਬੋਲੇ ਰਾਜਾ ਵੜਿੰਗ, ਪੜ੍ਹੋ ਕੀ ਦਿੱਤਾ ਬਿਆਨ
  • auto companies and government clarify e20 petrol after receiving complaints
    ਸ਼ਿਕਾਇਤਾਂ ਮਿਲਣ ਤੋਂ ਬਾਅਦ E20 ਪੈਟਰੋਲ ਨੂੰ ਲੈ ਕੇ ਆਟੋ ਕੰਪਨੀਆਂ ਤੇ ਸਰਕਾਰ ਨੇ ਦਿੱਤੀ ਸਫ਼ਾਈ
  • new stir in punjab politics randhawa comes out in favor of channi
    ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਚੰਨੀ ਦੇ ਹੱਕ 'ਚ ਨਿੱਤਰੇ ਰੰਧਾਵਾ, ਤਸਵੀਰ ਸਾਂਝੀ ਕਰਦਿਆਂ ਲਿਖਿਆ...
  • investors react coldly  government cancels auction of 9 mineral blocks
    ਨਿਵੇਸ਼ਕਾਂ ਦੀ ਠੰਢੀ ਪ੍ਰਤੀਕਿਰਿਆ, ਸਰਕਾਰ ਨੇ ਖਣਿਜਾਂ ਦੇ 9 ਬਲਾਕਾਂ ਦੀ ਨਿਲਾਮੀ ਕੀਤੀ ਰੱਦ
  • bhupesh baghel to meet charanjit singh channi faction tomorrow
    ਭਲਕੇ ਚੰਨੀ ਧੜੇ ਨਾਲ ਭੂਪੇਸ਼ ਬਘੇਲ ਦੀ ਮੁਲਾਕਾਤ, ਚੰਨੀ ਦੇ ਘਰ ਜਾਣ ਦੀ ਚਰਚਾ
  • chirag paswan punjab stopped injured girl
    ਪੰਜਾਬ ਆਏ ਚਿਰਾਗ ਪਾਸਵਾਨ ਨੇ ਜ਼ਖਮੀ ਕੁੜੀ ਦੇਖ ਰੁਕਵਾ 'ਤਾ ਕਾਫਲਾ, ਆਪਣੀ ਗੱਡੀ...
  • sunpreet from jalandhar adorned the turban on pm modi s head
    ਜਲੰਧਰ ਦੇ ਸਨਪ੍ਰੀਤ ਨੇ PM ਮੋਦੀ ਦੇ ਸਿਰ 'ਤੇ ਸਜਾਈ ਸੀ ਦਸਤਾਰ, ਦੋ ਮਿੰਟਾਂ 'ਚ...
  • pinkoo tv shares special video on children s health
    ਸਿਹਤਮੰਦ ਬੱਚੇ, ਖ਼ੁਸ਼ਹਾਲ ਪਰਿਵਾਰ, ਬੱਚਿਆਂ ਦੀ ਸਿਹਤ ਨੂੰ ਲੈ ਕੇ Pinkoo TV ਨੇ...
  • narendra modi give with his green turban during his visit to punjab
    ਪੰਜਾਬ ਫੇਰੀ ਦੌਰਾਨ ਨਰਿੰਦਰ ਮੋਦੀ ਨੇ ਹਰੀ ਪੱਗ ਨਾਲ ਕੀ ਸੰਦੇਸ਼ ਦਿੱਤਾ?
  • family blocks road in front of police station in adampur murder case
    ਆਦਮਪੁਰ 'ਚ ਹੋਏ ਵਿਅਕਤੀ ਦੇ ਕਤਲ ਮਾਮਲੇ 'ਚ ਪਰਿਵਾਰ ਨੇ ਥਾਣੇ ਅੱਗੇ ਰੋਡ ਕੀਤੀ...
  • heavy rains with strong winds in punjab
    ਪੰਜਾਬ 'ਚ 5 ਦਿਨ ਅਹਿਮ, ਕਿਤੇ ਕਾਲੀ ਘਟਾ ਤੇ ਕਿਤੇ ਤੇਜ਼ ਤੂਫਾਨ ਨਾਲ ਮੀਂਹ,...
  • power cuts continue in jalandhar
    ਭਿਆਨਕ ਗਰਮੀ ਦੌਰਾਨ ਜਲੰਧਰ 'ਚ ਲੱਗੇ ਰਹੇ ਬਿਜਲੀ ਕੱਟਾਂ ਨੇ ਵਧਾਈ ਪ੍ਰੇਸ਼ਾਨੀ
  • passengers disturbed waiting hall of jalandhar cantt railway station is closed
    ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਵੇਟਿੰਗ ਹਾਲ ਬੰਦ ਪਿਆ ਹੋਣ ਕਾਰਨ ਯਾਤਰੀ ਹੋਏ...
Trending
Ek Nazar
hungary president resignation

