ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚੁੱਕੇ ਜਾ ਰਹੇ ਲਗਾਤਾਰ ਕਰਜ਼ਿਆਂ ’ਤੇ ਭਾਜਪਾ ਆਗੂ ਅਰਵਿੰਦ ਖੰਨਾ ਨੇ ਸਖ਼ਤ ਰਵੱਈਆ ਅਪਣਾਉਂਦਿਆਂ ਕਿਹਾ ਕਿ ਪੰਜਾਬ ਮਾਲੀ ਤੌਰ 'ਤੇ ਲਹੂ-ਲੁਹਾਨ ਹੋ ਰਿਹਾ ਹੈ ਪਰ ਮਾਨ ਸਰਕਾਰ ਸਿਰਫ ਝੂਠੇ ਵਾਅਦੇ ਅਤੇ ਝੂਠੇ ਦਾਅਵੇ ਕਰ ਰਹੀ ਹੈ। ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਤੰਜ ਕਰਦਿਆਂ ਕਿਹਾ ਕਿ ਜੁਲਾਈ ਤੋਂ ਸਤੰਬਰ ਤੱਕ 8,500 ਕਰੋੜ ਰੁਪਏ ਦਾ ਹੋਰ ਕਰਜ਼ਾ ਲੈਣ ਦੀ ਤਿਆਰੀ ਪੰਜਾਬ ਨੂੰ ਪੂਰੀ ਤਰ੍ਹਾਂ ਕਰਜ਼ੇ ਦੇ ਭਾਰ ਹੇਠ ਦੱਬਣ ਵਾਲੀ ਨੀਤੀ ਦਾ ਹਿੱਸਾ ਹੈ।
ਸਰਕਾਰ ਦੇ ਵਾਅਦੇ ਤਾਂ ਮੁਫ਼ਤ ਹਨ ਪਰ ਭੁਗਤਾਨ ਪੰਜਾਬੀ ਜਨਤਾ ਕਰ ਰਹੀ ਹੈ, ਉਹ ਵੀ ਕਰਜ਼ਿਆਂ ਰਾਹੀਂ। ਖੰਨਾ ਨੇ ਕਿਹਾ ਕਿ ਦਿੱਲੀ ਤੋਂ 'ਆਪ' ਦੇ ਵੱਡੇ ਅਗੂ ਇਸ ਵੱਧਦੇ ਕਰਜ਼ੇ ਨੂੰ ਉਤਾਰਨ ਲਈ ਕੋਈ ਯੋਜਨਾ ਬਣਾਉਣਗੇ? ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਕਰਜ਼ਿਆਂ ਦੇ ਮਾਮਲੇ ‘ਚ ਪਹਿਲਾਂ ਹੀ ਦੁਖੀ ਦਿਖਾਈ ਦਿੰਦੇ ਸਨ।
ਇਰਾਦਾ ਕਤਲ ਦੇ 2 ਵੱਖ-ਵੱਖ ਮਾਮਲਿਆਂ 'ਚ 4 ਲੋਕ ਗ੍ਰਿਫ਼ਤਾਰ
NEXT STORY