ਜਲੰਧਰ (ਗੁਲਸ਼ਨ)–ਰੇਲਵੇ ਮਹਿਕਮੇ ਵਿਚ ਬਿਜਲੀਕਰਨ ਅਤੇ ਰੇਲਵੇ ਲਾਈਨ ਦੋਹਰੀਕਰਨ ਦਾ ਕੰਮ ਕਾਫ਼ੀ ਤੇਜ਼ੀ ਨਾਲ ਚੱਲ ਰਿਹਾ ਹੈ। ਫਿਰੋਜ਼ਪੁਰ ਰੇਲ ਮੰਡਲ ਵਿਚ ਵੀ ਲਗਭਗ 1200 ਕਿਲੋਮੀਟਰ ਖੇਤਰ ਦਾ ਬਿਜਲੀਕਰਨ ਕੀਤਾ ਜਾ ਰਿਹਾ ਹੈ। ਟਰੇਨਾਂ ਚਲਾਉਣ ਲਈ 25 ਹਜ਼ਾਰ ਵੋਲਟ ਦਾ ਕਰੰਟ ਚਾਹੀਦਾ ਹੈ। ਇਸ ਲਈ ਇਲੈਕਟ੍ਰਿਕ ਪੋਲ ਲਗਾਉਣ ਅਤੇ ਵਾਇਰਿੰਗ ਕਰਨ ਦਾ ਠੇਕਾ ਕੇ. ਪੀ. ਟੀ. ਐੱਲ. ਨਾਮਕ ਕੰਪਨੀ ਨੂੰ ਦਿੱਤਾ ਗਿਆ ਹੈ, ਜੋ ਇਸ ਕੰਮ ਨੂੰ ਕਾਫ਼ੀ ਤੇਜ਼ੀ ਨਾਲ ਕਰਵਾ ਰਹੀ ਹੈ।
ਇਹ ਵੀ ਪੜ੍ਹੋ: ਅੱਜ ਬਾਦਲਾਂ ਦੇ ਗੜ੍ਹ 'ਚ ਗਰਜਣਗੇ ਅਰਵਿੰਦ ਕੇਜਰੀਵਾਲ, ਕਰ ਸਕਦੇ ਨੇ ਵੱਡੇ ਐਲਾਨ
ਕੰਪਨੀ ਤੋਂ ਸਭ ਤੋਂ ਪਹਿਲਾਂ ਜਲੰਧਰ ਸਿਟੀ ਤੋਂ ਨਕੋਦਰ, ਨਕੋਦਰ ਤੋਂ ਫਿਲੌਰ ਅਤੇ ਜਲੰਧਰ ਸਿਟੀ ਤੋਂ ਲੋਹੀਆਂ ਰੇਲ ਸੈਕਸ਼ਨ ’ਚ ਵੀ ਬਿਜਲੀਕਰਨ ਦਾ ਕੰਮ ਕੰਪਲੀਟ ਕਰਨ ਦਾ ਟਾਰਗੇਟ ਦਿੱਤਾ ਗਿਆ ਹੈ। ਇਨ੍ਹਾਂ ਰੂਟਾਂ ’ਤੇ ਬਿਜਲੀਕਰਨ ਦਾ ਕੰਮ ਅੰਤਿਮ ਪੜਾਅ ਵਿਚ ਹੈ। ਸੂਤਰਾਂ ਮੁਤਾਬਕ ਜਨਵਰੀ 2022 ਦੇ ਅੰਤ ਵਿਚ ਕਮਿਸ਼ਨਰ ਰੇਲਵੇ ਸੇਫਟੀ ਉਕਤ ਸੈਕਸ਼ਨਾਂ ਦਾ ਨਿਰੀਖਣ ਕਰਨਗੇ। ਸੀ. ਆਰ. ਐੱਸ. ਰਿਪੋਰਟ ਦੇ ਬਾਅਦ ਜਲੰਧਰ ਸਿਟੀ-ਨਕੋਦਰ, ਨਕੋਦਰ-ਫਿਲੌਰ, ਜਲੰਧਰ ਸਿਟੀ-ਲੋਹੀਆਂ ਵਿਚਕਾਰ ਇਲੈਕਟ੍ਰਿਕ ਟਰੇਨਾਂ ਦੌੜਨਗੀਆਂ। ਵਰਣਨਯੋਗ ਹੈ ਕਿ ਇਨ੍ਹਾਂ ਰੂਟਾਂ ’ਤੇ ਪਹਿਲਾਂ ਡੀ. ਐੱਮ. ਯੂ. ਹੀ ਚੱਲਦੀਆਂ ਸਨ ਪਰ ਹੁਣ ਆਉਣ ਵਾਲੇ ਦਿਨਾਂ ’ਚ ਇਲੈਕਟ੍ਰਿਕ ਟਰੇਨਾਂ ਚੱਲਣਗੀਆਂ।