ਹੰਗਰੀ ਦੇ ਰਾਸ਼ਟਰਪਤੀ ਤਾਮਸ ਸਜ਼ੂਲਿਓਕ ਜਲਦ ਦੇਣਗੇ ਅਸਤੀਫ਼ਾ

uranium enrichment

ਅਮਰੀਕਾ ਨੇ ਸਾਊਦੀ ਅਰਬ ਨੂੰ ਯੂਰੇਨੀਅਮ ਸੰਸ਼ੋਧਨ ਲਈ ਦਿੱਤੀ ਪ੍ਰਵਾਨਗੀ

body of one of two brothers who drowned in river beas found

ਵਿਦੇਸ਼ ਜਾਣ ਦਾ ਸੁਫਨਾ ਰਿਹਾ ਅਧੂਰਾ, ਬਿਆਸ ਦਰਿਆ 'ਚ ਡੁੱਬੇ ਦੋ ਭਰਾਵਾਂ ’ਚੋਂ ਇਕ...

rubio to visit philippines

ਰੂਬੀਓ ਆਸੀਆਨ ਮੀਟਿੰਗਾਂ 'ਚ ਸ਼ਾਮਲ ਹੋਣ ਲਈ ਜਾਣਗੇ ਫਿਲੀਪੀਨਜ਼, ਖੇਤਰੀ ਵਿਦੇਸ਼...

dri s big action near amritsar border

ਅੰਮ੍ਰਿਤਸਰ ਬਾਰਡਰ ਨੇੜੇ DRI ਦਾ ਵੱਡਾ ਐਕਸ਼ਨ; ਸਰਹੱਦੀ ਪਿੰਡ ਦੇ ਸ਼ਮਸ਼ਾਨਘਾਟ ’ਚ...

famous punjabi singer tells painful story

'ਮੈਂ ਮਰਨ ਵਾਲੀ ਹਾਂ, ਮੈਨੂੰ ਕੈਂਸਰ ਹੋ ਗਿਆ...'; ਮਸ਼ਹੂਰ ਪੰਜਾਬੀ ਗਾਇਕਾ ਨੇ...

indiscriminate firing at the shop of a renowned cloth merchant

ਫਿਰੌਤੀ ਨਾ ਦੇਣ ’ਤੇ ਨਾਮੀ ਕੱਪੜਾ ਵਪਾਰੀ ਦੀ ਦੁਕਾਨ ’ਤੇ ਕੀਤੀ ਅੰਨ੍ਹੇਵਾਹ ਫਾਇਰਿੰਗ

heavy rain next 5 days monsoon

19, 20, 21, 22, 23 ਨੂੰ ਪਵੇਗਾ ਭਾਰੀ ਮੀਂਹ! 15 ਸੂਬਿਆਂ 'ਚ ਮੌਸਮ ਵਿਭਾਗ ਵਲੋਂ...

mankirt aulakh backs diljit dosanjh  s   satluj

'ਦਿਲਜੀਤ ਦੋਸਾਂਝ ਨੇ ਸੱਚ ਦਿਖਾਇਆ ਹੈ'; 'ਸਤਲੁਜ' ਫ਼ਿਲਮ ਦੇ ਹੱਕ 'ਚ ਨਿੱਤਰੇ...

1 55 lakh women accounts no rs 1000

1.55 ਲੱਖ ਔਰਤਾਂ ਦੇ ਖ਼ਾਤੇ 'ਚ ਹਰ ਮਹੀਨੇ ਨਹੀਂ ਆਉਣਗੇ 1000-1000 ਰੁਪਏ !...

bollywood superstar receives threat

ਬਾਲੀਵੁੱਡ ਸੁਪਰਸਟਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ ! ਹਾਲੇ ਕੁਝ ਦਿਨ ਪਹਿਲਾਂ...

jammu kashmir security internet shut down

ਇੰਟਰਨੈੱਟ ਬੰਦ ! ਡੋਡਾ 'ਚ ਸੁਰੱਖਿਆ ਕਰਮਚਾਰੀਆਂ 'ਤੇ ਹਮਲੇ ਮਗਰੋਂ ਵਿਗੜੇ ਹਾਲਾਤ,...

famous actress becomes bride for the second time

ਦੂਜੀ ਵਾਰ ਲਾੜੀ ਬਣੀ ਮਸ਼ਹੂਰ ਅਦਾਕਾਰਾ ! ਵਿਦੇਸ਼ੀ ਲਾੜੇ ਨਾਲ ਕਰਵਾਇਆ ਵਿਆਹ

neet exam  failed student

NEET ’ਚ ਤੀਜੀ ਵਾਰ ਫੇਲ੍ਹ ਹੋਈ ਵਿਦਿਆਰਥਣ, ਖਾਣਾ ਖਾਣ ਮਗਰੋਂ ਲਿਖਿਆ ਸੁਸਾਈਡ ਨੋਟ...

