ਔੜ (ਛਿੰਜੀ ਲੜੋਆ)— ਜਿਵੇਂ-ਜਿਵੇਂ ਚੋਣਾ ਨੇੜੇ ਆ ਰਹੀਆਂ ਹਨ ਉਵੇਂ-ਉਵੇਂ ਸਿਆਸੀ ਪਾਰਾ ਵੀ ਵੱਧਦਾ ਜਾ ਰਿਹਾ ਹੈ ਅਤੇ ਹਰ ਪਾਰਟੀ ਵੋਟਰਾਂ ਨੂੰ ਲੁਭਾਉਣ ਦੇ ਯਤਨ ਕਰ ਰਹੀ ਹੈ। ਕੋਈ ਸੋਸ਼ਲ ਮੀਡੀਆ ਦਾ ਸਹਾਰਾ ਲੈ ਰਿਹਾ ਹੈ ਅਤੇ ਕੋਈ ਗੀਤ ਬਣਾ ਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਵਿਚ ਹੈ।
ਅੱਜਕਲ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਲੋਕਾਂ ਨੂੰ ਫੋਨ ਕਾਲ ਦੀ ਰਿਕਾਰਡਿੰਗ ਆ ਰਹੀ ਹੈ ਜਿਸ ਵਿਚ ਕੇਜਰੀਵਾਲ ਵੱਲੋਂ ਪੰਜਾਬੀ ਵਿਚ ਕਿਹਾ ਜਾ ਰਿਹਾ ਹੈ ਕਿ ਸਤਿ ਸ੍ਰੀ ਅਕਾਲ ਮੈਂ ਅਰਵਿੰਦ ਕੇਜਰੀਵਾਲ ਬੋਲ ਰਿਹਾਂ। ਅਕਾਲੀਆਂ ਤੇ ਕਾਂਗਰਸੀਆਂ ਤੋਂ ਬੱਚ ਕੇ ਰਹਿਣਾ ਤੇ ਮੈਨੂੰ ਤੁਹਾਡੀ ਬਹੁਤ ਫਿਕਰ ਹੈ ਅਤੇ ਇਹ ਫੋਨ ਜਦੋਂ ਵੀ ਕਿਸੇ ਨੂੰ ਆਉਂਦਾ ਹੈ ਤਾਂ ਪਹਿਲਾਂ ਸਤਿ ਸ੍ਰੀ ਅਕਾਲ ਦਾ ਜਵਾਬ ਲੋਕ ਸਤਿ ਸ੍ਰੀ ਅਕਾਲ ਵਿਚ ਜ਼ਰੂਰ ਦਿੰਦੇ ਹਨ ਅਤੇ ਫਿਰ ਉਹ ਭੁਲੇਖੇ 'ਚ ਹੁੰਦੇ ਹਨ ਕਿ ਕਿਤੇ ਸੱਚਮੁੱਚ ਹੀ ਕੇਜਰੀਵਾਲ ਆਨ ਲਾਈਨ ਤਾਂ ਨਹੀਂ ਅਤੇ ਇਸ ਆ ਰਹੇ ਫੋਨ ਨਾਲ ਹਰ ਪਾਸੇ ਚਰਚਾ ਛਿੜੀ ਹੋਈ ਹੈ। ਹੁਣ ਦੇਖਣਾ ਇਹ ਹੈ ਕਿ ਇਸ ਦੇ ਮੁਕਾਬਲੇ ਬਾਕੀ ਪਾਰਟੀਆਂ ਕੀ ਢੰਗ ਅਪਣਾਉਣਗੀਆਂ।
ਪੁਲਸ ਹੱਥ ਲੱਗੀ ਸਫਲਤਾ, ਅਫੀਮ ਸਮੇਤ ਤਸਕਰ ਗ੍ਰਿਫਤਾਰ
NEXT STORY