ਇਹ ਵੀ ਪੜ੍ਹੋ: ਯਾਤਰੀਆਂ ਲਈ ਵੱਡੀ ਰਾਹਤ: ਅੱਜ ਤੋਂ ਚੱਲਣਗੀਆਂ ਪਨਬੱਸ ਤੇ PRTC ਦੀਆਂ ਬੱਸਾਂ, ਮੁਲਾਜ਼ਮ ਵੀ ਹੋਣਗੇ ਪੱਕੇ
ਕਰੰਟ ਤੋਂ ਬਚਾਅ ਲਈ ਸੰਤ ਨਗਰ ਰੇਲਵੇ ਫਾਟਕ ਨੇੜੇ ਲਗਾਈ ਜਾ ਰਹੀ ਹਾਈਟ ਗੇਜ
ਇਲੈਕਟ੍ਰਿਕ ਟਰੇਨਾਂ ਚਲਾਉਣ ਲਈ ਕੀਤੀ ਜਾ ਰਹੀ ਵਾਇਰਿੰਗ ਵਿਚ 25 ਹਜ਼ਾਰ ਵੋਲਟ ਦਾ ਕਰੰਟ ਹੁੰਦਾ ਹੈ ਅਤੇ ਇਹ ਤਾਰਾਂ ਰੇਲਵੇ ਫਾਟਕਾਂ ਦੇ ਉੱਪਰ ਤੋਂ ਵੀ ਗੁਜ਼ਰਨਗੀਆਂ। ਇਸ ਲਈ ਰੇਲਵੇ ਫਾਟਕਾਂ ਨੇੜੇ ਹਾਈਟ ਗੇਜ ਲਗਾਈ ਜਾ ਰਹੀ ਹੈ ਤਾਂ ਜੋ ਜ਼ਿਆਦਾ ਉਚਾਈ ਵਾਲੇ ਕੰਟੇਨਰ, ਟਰੱਕ ਜਾਂ ਵੱਡੇ ਵਾਹਨ ਤਾਰਾਂ ਨਾਲ ਨਾ ਟਕਰਾ ਜਾਣ। ਰੇਲਵੇ ਦੇ ਟੀ. ਆਰ. ਡੀ. ਵਿਭਾਗ ਦੇ ਅਧਿਕਾਰੀਆਂ ਦੀ ਦੇਖ-ਰੇਖ ਵਿਚ ਕੇ. ਪੀ. ਟੀ. ਐੱਲ. ਕੰਪਨੀ ਵੱਲੋਂ ਰੇਲਵੇ ਕਾਲੋਨੀ ਵਿਚ ਨਕੋਦਰ ਲਾਈਨ ’ਤੇ ਪੈਂਦੇ ਸੰਤ ਨਗਰ ਫਾਟਕ ਨੇੜੇ ਫਾਊਂਡੇਸ਼ਨ ਬਣਾ ਕੇ ਹਾਈਟ ਗੇਜ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹੋਰ ਫਾਟਕਾਂ ਨੇੜੇ ਵੀ ਹਾਈਟ ਗੇਜ ਲਗਾਈ ਜਾ ਰਹੀ ਹੈ।
ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ, ਸਰਕਾਰ ਬਣਨ 'ਤੇ ਜਲੰਧਰ 'ਚ ਬਣੇਗਾ ਇੰਟਰਨੈਸ਼ਨਲ ਏਅਰਪੋਰਟ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸੁਖਬੀਰ ਬਾਦਲ ਨੇ ਗੱਡੀ ਰੋਕ ਸੁਣੀਆਂ ਪ੍ਰੋਫ਼ੈਸਰ ਤੇ ਅਧਿਆਪਕ ਭੈਣਾਂ ਦੀਆਂ ਮੁਸ਼ਕਲਾਂ, ਦਿੱਤਾ ਇਹ ਭਰੋਸਾ
NEXT STORY