a powerful 74 magnitude earthquake mexico

7.4 ਤੀਬਰਤਾ ਦੇ ਜ਼ਬਰਦਸਤ ਭੂਚਾਲ ਨਾਲ ਕੰਬੀ ਧਰਤੀ ! ਮੈਕਸੀਕੋ 'ਚ ਸੁਨਾਮੀ ਦੀ...

pakistani army action

ਪਾਕਿਸਤਾਨੀ ਫੌਜ ਨੇ 24 ਅੱਤਵਾਦੀ ਕੀਤੇ ਢੇਰ, ਰਾਸ਼ਟਰਪਤੀ ਨੇ ਕੀਤੀ ਸ਼ਲਾਘਾ

famous actor secretly got engaged shared beautiful pictures

ਮਸ਼ਹੂਰ ਅਦਾਕਾਰ ਨੇ ਚੁੱਪ-ਚੁਪੀਤੇ ਕਰਵਾ ਲਈ ਮੰਗਣੀ, ਸਾਂਝੀਆਂ ਕੀਤੀਆਂ ਖੂਬਸੂਰਤ...

is arjun bijlani dating mouni roy

ਕੀ ਮੌਨੀ ਰਾਏ ਨੂੰ ਡੇਟ ਕਰ ਰਹੇ ਹਨ ਅਰਜੁਨ ਬਿਜਲਾਨੀ ? ਅਦਾਕਾਰ ਨੇ ਸਭ ਦੀ ਬੋਲਤੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • heat as high as 48 degrees in a temperature
      35 ਡਿਗਰੀ ਤਾਪਮਾਨ ’ਚ 48 ਡਿਗਰੀ ਵਰਗਾ ਸੇਕ: ਸਕੂਲੀ ਬੱਚਿਆਂ ਲਈ ਆਫ਼ਤ ਬਣੀ ਅੱਤ ਦੀ...
    • boy commits suicide by jumping into nangal hydel canal
      Punjab: 'ਮੈਨੂੰ ਲੱਭ ਲੈਣਾ, ਮੇਰੀ ਕਾਰ MP ਦੀ ਕੋਠੀ ਨੇੜੇ ਖੜ੍ਹੀ', ਫਿਰ ਨਹਿਰ...
    • heavy rains with strong winds in punjab
      ਪੰਜਾਬ 'ਚ 5 ਦਿਨ ਅਹਿਮ, ਕਿਤੇ ਕਾਲੀ ਘਟਾ ਤੇ ਕਿਤੇ ਤੇਜ਼ ਤੂਫਾਨ ਨਾਲ ਮੀਂਹ,...
    • body of one of two brothers who drowned in river beas found
      ਵਿਦੇਸ਼ ਜਾਣ ਦਾ ਸੁਫਨਾ ਰਿਹਾ ਅਧੂਰਾ, ਬਿਆਸ ਦਰਿਆ 'ਚ ਡੁੱਬੇ ਦੋ ਭਰਾਵਾਂ ’ਚੋਂ ਇਕ...
    • punjab important news about the promotions of principals and headmasters
      ਪੰਜਾਬ : ਪ੍ਰਿੰਸੀਪਲਾਂ-ਹੈੱਡਮਾਸਟਰਾਂ ਨੂੰ ਤੁਰੰਤ ਦਿਓ PROMOTION! ਰੱਖੀ ਗਈ...
    • geetansh sareen  who secured all india rank 8 in neet  will be honored
      NEET 'ਚ ਆਲ ਇੰਡੀਆ ਰੈਂਕ 8 ਹਾਸਲ ਕਰਨ ਵਾਲੇ ਗੀਤਾਂਸ਼ ਸਰੀਨ ਦਾ ਹੋਵੇਗਾ ਸਨਮਾਨ
    • fir case
      ਘਰ 'ਚ ਦਾਖ਼ਲ ਹੋ ਕੇ ਹਮਲਾ ਕਰਨ ਵਾਲੇ 3 ਵਿਅਕਤੀਆਂ 'ਤੇ ਪਰਚਾ ਦਰਜ
    • viral fever rages in punjab
      ਪੰਜਾਬ ’ਚ ਵਾਇਰਲ ਬੁਖਾਰ ਦਾ ਕਹਿਰ! ਮਰੀਜ਼ਾਂ ਦੀ ਵਧੀ ਗਿਣਤੀ, ਸਿਹਤ ਵਿਭਾਗ ਵੱਲੋਂ...
    • orders to dismiss these punjab employees
      ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੇ ਹੁਕਮ! ਪੜ੍ਹੋ ਕੀ ਹੈ...
    • deadbodies of two persons found in nakodar sensation spreads
      ਨਕੋਦਰ ਵਿਖੇ ਦੋ ਵਿਅਕਤੀਆਂ ਦੀਆਂ ਮਿਲੀਆਂ ਲਾਸ਼ਾਂ! ਫ਼ੈਲੀ ਸਨਸਨੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +