ਨਵੀਂ ਦਿੱਲੀ (ਭਾਸ਼ਾ)- ਆਮ ਆਦਮੀ ਪਾਰਟੀ (ਆਪ) ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ 'ਚ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ ਅਤੇ ਇਕ 'ਬਹੁਤ ਵੱਡੀ ਘਟਨਾ' ਟਾਲਣ ਲਈ ਪੰਜਾਬ ਪੁਲਸ ਦੀ ਸ਼ਲਾਘਾ ਕੀਤੀ। ਦਿੱਲੀ ਵਿਧਾਨ ਸਭਾ 'ਚ ਬੋਲਦੇ ਹੋਏ ਕੇਜਰੀਵਾਲ ਨੇ ਭਾਜਪਾ 'ਤੇ ਵੀ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ 'ਬਹੁਤ ਵੱਡੀਆਂ ਤਾਕਤਾਂ' ਪੰਜਾਬ ਅਤੇ ਰਾਜ ਦੇ ਲੋਕਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਕਰ ਰਹੀਆਂ ਹਨ।
ਇਹ ਵੀ ਪੜ੍ਹੋ :ਸੁਖਬੀਰ ਬਾਦਲ 'ਤੇ ਗੋਲ਼ੀ ਚੱਲਣ ਮਗਰੋਂ ਸ੍ਰੀ ਦਰਬਾਰ ਸਾਹਿਬ ਪਹੁੰਚੇ ਬੀਬੀ ਬਾਦਲ, ਹੋਏ ਭਾਵੁਕ
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ,''ਪੰਜਾਬ ਪੁਲਸ ਨੇ ਨਾ ਸਿਰਫ਼ ਘਟਨਾ ਨੂੰ ਟਾਲਿਆ ਸਗੋਂ ਉਸ ਨੇ ਇਸ ਗੱਲ ਦਾ ਇਕ ਉਦਾਹਰਣ ਵੀ ਸਾਹਮਣੇ ਰੱਖਇਆ ਕਿ ਕਾਨੂੰਨ ਵਿਵਸਥਾ ਕਿਵੇਂ ਬਣਾ ਕੇ ਰੱਖੀ ਜਾਂਦੀ ਹੈ।'' ਉਨ੍ਹਾਂ ਕਿਹਾ ਕਿ ਬਾਦਲ 'ਤੇ ਹਮਲੇ ਦਾ ਮੁੱਦਾ ਭਾਜਪਾ ਨੇ ਚੁੱਕਿਆ ਪਰ 'ਪਾਰਟੀ ਦਿੱਲੀ 'ਚ ਕਤਲ, ਜਬਰ ਜ਼ਿਨਾਹ, ਗੋਲੀਬਾਰੀ' 'ਤੇ ਚੁੱਪ ਰਹੀ, ਜਿੱਥੇ ਪੁਲਸ ਕੇਂਦਰ ਸਰਕਾਰ ਦੇ ਅਧੀਨ ਆਉਂਦੀ ਹੈ। ਬੁੱਧਵਾਰ ਨੂੰ ਸ੍ਰੀ ਦਰਬਾਰ ਸਾਹਿਬ ਦੇ ਬਾਹਰ 'ਸੇਵਾਦਾਰ' ਦੀ ਡਿਊਟੀ ਨਿਭਾ ਰਹੇ ਬਾਦਲ 'ਤੇ ਇਕ ਵਿਅਕਤੀ ਵਲੋਂ ਗੋਲੀ ਚਲਾਈ ਗਈ ਪਰ ਸਾਦੇ ਕੱਪੜਿਆਂ 'ਚ ਮੌਜੂਦ ਪੁਲਸ ਮੁਲਾਜ਼ਮਾਂ ਵਲੋਂ ਕਾਬੂ ਕਰ ਲਏ ਜਾਣ ਕਾਰਨ ਗੋਲੀ ਨਹੀਂ ਚੱਲੀ। ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਸਰਕਾਰ ਵਲੋਂ 2007 ਤੋਂ 2017 ਤੱਕ ਕੀਤੀਆਂ ਗਈਆਂ ਗਲਤੀਆਂ ਲਈ ਸ੍ਰੀ ਦਰਬਾਰ ਸਾਹਿਬ 'ਚ ਸੇਵਾਦਾਰ ਵਜੋਂ ਬਾਦਲ ਦੀ ਸਜ਼ਾ ਦਾ ਇਹ ਦੂਜਾ ਦਿਨ ਸੀ, ਜਿਸ ਨੂੰ 'ਕਵਰ' ਕਰਨ ਪਹੁੰਚੇ ਮੀਡੀਆ ਕਰਮੀਆਂ ਦੇ ਕੈਮਰੇ 'ਚ ਹਮਲੇ ਦਾ ਪੂਰਾ ਦ੍ਰਿਸ਼ 'ਰਿਕਾਰਡ' ਹੋ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੋਰੀ ਦੇ ਮੋਟਰਸਾਈਕਲ ਸਣੇ ਇਕ ਵਿਅਕਤੀ ਗ੍ਰਿਫ਼ਤਾਰ
NEXT STORY