ਅਬੋਹਰ (ਸੁਨੀਲ) : ਵੱਖ-ਵੱਖ ਥਾਣਿਆਂ ਦੀ ਪੁਲਸ ਨੇ 3 ਲੋਕਾਂ ਨੂੰ ਅਫੀਮ ਤੇ ਨਾਜਾਇਜ਼ ਸ਼ਰਾਬ ਸਣੇ ਗ੍ਰਿਫਤਾਰ ਕਰ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਥਾਣਾ ਨੰ. 2 ਦੇ ਸਹਾਇਕ ਸਬ-ਇੰਸਪੈਕਟਰ ਪਵਨ ਕੁਮਾਰ ਨੇ ਬੀਤੀ ਸ਼ਾਮ ਸ਼੍ਰੀ ਗੰਗਾਨਗਰ ਚੌਕ ਬਾਈਪਾਸ ਦੇ ਨੇੜੇ ਨਾਕੇ ਦੌਰਾਨ ਸਾਹਮਣੇ ਤੋਂ ਇਕ ਮੋਟਰਸਾਈਕਲ 'ਤੇ ਆ ਰਹੇ ਦੋ ਲੋਕਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 500 ਗ੍ਰਾਮ ਅਫੀਮ ਬਰਾਮਦ ਹੋਈ। ਫੜੇ ਗਏ ਦੋਸ਼ੀਆਂ ਦੀ ਪਛਾਣ ਜਸਵੰਤ ਸਿੰਘ ਪੁੱਤਰ ਰਾਜਦੇਵ ਸਿੰਘ ਵਾਸੀ 7 ਆਰ. ਜੇ. ਐਮ. ਥਾਣਾ ਘੜਸਾਨਾ ਜ਼ਿਲਾ ਸ਼੍ਰੀ ਗੰਗਾਨਗਰ ਤੇ ਲਖਵਿੰਦਰ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ 13 ਏ. ਪੀ. ਡੀ. ਥਾਣਾ ਰਾਮ ਸਿੰਘ ਪੁਰਾ ਜ਼ਿਲਾ ਸ਼੍ਰੀ ਗੰਗਾਨਗਰ ਦੇ ਰੂਪ Ýਚ ਹੋਈ ਹੈ। ਪੁਲਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਕ ਹੋਰ ਮਾਮਲੇ 'ਚ ਨਗਰ ਥਾਣਾ ਨੰ. 1 ਦੇ ਹੌਲਦਾਰ ਪੱਪੂਰਾਮ ਨੇ ਬੀਤੀ ਸ਼ਾਮ ਬੁਰਜਮੁਹਾਰ ਲਿੰਕ ਰੋਡ 'ਤੇ ਨਾਕੇ ਦੌਰਾਨ ਸਾਹਮਣੇ ਤੋਂ ਆ ਰਹੇ ਇਕ ਵਿਅਕਤੀ ਨੂੰ ਰੋਕ ਕੇ ਉਸਦੀ ਤਲਾਸ਼ੀ ਲਈ ਤਾਂ ਉਸ ਕੋਲ ਮੌਜੂਦ ਥੈਲੇ ਚੋਂ 12 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਫੜੇ ਗਏ ਵਿਅਕਤੀ ਦੀ ਪਛਾਣ ਗੁਰਵੀਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਜੰਮੂਬਸਤੀ ਦੇ ਰੂਪ 'ਚ ਹੋਈ ਹੈ। ਪੁਲਸ ਨੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਗਜ਼ਲਾਂ ਦੀ ਪੁਸਤਕ 'ਸੰਦਲ ਦੀ ਖੁਸ਼ਬੋ' ਹੋਈ ਲੋਕ ਅਰਪਿਤ
NEXT STORY