ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਵਾਲੇ ਫਿਰੋਜ਼ਪੁਰ ਰੂਰਲ ਤੋਂ ਉਮੀਦਵਾਰ ਆਸ਼ੂ ਬਾਂਗੜ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਚੰਡੀਗੜ੍ਹ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਸ਼ੂ ਬਾਂਗੜ ਨੂੰ ਕਾਂਗਰਸ ਵਿਚ ਜੀ ਆਇਆਂ ਆਖਿਆ। ਮੁੱਖ ਮੰਤਰੀ ਨੇ ਕਿਹਾ ਕਿ ਸੱਚ ਦਾ ਸਾਥ ਦੇਣ ਵਾਲੇ ਲੋਕ ਆਮ ਆਦਮੀ ਪਾਰਟੀ ਦੀ ਅਸਲੀਅਤ ਪਛਾਨਣ ਤੋਂ ਬਾਅਦ ਹੀ ਉਸ ਦਾ ਸਾਥ ਛੱਡ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਡਿਕਟੇਟਰਸ਼ਿਪ ਨਾਲ ਚਲਾਈ ਜਾ ਰਹੀ ਹੈ। ਇਸ ਮੌਕੇ ਮੁੱਖ ਮੰਤਰੀ ਐਲਾਨ ਕੀਤਾ ਕਿ ਆਸ਼ੂ ਬਾਂਗੜ ਨੂੰ ਕਾਂਗਰਸ ਫਿਰੋਜ਼ਪੁਰ ਰੂਰਲ ਤੋਂ ਹੀ ਚੋਣ ਮੈਦਾਨ ਵਿਚ ਉਤਾਰੇਗੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੀਆਂ ਚੋਣਾਂ ਮੁਲਤਵੀ, ਹੁਣ ਇਸ ਦਿਨ ਹੋਵੇਗੀ ਵੋਟਿੰਗ
ਇਸ ਦੌਰਾਨ ਆਸ਼ੂ ਬਾਂਗੜ ਨੇ ਕਿਹਾ ਕਿ ਜਿਸ ਤਰ੍ਹਾਂ ਕੋਈ ਕੰਪਨੀ ਪ੍ਰੋਡਕਟ ਵੇਚਦੀ ਹੈ, ਉਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਸੋਚ ਹੈ। ਦਿੱਲੀ ਤੋਂ ਆਏ ਲੀਡਰ ਪਾਰਟੀ ਵਰਕਰਾਂ ’ਤੇ ਆਪਣੇ ਹੁਕਮ ਥੋਪ ਰਹੇ ਹਨ ਅਤੇ ਵਰਕਰਾਂ ਨੂੰ ਟਾਰਚਰ ਕੀਤਾ ਜਾ ਰਿਹਾ ਹੈ। ਬਾਂਗੜ ਨੇ ਕਿਹਾ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਲਈ ਦਿਨ ਰਾਤ ਕੰਮ ਕੀਤਾ ਪਰ ਰਾਘਵ ਚੱਢਾ ਦਾ ਵਤੀਰਾ ਬਰਦਾਸ਼ਤ ਯੋਗ ਨਹੀਂ ਹੈ, ਜਿਸ ਕਾਰਨ ਉਹ ਬੇਚੈਨੀ ਵਿਚ ਸਨ, ਅੰਤ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਸਲਾਹ ਕਰਨ ਤੋਂ ਬਾਅਦ ਪਾਰਟੀ ਨੂੰ ਅਲਵਿਦਾ ਆਖ ਦਿੱਤਾ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਚੋਣਾਂ ਦੀ ਤਾਰੀਖ਼ ਬਦਲਣ ’ਤੇ ਮੁੱਖ ਮੰਤਰੀ ਨੇ ਕੀਤਾ ਧੰਨਵਾਦ, ‘ਆਪ’ ’ਤੇ ਲਗਾਏ ਵੱਡੇ ਦੋਸ਼
NEXT STORY